ਸਾਲ 2014 ਵਿੱਚ ਫਿਲਮ ’ਫਗਲੀ’ ਨਾਲ ਹਿੰਦੀ ਫਿਲਮਾਂ ਵਿੱਚ ਆਈ ਕਿਆਰਾ ਅਡਵਾਨੀ ਨੂੰ ਪਹਿਲੀ ਵੱਡੀ ਸਫਲਤਾ ਸਾਲ 2016 ਵਿੱਚ ਫਿਲਮ ’ਐੱਮ ਐੱਸ ਧੋਨੀ : ਦਿ ਅਨਟੋਲਡ ਸਟੋਰੀ’ ਤੋਂ ਮਿਲੀ। ਅੱਜ ਇੱਕ ਤੋਂ ਬਾਅਦ ਇੱਕ ਹਿੱਟ ਫਿਲਮਾਂ ਦੇ ਕੇ ਕਿਆਰਾ ਨਿਰਮਾਤਾ-ਨਿਰਦੇਸ਼ਕਾਂ ਦੀ ਮਨਪਸੰਦ ਅਭਿਨੇਤਰੀ ਬਣ ਚੁੱਕੀ ਹੈ। ਬੀਤੇ ਸਾਲ ਵੀ ’ਕਬੀਰ ਸਿੰਘ’ ਅਤੇ ’ਗੁੱਡ ਨਿਊਜ਼’ ਆਦਿ ਹਿੱਟ ਫਿਲਮਾਂ ਦਾ ਹਿੱਸਾ ਰਹੀ ਕਿਆਰਾ ਇਸ ਸਾਲ ਵੈੱਬ ਫਿਲਮ ’ਗਿਲਟੀ’ ਅਤੇ ਫਿਲਮ ’ਅੰਗਰੇਜ਼ੀ ਮੀਡੀਅਮ’ ’ਚ ਸਪੈਸ਼ਲ ਨੰਬਰ ’ਚ ਨਜ਼ਰ ਆਈ। ਅੱਗੇ ਵੀ ਉਸ ਦੀ ਝੋਲੀ ਫਿਲਮਾਂ ਨਾਲ ਭਰੀ ਹੈ ਜਿਨ੍ਹਾਂ ’ਚ ’ਲਕਸ਼ਮੀ ਬੰਬ’, ’ਇੰਦੂ ਕੀ ਜਵਾਨੀ’, ’ਸ਼ੇਰਸ਼ਾਹ’ ਅਤੇ ’ਭੂਲ-ਭੁਲੱਈਆਂ’ ਹਨ। ਪੇਸ਼ ਹਨ ਕਿਆਰਾ ਨਾਲ ਹੋਈ ਇੱਕ ਗੱਲਬਾਤ ਦੇ ਕੁਝ ਅੰਸ਼ :
& ਅੱਜ ਤੱਕ ਤੁਸੀਂ ਹਰੇਕ ਵੱਡੇ ਨਿਰਦੇਸ਼ਕਾਂ ਦੇ ਨਾਲ ਕੰਮ ਕੀਤਾ ਹੈ ਅੱਗੇ ਕਿਨ੍ਹਾਂ ਨਾਲ ਫਿਲਮ ਕਰਨਾ ਤੁਹਾਡੇ ਲਈ ਡ੍ਰੀਮ ਪ੍ਰੋਜੈਕਟ ਹੋਵੇਗਾ?
– ਸੰਜੇ ਲੀਲਾ ਭੰਸਾਲੀ ਅਤੇ ਰਣਵੀਰ ਸਿੰਘ ਨਾਲ ਕੰਮ ਕਰਨਾ ਮੇਰੇ ਲਈ ਕਿਸੇ ਸੁਫਨੇ ਦੇ ਸੱਚ ਹੋਣ ਵਾਂਗ ਹੋਵੇਗਾ।
& ਕੀ ਬਤੌਰ ਅਭਿਨੇਤਰੀ ਤੁਸੀ ਵੀ ਅਸੁਰੱਖਿਆ ਦਾ ਸਾਹਮਣਾ ਕਰਦੇ ਹੋ?
