Bollywood India

ਕਰਨਵੀਰ ਮਹਿਰਾ ਨੇ ‘ਬਿੱਗ ਬੌਸ 18’ ਦਾ ਮੁਕਾਬਲਾ ਜਿੱਤਿਆ

ਕਰਨਵੀਰ ਮਹਿਰਾ ਨੇ ‘ਬਿੱਗ ਬੌਸ 18’ ਦਾ ਮੁਕਾਬਲਾ ਜਿੱਤਿਆ

ਮੁੰਬਈ – ਟੀਵੀ ਕਲਾਕਾਰ ਕਰਨਵੀਰ ਮਹਿਰਾ ਨੇ ‘ਬਿੱਗ ਬੌਸ 18’ ਦਾ ਮੁਕਾਬਲਾ ਜਿੱਤ ਲਿਆ ਹੈ ਅਤੇ ਉਨ੍ਹਾਂ ਆਪਣੇ ਵਿਰੋਧੀ ਵਿਵਿਆਨ ਡਿਸੇਨਾ ਨੂੰ ਹਰਾਇਆ ਹੈ। ਸ਼ੋਅ ਦੇ ਮੇਜ਼ਬਾਨ ਤੇ ਅਦਾਕਾਰ ਸਲਮਾਨ ਖਾਨ ਨੇ ਲੰਘੀ ਦੇਰ ਰਾਤ ਮਹਿਰਾ ਨੂੰ ਟਰਾਫੀ ਤੇ 50 ਲੱਖ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ।

