ਦੁਬਈ – ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਆਸਟਰੇਲੀਆ ਖ਼ਿਲਾਫ਼ ਵਧੀਆ ਗੇਂਦਬਾਜ਼ੀ ਨਾਲ ਭਾਰਤ ਨੂੰ ਜਿਤਾਉਣ ਤੋਂ ਬਾਅਦ ਆਈਸੀਸੀ ਟੈਸਟ ਰੈਂਕਿੰਗ ਵਿੱਚ ਮੁੜ ਸਿਖਰਲਾ ਸਥਾਨ ਹਾਸਲ ਕੀਤਾ ਹੈ। ਉਸ ਨੇ ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਕਾਗਿਸੋ ਰਬਾਡਾ ਅਤੇ ਆਸਟਰੇਲੀਆ ਦੇ ਤੇਜ਼ ਗੇਂਦਬਾਜ਼ ਜੋਸ਼ ਹੇਜ਼ਲਵੁੱਡ ਤੋਂ ਦੋ ਸਥਾਨਾਂ ‘ਤੇ ਚੜ੍ਹ ਕੇ ਚੋਟੀ ਦੇ ਗੇਂਦਬਾਜ਼ ਦਾ ਸਥਾਨ ਮੁੜ ਹਾਸਲ ਕੀਤਾ। ਟੈਸਟ ਕ੍ਰਿਕਟ ਵਿੱਚ ਬੁਮਰਾਹ ਪਹਿਲੀ ਵਾਰ ਇਸ ਸਾਲ ਫਰਵਰੀ ਵਿੱਚ ਇੰਗਲੈਂਡ ਖਿਲਾਫ ਨੌਂ ਵਿਕਟਾਂ ਹਾਸਲ ਕਰਨ ਨਾਲ ਸਿਖਰ ’ਤੇ ਪਹੁੰਚਿਆ ਸੀ ਅਤੇ ਬੰਗਲਾਦੇਸ਼ ਖਿਲਾਫ ਵਧੀਆ ਪ੍ਰਦਰਸ਼ਨ ਕੀਤਾ ਸੀ। ਆਈਸੀਸੀ ਅਨੁਸਾਰ ਭਾਰਤੀ ਟੀਮ ਦਾ ਮੁਹੰਮਦ ਸਿਰਾਜ ਵੀ ਤਿੰਨ ਸਥਾਨਾਂ ਦੇ ਸੁਧਾਰ ਨਾਲ 25ਵੇਂ ਸਥਾਨ ’ਤੇ ਪਹੁੰਚ ਗਿਆ ਹੈ।