-ਬਿਲਕੁਲ। ਮੈਨੂੰ ਲੱਗਦਾ ਹੈ ਕਿ ਹਰ ਕਲਾਕਾਰ ਅਸੁਰੱਖਿਅਤ ਹੈ। ਇੰਝ ਹੋਣਾ ਚੰਗਾ ਹੈ ਕਿਉਂਕਿ ਇਹ ਨਾਜ਼ੁਕ ਦੁਨੀਆ ਹੈ। ਮੇਰਾ ਮੰਨਣਾ ਹੈ ਕਿ ਕੀ ਸੁਰੱਖਿਆ ਇੱਕ ਤਰ੍ਹਾਂ ਤੁਹਾਨੂੰ ਮਜ਼ਬੂਤ ਅਤੇ ਬਿਹਤਰ ਬਣਾਉਂਦੀ ਹੈ। ਇਹ ਤੁਹਾਨੂੰ ਆਪਣਾ ਸੁਪਰੀਮ ਕਰਨ ਦਾ ਮੌਕਾ ਦਿੰਦੀ ਹੈ।
& ਕਿਹੜੀਆਂ ਗੱਲਾਂ ਤੁਹਾਨੂੰ ਪ੍ਰੇਰਿਤ ਕਰਦੀਆਂ ਹਨ?
-ਜੇ ਕੋਈ ਮੇਰੇ ਬਾਰੇ ਅਜਿਹੀਆਂ ਗੱਲਾਂ ਕਰਦਾ ਹੈ, ਮੈਨੂੰ ਕਾਲ ਜਾਂ ਮੈਸੇਜ ਕਰਦਾ ਹੈ ਜਿਸ ਦੀ ਮੈਂ ਖੁਦ ਪ੍ਰਸ਼ੰਸਾ ਕਰਦੀ ਹਾਂ ਤਾਂ ਮੈਂ ਅਸਲ ’ਚ ਖੁਸ਼ ਅਤੇ ਰੋਮਾਂਚਕ ਮਹਿਸੂਸ ਕਰਦੀ ਹਾਂ। ਇਹ ਮੇਰੀ ਐਨਰਜੀ ਨੂੰ ਦੋ ਗੁਣਾ ਕਰ ਦਿੰਦਾ ਹੈ।
& ਅਭਿਨੈ ਤੋਂ ਇਲਾਵਾ ਤੁਹਾਨੂੰ ਹੋਰ ਕੀ-ਕੀ ਪਸੰਦ ਹੈ?
-ਮੈਨੂੰ ਸਮੁੰਦਰ ਅਤੇ ਉਸ ਨਾਲ ਜੁੜੀ ਹਰ ਚੀਜ਼ ਪਸੰਦ ਹੈ। ਮੈਨੂੰ ਪੇਂਟਿੰਗ ਕਰਨਾ ਵੀ ਚੰਗਾ ਲੱਗਦਾ ਹੈ। ਮੈਨੂੰ ਟ੍ਰੈਵਲਿੰਗ ਦਾ ਵੀ ਜਨੂੰਨ ਹੈ। ਮੈਂ ਕੰਮ ਕਰਦੀ ਹਾਂ ਤਾਂ ਕਿ ਯਾਤਰਾ ਕਰ ਸਕਾਂ।
& ਖੁਦ ’ਚ ਕੀ ਬਦਲਣਾ ਚਾਹੁੰਦੇ ਹੋ?