ਮਹਿਰਾ ਨੂੰ ‘ਸ਼ੰਨੋ ਕੀ ਸ਼ਾਦੀ’, ‘ਵਿਰੁੱਧ’, ‘ਅੰਮ੍ਰਿਤ ਮੰਥਨ’, ‘ਟੀਵੀ ਬੀਵੀ ਔਰ ਮੈਂ’ ਅਤੇ ‘ਫੀਅਰ ਫੈਕਟਰ: ਖਤਰੋਂ ਕੇ ਖਿਲਾੜੀ 14’ ਜਿਹੇ ਪ੍ਰੋਗਰਾਮਾਂ ’ਚ ਨਿਭਾਈਆਂ ਭੂਮਿਕਾਵਾਂ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਇਸ ਪ੍ਰਾਪਤੀ ਦਾ ਸਿਹਰਾ ਆਪਣੇ ਪਰਿਵਾਰ ਤੇ ਪ੍ਰਸ਼ੰਸਕਾਂ ਨੂੰ ਦਿੱਤਾ। ਮਹਿਰਾ ਨੇ ‘ਬਿੱਗ ਬੌਸ-18’ ਜਿੱਤਣ ਮਗਰੋਂ ਕਿਹਾ, ‘ਮੈਂ ਆਪਣੇ ਪਰਿਵਾਰ ਤੋਂ ਲੈ ਕੇ ਆਪਣੀ ਮਾਂ, ਆਪਣੀ ਭੈਣ, ਉਸ ਦੇ ਬੱਚਿਆਂ, ਆਪਣੇ ਜੀਜੇ ਤੇ ਆਪਣੇ ਪਿਤਾ ਤੱਕ ਕਈ ਲੋਕਾਂ ਨੂੰ ਇਸ ਦਾ ਸਿਹਰਾ ਦਿੰਦਾ ਹਾਂ। ਅੱਜ ਮੇਰੇ ਪਿਤਾ ਦਾ ਜਨਮ ਦਿਨ ਹੈ। ਇਸ ਤੋਂ ਇਲਾਵਾ ਬਿੱਗ ਬੌਸ ਦੇ ਦਰਸ਼ਕਾਂ ਦਾ ਵੀ ਜਿਨ੍ਹਾਂ ਸ਼ੋਅ ਦੇਖਿਆ ਤੇ ਮੇਰੀ ਹਮਾਇਤ ਕੀਤੀ।’ ਇਹ ਪੁੱਛਣ ’ਤੇ ਕਿ ਉਹ ਜਿੱਤ ਦੀ ਰਾਸ਼ੀ ਕਿਸ ਤਰ੍ਹਾਂ ਖਰਚ ਕਰਨਗੇ ਤਾਂ ਅਦਾਕਾਰ ਨੇ ਕਿਹਾ, ‘ਮੈਂ ਆਪਣੇ ਕਰਮਚਾਰੀਆਂ ਦੇ ਬੱਚਿਆਂ ਦੀ ਸਿੱਖਿਆ ’ਚ ਸਹਿਯੋਗ ਕਰਾਂਗਾ।’ ਮਹਿਰਾ ਨੇ ਉਮੀਦ ਜ਼ਾਹਿਰ ਕੀਤੀ ਕਿ ਸ਼ੋਅ ’ਚ ਹਿੱਸਾ ਲੈਣ ਤੇ ਫਿਰ ਟਰਾਫੀ ਜਿੱਤਣ ਨਾਲ ਉਨ੍ਹਾਂ ਨੂੰ ਬਾਹਰ ਹੋਰ ਵੱਧ ਕੰਮ ਮਿਲਣ ’ਚ ਮਦਦ ਮਿਲੇਗੀ। ਗੱਲਬਾਤ ਕਰਦਿਆਂ ਉਸ ਨੇ ਕਿਹਾ ਕਿ ਮੈਂ ਕਾਫ਼ੀ ਖ਼ੁਸ਼ ਮਹਿਸੂਸ ਕਰ ਰਿਹਾ ਹਾਂ। ਮੈਂ ਇੱਕ ਚੁਣਿਆ ਹੋਇਆ ਵਿਅਕਤੀ ਹਾਂ। ਇੱਕ ਤੋਂ ਦੂਜਾ ਸ਼ੋਅ ਜਿੱਤਣ ਲਈ ਮੈਂ ਕਈ ਤਰ੍ਹਾਂ ਦੇ ਟਾਸਕ ਕੀਤੇ। ਮੈਨੂੰ ਆਪਣੇ ਆਪ ’ਤੇ ਭਰੋਸਾ ਸੀ ਅਤੇ ਇਸ ਪ੍ਰਾਪਤੀ ਲਈ ਮੈਂ ਡੱਟ ਕੇ ਮਿਹਨਤੀ ਕੀਤੀ ਹੈ। ਇਸ ਸ਼ੋਅ ਦੌਰਾਨ ਮੈਨੂੰ ਖ਼ੁਦ ਬਾਰੇ ਕਾਫ਼ੀ ਕੁਝ ਨਵਾਂ ਪਤਾ ਲੱਗਿਆ ਹੈ। ਪਹਿਲਾਂ ਜਦੋਂ ਕਦੇ ਮੈਂ ਕਿਸੇ ਛੋਟੀ ਗੱਲ ਤੋਂ ਰੋ ਪੈਂਦਾ ਸੀ ਤਾਂ ਮੈਨੂੰ ਬੁਰਾ ਲੱਗਦਾ ਸੀ। ਪਰ ਮੈਨੂੰ ਅਹਿਸਾਸ ਹੋਇਆ ਕਿ ਮੈਂ ਭਾਵੁਕ ਵਿਅਕਤੀ ਹੈ। ਇਸ ਲਈ ਅਜਿਹਾ ਹੋਣਾ ਕੋਈ ਮਾੜੀ ਗੱਲ ਨਹੀਂ ਹੈ। ਕਰਨ ਲਈ ਬਿੱਗ ਬੌਸ ਦਾ ਸਫ਼ਰ ਸੌਖਾ ਨਹੀਂ ਸੀ।

Related posts

ਪ੍ਰਧਾਨ ਮੰਤਰੀ ਮੋਦੀ ਤਿੰਨ ਰੋਜ਼ਾ ਦੌਰੇ ’ਤੇ ਫਰਾਂਸ ਪੁੱਜੇ !

admin

ਰੱਖਿਆ ਨਿਰਮਾਣ ‘ਚ ਜਵਾਬੀ ਉਪਾਅ ਬਣਾਉਣ ’ਤੇ ਧਿਆਨ ਕੇਂਦਰਿਤ ਕਰਨਾ ਹੋਵੇਗਾ !

admin

15ਵਾਂ ਏਅਰੋ ਇੰਡੀਆ-2025 ਦਾ ਆਗਾਜ਼ !

admin