ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਆਪਣੇ ਦੂਜੇ ਕਾਰਜਕਾਲ ਦੇ ਮੰਤਰੀ ਮੰਡਲ ਨੂੰ ਪੁਨਰਗਠਿਤ ਕੀਤਾ ਹੈ, ਜਿਸ ਵਿੱਚ ਕਈ ਪੁਰਾਣੇ ਮੰਤਰੀਆਂ ਨੂੰ ਆਪਣੇ ਮੰਤਰਾਲਿਆਂ ਤੋਂ ਹੱਥ ਧੋਣੇ ਪਏ ਹਨ, ਕਈਆਂ ਦੇ ਅਹੁਦਿਆਂ ਦੇ ਵਿੱਚ ਫੇਰਬਦਲ ਕੀਤਾ ਗਿਆ ਹੈ ਅਤੇ ਕਈ ਪੁਰਾਣੇ ਮੰਤਰੀਆਂ ਨੂੰ ਹੋਰ ਤਰੱਕੀ ਦੇ ਕੇ ਨਵੇਂ ਮੰਤਰਾਲੇ ਸੌਂਪੇ ਗਏ ਹਨ।
ਆਸਟ੍ਰੇਲੀਆ ਦੇ ਨਵੇਂ ਮੰਤਰੀ ਮੰਡਲ ਦੇ ਵਿੱਚ ਸਾਬਕਾ ਸੰਚਾਰ ਮੰਤਰੀ ਮਿਸ਼ੇਲ ਰੋਲੈਂਡ ਨੂੰ ਅਟਾਰਨੀ-ਜਨਰਲ ਵਜੋਂ ਨਾਮਜ਼ਦ ਕੀਤਾ ਗਿਆ ਹੈ ਜਦਕਿ ਮਾਰਕ ਡ੍ਰੇਫਸ ਅਤੇ ਮੁਸਲਿਮ ਸੰਸਦ ਮੈਂਬਰ ਐਡ ਹੁਸਿਕ ਨੂੰ ਫਰੰਟਬੈਂਚ ਤੋਂ ਬਾਹਰ ਕਰ ਦਿੱਤਾ ਗਿਆ ਹੈ। ਵੈਸਟਰਨ ਆਸਟ੍ਰੇਲੀਆ ਦੀ ਮੁਸਲਿਮ ਸੰਸਦ ਮੈਂਬਰ ਐਨੀ ਐਲੀ ਨੂੰ ਛੋਟੇ ਕਾਰੋਬਾਰ, ਬਹੁ-ਸੱਭਿਆਚਾਰਕ ਮਾਮਲਿਆਂ ਅਤੇ ਅੰਤਰਰਾਸ਼ਟਰੀ ਵਿਕਾਸ ਮੰਤਰਾਲੇ ਵਜੋਂ ਤਰੱਕੀ ਦਿੱਤੀ ਗਈ ਹੈ। ਫਰੰਟਬੈਂਚਰ ਤਾਨਿਆ ਪਲਾਈਬਰਸੇਕ ਨੂੰ ਵਾਤਾਵਰਣ ਮੰਤਰਾਲੇ ਦੀ ਥਾਂ ਸਮਾਜਿਕ ਸੇਵਾਵਾਂ ਮੰਤਰਾਲਾ ਸੌਂਪਿਆ ਗਿਆ ਹੈ। ਮਰੇ ਵਾਟ ਵਾਤਾਵਰਣ ਮੰਤਰੀ ਬਣਾਏ ਗਏ ਹਨ, ਅਮਾਂਡਾ ਰਿਸ਼ਵਰਥ ਸਮਾਜਿਕ ਸੇਵਾਵਾਂ ਤੋਂ ਆਪਣੇ ਪੋਰਟਫੋਲੀਓ ਇੰਲਾਇਮੈਂਟ ਐਂਡ ਵਰਕਪਲਸ ਰੀਲੇਸ਼ਨ਼ਜ਼ ਵਿੱਚ ਚਲੇ ਗਏ ਹਨ, ਅਨਿਕਾ ਵੈਲਜ਼ ਸੰਚਾਰ ਮੰਤਰੀ ਹੋਵੇਗੀ। ਸਿਹਤ ਮੰਤਰੀ ਮਾਰਕ ਬਟਲਰ ਆਪਣੀ ਅਸਲ ਭੂਮਿਕਾ ਸਿਹਤ ਮੰਤਰੀ ਨੂੰ ਬਰਕਰਾਰ ਰੱਖਣਗੇ ਪਰ ਰਾਸ਼ਟਰੀ ਅਪੰਗਤਾ ਬੀਮਾ ਯੋਜਨਾ ਲਈ ਵਾਧੂ ਜ਼ਿੰਮੇਵਾਰੀ ਸੰਭਾਲਣਗੇ, ਜਦੋਂ ਕਿ ਜੈਨੀ ਮੈਕਐਲਿਸਟਰ ਐਂਨਡੀਆਈਐਸ ਮੰਤਰਾਲਾ ਸੰਭਾਲਣਗੇ। ਸੈਨੇਟਰ ਟਿਮ ਆਇਰਸ ਵਿਗਿਆਨ, ਉਦਯੋਗ ਅਤੇ ਨਵੀਨਤਾ ਮੰਤਰੀ ਬਣੇ ਹਨ। ਹੁਸਿਕ ਅਤੇ ਡਰੇਫਸ ਨੂੰ ਡਿਮੋਟ ਕੀਤਾ ਗਿਆ ਹੈ ਅਤੇ ਡੈਨੀਅਲ ਮੁਲੀਨੋ ਸਹਾਇਕ ਖਜ਼ਾਨਚੀ ਅਤੇ ਸੈਮ ਰੇਅ ਨੂੰ ਏਜ਼ਡ ਕੇਅਰ ਐਂਡ ਸੀਨੀਅਰਜ਼ ਮੰਤਰੀ ਬਣਾਇਆ ਗਿਆ ਹੈ। ਸੈਨੇਟਰ ਜੈਸ ਵਾਲਸ਼ ਅਰਲੀ ਚਾਈਲਡਹੁੱਡ ਐਜ਼ੂਕੇਸ਼ਨ ਐਂਡ ਯੂਥ ਮੰਤਰਾਲਾ ਸੰਭਾਲਣਗੇ।