-ਕਈ ਵਾਰ ਹੁੰਦਾ ਹੈ ਕਿ ਮੈਂ ਤੈਅ ਯੋਜਨਾ ਅਨੁਸਾਰ ਕੰਮ ਨਹੀਂ ਕਰ ਪਾਉਂਦੀ। ਖਾਸ ਕਰ ਕੇ ਜਦੋਂ ਮੈਂ ਅਤੇ ਮੇਰੇ ਦੋਸਤ ਮਿਲ ਕੇ ਕਿਤੇ ਜਾਣ ਦੀ ਯੋਜਨਾ ਬਣਾਉਂਦੇ ਹਾਂ ਤਾਂ ਅਕਸਰ ਆਖਰੀ ਸਮੇਂ ਉਸ ਤੋਂ ਪਿੱਛੇ ਹਟ ਜਾਂਦੀ ਹਾਂ। ਮੇਰਾ ਮੈਨੇਜਰ ਵੀ ਸ਼ਿਕਾਇਤ ਕਰਦਾ ਹੈ ਕਿ ਜਦੋਂ ਵੀ ਤੁਹਾਨੂੰ ਕਿਤੇ ਬੁਲਾਇਆ ਜਾਂਦਾ ਹੈ ਤਾਂ ਤੁਸੀਂ ਨਹੀਂ ਜਾਂਦੇ। ਮੈਂ ਇੱਕ ’ਹੋਮਬਰਡ’ (ਘਰ ’ਚ ਰਹਿਣਾ ਪਸੰਦ ਕਰਨ ਵਾਲੀ) ਹਾਂ।
& ਸਭ ਤੋਂ ਪਹਿਲਾਂ ਤੁਹਾਡਾ ਦਿਲ ਕਿਹੜੇ ਸੈਲੀਬ੍ਰਿਟੀ ’ਤੇ ਆਇਆ ਸੀ?
– ਰਿਤਿਕ ਰੋਸ਼ਨ। ਜਦੋਂ ਤੋਂ ਮੈਂ ਉਨ੍ਹਾਂ ਨੂੰ ਫਿਲਮ ’ਕਹੋ ਨਾ ਪਿਆਰ ਹੈ’ ਵਿੱਚ ਦੇਖਿਆ, ਉਨ੍ਹਾਂ ਦੀ ਫੈਨ ਬਣ ਗਈ।
ਇੰਡਸਟਰੀ ਦੀ ਚਕਾਚੌਂਧ ਤੋਂ ਦੂਰ ਰਿਹਾ ਹਾਂ : ਜਿਮੀ ਸ਼ੇਰਗਿਲ
ਅਭਿਨੇਤਾ ਜਿਮੀ ਸ਼ੇਰਗਿਲ ਇਨ੍ਹੀਂ ਦਿਨੀਂ ਸੋਨੀ ਲਾਈਵ ’ਤੇ ਪ੍ਰਸਾਰਤ ਸ਼ੋਅ ’ਯੋਰ ਆਨਰ’ ਵਿੱਚ ਜੱਜ ਦੀ ਭੂਮਿਕਾ ਨਿਭਾ ਰਹੇ ਹਨ। ਇਹ ਇਜ਼ਰਾਇਲ ਦੇ ਸ਼ੋਅ ’ਕਯੋਦੋ’ ਦਾ ਹਿੰਦੀ ਰੀਮੇਕ ਹੈ। ਪੇਸ਼ ਹਨ ਇਸੇ ਸਿਲਸਿਲੇ ਵਿੱਚ ਜਿਮੀ ਸ਼ੇਰਗਿਲ ਨਾਲ ਹੋਈ ਮੁਲਾਕਾਤ ਦੇ ਕੁਝ ਅੰਸ਼ & ’ਰੰਗਬਾਜ ਫਿਰ ਸੇ’ ਦੇ ਬਾਅਦ ਇਹ ਸ਼ੋਅ ਕੀਤਾ ਹੈ। ਡਿਜੀਟਲ ਪਲੇਟਫਾਰਮ ਕਿੰਨਾ ਵਧੀਆ ਲੱਗ ਰਿਹੈ?
