International

ਕਰਾਚੀ ’ਚ ਲੋਕਾਂ ਨੂੰ ‘ਸ਼ੁੱਧ ਸ਼ਾਕਾਹਾਰੀ ਭਾਰਤੀ ਪਕਵਾਨਾਂ ’ਚ ਦਿਲਚਸਪੀ ਵਧੀ

ਕਰਾਚੀ – ਪਾਕਿਸਤਾਨ ਦਾ ਉਦਯੋਗਿਕ ਅਤੇ ਵਿੱਤੀ ਕੇਂਦਰ ਕਰਾਚੀ, ਖਾਣ ਦੇ ਸ਼ੌਕੀਨ ਲੋਕਾਂ ਲਈ ਭੋਜਨ ਦੀ ਰਾਜਧਾਨੀ ਬਣਦਾ ਜਾ ਰਿਹਾ ਹੈ। ਤਾਜ਼ਾ ਰੁਝਾਨ ’ਚ ‘ਸੋਇਆਬੀਨ ਆਲੂ ਬਿਰਯਾਨੀ’, ‘ਆਲੂ ਟਿੱਕੀ’, ‘ਵੜਾ ਪਾਵ’, ‘ਮਸਾਲਾ ਡੋਸਾ’ ਅਤੇ ‘ਢੋਕਲਾ’ ਵਰਗੇ ਪ੍ਰਮਾਣਿਕ ਅਤੇ ਆਧੁਨਿਕ ਭਾਰਤੀ ਸ਼ਾਕਾਹਾਰੀ ਪਕਵਾਨਾਂ ’ਚ ਦਿਲਚਸਪੀ ’ਚ ਵਾਧਾ ਵੇਖ ਰਿਹਾ ਹੈ। ਸਿੰਧ ਸੂਬੇ ਦੀ ਰਾਜਧਾਨੀ ਕਰਾਚੀ ਦੇ ਲੱਖਾਂ ਲੋਕਾਂ ਲਈ, ਇਸ ਦੀ ਸੁੰਦਰਤਾ ਇੱਥੇ ਉਪਲਬਧ ਖਾਣੇ ਦੇ ਵਿਕਲਪਾਂ ’ਚ ਹੈ, ਸੱਭ ਤੋਂ ਮਹਿੰਗੇ ਯੂਰਪੀਅਨ ਅਤੇ ਇਟਾਲੀਅਨ ਪਕਵਾਨਾਂ ਤੋਂ ਲੈ ਕੇ ਕਿਫਾਇਤੀ ਚੀਨੀ ਭੋਜਨ ਜਾਂ ਸਧਾਰਣ ਬਨ ਕਬਾਬ, ਕਿਉਂਕਿ ਇਹ ‘ਭੋਜਨ ਰਾਜਧਾਨੀ’ ਹਰ ਕਿਸੇ ਦੇ ਸੁਆਦ ਅਤੇ ਜੇਬ ਨੂੰ ਧਿਆਨ ’ਚ ਰਖਦੀ ਹੈ। ਹਾਲ ਹੀ ਦੇ ਮਹੀਨਿਆਂ ’ਚ, ਖਾਣ ਪੀਣ ਵਾਲਿਆਂ ’ਚ ‘ਸ਼ੁੱਧ ਸ਼ਾਕਾਹਾਰੀ’ ਪਕਵਾਨਾਂ ’ਚ ਦਿਲਚਸਪੀ ਵਧੀ ਹੈ। ਸ਼ਹਿਰ ਦਾ ਨਾਰਾਇਣ ਕੰਪਲੈਕਸ ਇਲਾਕਾ, ਜਿੱਥੇ ਵੰਡ ਤੋਂ ਪਹਿਲਾਂ ਹਿੰਦੂ, ਸਿੱਖ ਅਤੇ ਈਸਾਈ ਸ਼ਾਂਤੀ ਅਤੇ ਸਦਭਾਵਨਾ ਨਾਲ ਰਹਿੰਦੇ ਸਨ, ’ਚ ਨਾ ਸਿਰਫ ਰੈਸਟੋਰੈਂਟ, ਬਲਕਿ ਸਦੀਆਂ ਪੁਰਾਣਾ ਸਵਾਮੀਨਾਰਾਇਣ ਮੰਦਰ ਅਤੇ ਇਕ ਗੁਰਦੁਆਰਾ ਵੀ ਹੈ। ਕਰਾਚੀ ਦੇ ਹੋਰ ਹਿੱਸਿਆਂ ਵਿਚ ਵੀ ਹਿੰਦੂ, ਈਸਾਈ ਅਤੇ ਮੁਸਲਿਮ ਔਰਤਾਂ ਨੇ ‘ਪਾਵ ਭਾਜੀ’, ‘ਵੜਾ ਪਾਵ’, ‘ਮਸਾਲਾ ਡੋਸਾ’ ਅਤੇ ‘ਢੋਕਲਾ’ ਵਰਗੇ ਆਧੁਨਿਕ ਭਾਰਤੀ ਸ਼ਾਕਾਹਾਰੀ ਪਕਵਾਨਾਂ ਵਿਚ ਮਾਹਰ ਭੋਜਨ ਸਟਾਲ ਲਗਾਏ ਹਨ।

Related posts

ਨਿਊਜ਼ੀਲੈਂਡ ‘ਚ ਨਰਸਾਂ ਨੂੰ ਖੱਜਲ-ਖੁਆਰੀ ਤੋਂ ਬਚਾਉਣ ਲਈ ਭਾਰਤੀ ਹਾਈ ਕਮਿਸ਼ਨ ਵਲੋਂ ਐਡਵਾਈਜ਼ਰੀ ਜਾਰੀ

editor

ਚੀਨ ਰੂਸ ਨਾਲ ਕਰੇਗਾ ਸਾਂਝਾ ਨੇਵੀ ਤੇ ਹਵਾਈ ਫੌਜ ਅਭਿਆਸ, ਰੱਖਿਆ ਮੰਤਰਾਲਾ

editor

ਵੀਅਤਨਾਮ ਚ ਭਾਰੀ ਬਾਰਸ਼ ਕਾਰਨ ਹੜ੍ਹ 59 ਲੋਕਾਂ ਦੀ ਮੌਤ

editor