ਕੈਨਬਰਾ – ਭਾਈਚਾਰਕ ਕਾਰਜਾਂ ਵਿਚ ਮੋਢੀ ਹੋ ਕੇ ਕੰਮ ਕਰਨ ਵਾਲੇ ਸਿਡਨੀ ਨਿਵਾਸੀ ਅਮਰਿੰਦਰ ਬਾਜਵਾ ਹੁਣ ਆਸਟਰੇਲੀਅਨ ਡਿਫ਼ੈਂਸ ਫ਼ੋਰਸ ਲਈ ਧਾਰਮਕ ਮਾਮਲਿਆਂ ਲਈ ਗਠਿਤ ਕਮੇਟੀ ਵਿਚ ਇਕ ਸਿੱਖ ਸਲਾਹਕਾਰ ਵਜੋਂ ਸੇਵਾਵਾਂ ਨਿਭਾਉਣਗੇ। ਉਨ੍ਹਾਂ ਦੇ ਇਸ ਸੇਵਾ ਕਾਰਜ ਨਾਲ ਪੰਜਾਬੀ ਖ਼ਾਸ ਕਰ ਕੇ ਸਿੱਖ ਭਾਈਚਾਰੇ ਨੂੰ ਧਾਰਮਕ ਅਤੇ ਸਭਿਆਚਾਰਕ ਮਸਲਿਆਂ ਨੂੰ ਸੁਲਝਾਉਣ ਤੋਂ ਇਲਾਵਾ ਹੋਰ ਕਿਸ ਤਰ੍ਹਾਂ ਲਾਭ ਮਿਲ ਸਕੇਗਾ?ਅਮਰਿੰਦਰ ਬਾਜਵਾ ਨੇ ਕਿਹਾ ਕਿ ਵੱਖ-ਵੱਖ ਹਾਲਾਤ ਵਿਚ ਫ਼ੌਜੀਆਂ ਨੂੰ ਅਧਿਆਤਮਕ ਅਤੇ ਸਭਿਆਚਾਰਕ ਮਦਦ ਪ੍ਰਦਾਨ ਕਰਨ ਵਿਚ ‘ਚੈਪਲੇਨਸ’ ਇਕ ਮਹੱਤਵਪੂਰਣ ਭੂਮਿਕਾ ਅਦਾ ਕਰਦੇ ਹਨ। ਫ਼ੌਜਾਂ ਵਿਚ ਸਿੱਖਾਂ ਦੀਆਂ ਸਭਿਆਚਾਰਕ ਅਤੇ ਧਾਰਮਕ ਸੰਵੇਦਨਸ਼ੀਲਤਾ ਦੀਆਂ ਲੋੜਾਂ ਨੂੰ ਸੰਬੋਧਤ ਕਰਦੇ ਹੋਏ, ਧਾਰਮਕ ਮਾਮਲਿਆਂ ਵਿਚ ਸਹਾਇਤਾ ਪ੍ਰਦਾਨ ਕਰਨ ਵਾਲਿਆਂ ਦੀ ਬਹੁਤ ਮਹੱਤਤਾ ਹੈ।
previous post