– ਮੈਨੂੰ ਇਹ ਪਲੇਟਫਾਰਮ ਚੰਗਾ ਲੱਗਾ ਹੈ। ਇਸ ਫਾਰਮੈਟ ਦੀ ਸ਼ੂਟਿੰਗ ਸਮੇਤ ਸਾਰੀ ਪ੍ਰਕਿਰਿਆ ਫਿਲਮ ਵਾਂਗ ਹੁੰਦੀਆਂ ਹਨ। ਫਿਲਮਾਂ ਦੀ ਸ਼ੂਟਿੰਗ ਚਾਲੀ ਦਿਨਾਂ ਵਿੱਚ ਖਤਮ ਹੋ ਜਾਂਦੀ ਹੈ ਅਤੇ ਡਿਜੀਟਲ ਸ਼ੋਅ ਦੇ ਲਈ ਕਰੀਬ 100 ਦਿਨਾਂ ਦਾ ਸਮਾਂ ਦੇਣਾ ਪੈਂਦਾ ਹੈ। ਇਸ ਪਲੇਟਫਾਰਮ ’ਤੇ ਕਿਰਦਾਰ ਨੂੰ ਜੀਉਣ ਦਾ ਸਮਾਂ ਥੋੜ੍ਹਾ ਜ਼ਿਆਦਾ ਮਿਲਦਾ ਹੈ।
& ਕਿਸੀ ਅਡਾਪਟਿਡ ਸ਼ੋਅ ਵਿੱਚ ਕੰਮ ਕਰਨ ’ਤੇ ਕਿੰਨਾ ਦਬਾਅ ਹੁੰਦਾ ਹੈ?
– ਅਡਾਪਟ ਕਰਨ ਵਿੱਚ ਬਹੁਤ ਸਾਰੀਆਂ ਚੀਜ਼ਾਂ ਬਦਲਣੀਆਂ ਪੈਂਦੀਆਂ ਹਨ। ਉਥੋਂ ਦਾ ਕਾਨੂੰਨ, ਨਿਆਂ ਵਿਵਸਥਾ ਅਤੇ ਜੱਜ ਇਥੋਂ ਨਾਲ ਬਿਲਕੁਲ ਅਲੱਗ ਹੁੰਦੇ ਹਨ। ਉਸੇ ਹਿਸਾਬ ਨਾਲ ਇਸ ਸ਼ੋਅ ਦੀ ਸਕ੍ਰਿਪਟ ਵਿੱਚ ਬਦਲਾਅ ਕੀਤਾ ਗਿਆ ਹੈ। ਮੈਨੂੰ ਸਕ੍ਰਿਪਟ ਬਹੁਤ ਮਜ਼ੇਦਾਰ ਲੱਗੀ। ਅਜਿਹੀਆਂ ਕਹਾਣੀਆਂ ਦਾ ਹਿੱਸਾ ਬਣਨ ’ਤੇ ਖੁਸ਼ੀ ਮਿਲਦੀ ਹੈ।
& ਪਹਿਲੀ ਵਾਰ ਜੱਜ ਦਾ ਕਿਰਦਾਰ ਨਿਭਾਉਣ ਦਾ ਅਨੁਭਵ ਕਿਹੋ ਜਿਹਾ ਰਿਹਾ?
– ਇਸ ਕਿਰਦਾਰ ਦੇ ਬਹੁਤ ਸਾਰੇ ਪਹਿਲੂ ਹਨ। ਇਸ ਵਿੱਚ ਇੱਕ ਪਾਸੇ ਪਰਵਾਰ ਹੈ, ਦੂਸਰੇ ਪਾਸੇ ਪੇਸ਼ਾ ਹੈ। ਇੱਕ ਪਾਸੇ ਕੰਮ ਹੈ, ਦੂਸਰੇ ਪਾਸੇ ਦੁਨੀਆਦਾਰੀ ਹੈ। ਇਸ ਤਰ੍ਹਾਂ ਦੇ ਪਰਤਦਾਰ ਕਿਰਦਾਰ ਜਲਦੀ ਨਹੀਂ ਮਿਲਦੇ। ਮੈਨੂੰ ਇਹ ਕਿਰਦਾਰ ਕਰਨ ਵਿੱਚ ਮਜ਼ਾ ਆਇਆ।
& ਜੱਜ ਬਣਨ ਦੇ ਲਈ ਕੀ ਤਿਆਰੀ ਕੀਤੀ?