ਸੀਨੀਅਰ ਮੰਤਰੀ ਜਿਨ੍ਹਾਂ ਵਿੱਚ ਡਿਪਟੀ ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ ਰਿਚਰਡ ਮਾਰਲਸ, ਵਿਦੇਸ਼ ਮੰਤਰੀ ਪੈਨੀ ਵੋਂਗ, ਖਜ਼ਾਨਾ ਮੰਤਰੀ ਜਿਮ ਚੈਲਮਰਸ, ਵਿੱਤ ਮੰਤਰੀ ਅਤੇ ਵੋਮੈਨ ਮੰਤਰੀ ਕੈਟੀ ਗੈਲਾਗਰ, ਟਰੇਡ ਅਤੇ ਟੂਰਿਜ਼ਮ ਮੰਤਰੀ ਡੌਨ ਫੈਰਲ, ਇੰਮੀਗ੍ਰੇਸ਼ਨ ਤੇ ਗ੍ਰਹਿ ਮਾਮਲਿਆਂ ਦੇ ਮੰਤਰੀ ਟੋਨੀ ਬਰਕ, ਹੈਲਥ ਅਤੇ ਏਜਿ਼ੰਗ ਮੰਤਰੀ ਮਾਰਕ ਬਟਲਰ, ਕਲਾਈਮੇਟ ਚੇਂਜ ਅਤੇ ਐਨਰਜੀ ਮੰਤਰੀ ਕਰਿਸ ਬੋਵਨ, ਟਰਾਂਸਪੋਰਟ ਮੰਤਰੀ ਕੈਥਰੀਨ ਕਿੰਗ, ਸਿੱਖਿਆ ਮੰਤਰੀ ਜੇਸਨ ਕਲੇਅਰ ਅਤੇ ਮਨਿਸਟਰ ਫਾਰ ਸਕਿੱਲਜ਼ ਐਂਡ ਟ੍ਰੇਨਿੰਗ ਐਂਡਰਿਊ ਗਾਈਲਜ਼ ਪਹਿਲਾਂ ਵਾਂਗ ਹੀ ਸੇਵਾਵਾਂ ਜਾਰੀ ਰੱਖਣਗੇ।
ਜੂਲੀ ਕੋਲਿੰਨਜ਼ ਐਗਰੀਕਲਚਰ, ਕਲੇਰ ਓ ਨੀਲ ਹਾਊਸਿੰਗ, ਮੈਡਲਿਨ ਕਿੰਗ ਰਿਸੋਰਸਜ਼, ਮਾਲਾਰਨਡਿਰੀ ਇੰਡੀਜ਼ਨਸ ਆਸਟ੍ਰੇਲੀਅਨ, ਪੈਟ ਕੋਨਰੋਏ ਡਿਫੈਂਸ ਇੰਡਸਟਰੀ, ਟਿਮ ਆਇਰਜ਼ ਇੰਡਸਟਰੀ ਐਂਡ ਇੰਨੋਵੇਸ਼ਨ, ਮੈਟ ਕੋਘ ਵੈਟਰਨ ਅਫੇਅਰਜ਼, ਕ੍ਰਿਸਟੀ ਮਕਬੇਨ ਰੀਜ਼ਨਲ ਡਿਵੈਲਪਮੈਂਟ ਅਤੇ ਡੇਨੀਅਲ ਮੁਲੀਨੋ ਅਸਿਸਟੈਂਟ ਟਰੇਜ਼ਰ ਵਜੋਂ ਸੇਵਾਵਾਂ ਨਿਭਾਉਣਗੇ।
ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਬੈਕਬੈਂਚਰਾਂ ਨੂੰ ਕਈ ਵਿਸ਼ੇਸ਼ ਅਹੁਦੇ ਵੀ ਦਿੱਤੇ ਹਨ। ਦੂਜੇ ਕਾਰਜਕਾਲ ਦੇ ਸੰਸਦ ਮੈਂਬਰ ਡੈਨ ਰੇਪਾਚੋਲੀ ਪੁਰਸ਼ਾਂ ਦੀ ਸਿਹਤ ਲਈ ਨਵੇਂ ਵਿਸ਼ੇਸ਼ ਦੂਤ ਹੋਣਗੇ, ਨੌਰਦਰਨ ਟੈਰੀਟਰੀ ਦੇ ਸੰਸਦ ਮੈਂਬਰ ਮੈਰੀਅਨ ਸਕ੍ਰੀਮਗੌਰ ਦੂਰ-ਦੁਰਾਡੇ ਭਾਈਚਾਰਿਆਂ ਨਾਲ ਕੰਮ ਕਰਨ ਦਾ ਕੰਮ ਸੌਂਪਿਆ ਹੈ ਅਤੇ ਵਿਕਟੋਰੀਅਨ ਸੰਸਦ ਮੈਂਬਰ ਜੋਸ਼ ਬਰਨਜ਼ ਸਮਾਜਿਕ ਰਿਹਾਇਸ਼ ਅਤੇ ਬੇਘਰਿਆਂ ਲਈ ਵਿਸ਼ੇਸ਼ ਦੂਤ ਹੋਣਗੇ।