– ਮੈਂ ਪੰਜਾਬ ਵਿੱਚ ਆਪਣੇ ਜਾਣ-ਪਛਾਣ ਦੇ ਕੁਝ ਜੱਜਾਂ ਨਾਲ ਗੱਲਾਂ ਕੀਤੀਆਂ। ਆਮ ਤੌਰ ’ਤੇ ਜੱਜ ਨੂੰ ਆਪਣਾ ਪਹਿਰਾਵਾ ਅਤੇ ਵਿਹਾਰ ਦੋਵੇਂ ਵਿੱਚ ਤਾਲਮੇਲ ਰੱਖਣਾ ਪੈਂਦਾ ਹੈ। ਮੇਰਾ ਕਿਰਦਾਰ ਆਪਣੇ ਕੰਮ ਬਾਰੇ ਬੇਹੱਦ ਸਖਤ ਤੇ ਸਮਰਪਿਤ ਹੈ। ਕੋਰਟ ਜਾਂਦੇ ਸਮੇਂ ਉਹ ਕੀ ਪਹਿਨ ਕੇ ਨਿਕਲ ਜਾਂਦਾ ਹੈ, ਉਸ ਨੂੰ ਵੀ ਪਤਾ ਨਹੀਂ ਲੱਗਦਾ। ਮੈਂ ਕਿਤੇ-ਕਿਤੇ ਦੇਖਿਆ ਹੈ ਕਿ ਕੁਝ ਜੱਜ ਆਪਣੇ ਸੁਭਾਅ ਨਾਲ ਲੋਕਾਂ ਦੇ ਚਹੇਤੇ ਬਣ ਜਾਂਦੇ ਹਨ। ਲੋਕ ਜਾਣਦੇ ਹਨ ਕਿ ਉਹ ਕੋਰਟ ਰੂਮ ਵਿੱਚ ਗੰਭੀਰ ਮਾਹੌਲ ਨਹੀਂ ਬਣਨ ਦੇਣਗੇ। ਕੁਝ ਚੀਜ਼ਾਂ ਨੂੰ ਹਲਕੇ ਮੂਡ ਨਾਲ ਹੀ ਨਿਬੇੜਨਾ ਜ਼ਰੂਰੀ ਹੁੰਦਾ ਹੈ, ਨਹੀਂ ਤਾਂ ਉਥੇ ਰਾਈ ਦਾ ਪਹਾੜ ਬਣ ਜਾਂਦਾ ਹੈ। ਮੇਰਾ ਕਿਰਦਾਰ ਕੁਝ ਅਜਿਹਾ ਹੀ ਹੈ।
& ਇੰਡਸਟਰੀ ਦੀ ਚਕਾਚੌਂਧ ਵਿੱਚ ਖੁਦ ਨੂੰ ਤਣਾਅ ਤੋਂ ਕਿਵੇਂ ਦੂਰ ਰੱਖਿਆ?
– ਮੈਂ ਸ਼ੁਰੂ ਤੋਂ ਹੀ ਇੰਡਸਟਰੀ ਦੀ ਚਕਾਚੌਂਧ ਤੋਂ ਦੂਰ ਰਿਹਾ ਹਾਂ। ਕਈ ਵਾਰ ਲੋਕ ਪੁੱਛਦੇ ਹਨ ਕਿ ਤੁਸੀਂ ਪਾਰਟੀਆਂ ਵਿੱਚ ਨਹੀਂ ਜਾਂਦੇ। ਮੈਂ ਕੰਮ ਅਤੇ ਨਿੱਜੀ ਜ਼ਿੰਦਗੀ ਵਿੱਚ ਦੂਰੀ ਬਣਾਈ ਰੱਖਣਾ ਪਸੰਦ ਕਰਦਾ ਹਾਂ। ਮੈਂ ਨਹੀਂ ਚਾਹੁੰਦਾ ਕਿ ਸਿਰਫ ਕੰਮ ਕਰਦਾ ਰਹਿ ਜਾਵਾਂ ਅਤੇ ਪਰਵਾਰ ਮੇਰੇ ਤੋਂ ਦੂਰ ਹੋ ਜਾਵੇ। ਇਸ ਲਈ ਦੋਵਾਂ ਦੇ ਵਿੱਚ ਸੰਤੁਲਨ ਬਣਾ ਕੇ ਚਲਦਾ ਹਾਂ।
previous post