ਸੋਨੀਪਤ – ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੀ ਕੇਂਦਰ ਸਰਕਾਰ ’ਤੇ ਨਿਸ਼ਾਨਾ ਵਿੰਨਿ੍ਹਆ ਅਤੇ ਗਰੀਬਾਂ ਤੇ ਦਲਿਤਾਂ ਦੀ ਅਣਦੇਖੀ ਕਰਦੇ ਹੋਏ ਦੇਸ਼ ਦੇ ਕੁਝ ਅਰਬਪਤੀਆਂ ਲਈ ਕੰਮ ਕਰਨ ਦਾ ਦੋਸ਼ ਲਗਾਇਆ। ਰਾਹੁਲ ਗਾਂਧੀ 5 ਅਕਤੂਬਰ ਨੂੰ ਹੋਣ ਵਾਲੀਆਂ ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਪਹਿਲੇ ਸੋਨੀਪਤ ’ਚ ਇਕ ਜਨ ਸਭਾ ਨੂੰ ਸੰਬੋਧਨ ਕਰ ਰਹੇ ਸਨ। ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਦੋਸ਼ ਲਗਾਇਆ ਕਿ ਉਨ੍ਹਾਂ ਦੀ ਸਰਕਾਰ ਸਿਰਫ਼ ’ਕੁਝ ਵੱਡੇ ਉਦਯੋਗਪਤੀਆਂ ਦੇ ਹਿੱਤਾਂ ਦੀ ਸੇਵਾ ਕਰਨ ਲਈ ਕੰਮ ਕਰ ਰਹੀ ਹੈ’ ਅਤੇ ਗਰੀਬਾਂ, ਦਲਿਤਾਂ, ਕਿਸਾਨਾਂ ਤੇ ਨੌਜਵਾਨਾਂ ਦੇ ਕਲਿਆਣ ਲਈ ਕੁਝ ਨਹੀਂ ਕਰ ਰਹੀ ਹੈ।’’ ਕਾਂਗਰਸ ਆਗੂ ਨੇ ਕਿਹਾ,’’ਇੱਥੇ ਆਉਂਦੇ ਸਮੇਂ ਇਕ ਵਿਅਕਤੀ ਨੇ ਮੈਨੂੰ ਰੋਕਿਆ। ਉਸ ਨੇ ਮੈਨੂੰ ਦੱਸਿਆ ਕਿ ਉਹ ਇਕ ਛੋਟਾ ਜਿਹਾ ਵਪਾਰ ਚਲਾਉਂਦਾ ਹੈ। ਉਸ ਨੇ ਕਿਹਾ ਕਿ ਮੋਦੀ ਅਤੇ ਹਰਿਆਣਾ ਸਰਕਾਰ ਨੇ ਉਸ ਨੂੰ ਬਰਬਾਦ ਕਰ ਦਿੱਤਾ।’’ ਰਾਹੁਲ ਨੇ ਕਿਹਾ,’’ਜਦੋਂ ਮੈਂ ਉਸ ਤੋਂ ਇਸ ਦਾ ਕਾਰਨ ਪੁੱਛਿਆ ਤਾਂ ਉਸ ਨੇ ਕਿਹਾ ਕਿ ਨੋਟਬੰਦੀ ਲਾਗੂ ਕੀਤੀ ਗਈ ਅਤੇ ਗਲਤ ਜੀ.ਐੱਸ.ਟੀ. ਲਾਗੂ ਕੀਤੀ ਗਈ। ਜਦੋਂ ਮੈਂ ਪੁੱਛਿਆ ਕਿ ਉਨ੍ਹਾਂ ਨੇ (ਸਰਕਾਰ ਨੇ) ਅਜਿਹਾ ਕਿਉਂ ਕੀਤਾ ਤਾਂ ਉਸ ਨੇ ਮੈਨੂੰ ਦੱਸਿਆ ਕਿ ਉਨ੍ਹਾਂ ਨੇ ਅਡਾਨੀ ਅਤੇ ਅੰਬਾਨੀ ਦੀ ਮਦਦ ਕਰਨ ਲਈ ਅਜਿਹਾ ਕੀਤਾ।’’ ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਕਿਹਾ,’’ਹਰ ਕੋਈ ਜਾਣਦਾ ਹੈ ਕਿ ਕੇਂਦਰ ਸਰਕਾਰ ਅਤੇ ਹਰਿਆਣਾ ਸਰਕਾਰ 2-3 ਅਰਬਪਤੀਆਂ ਦੀ ਮਦਦ ਕਰਨ ਲਈ ਚੱਲ ਰਹੀ ਹੈ। ਤੁਹਾਡੇ ਕੋਲ ਰੁਜ਼ਗਾਰ ਦੇ ਜੋ ਵੀ ਰਸਤੇ ਸਨ, ਉਹ ਬੰਦ ਕਰ ਦਿੱਤੇ ਗਏ ਹਨ।’’ ਉਨ੍ਹਾਂ ਕਿਹਾ ਕਿ ਪਹਿਲੇ ਛੋਟੇ ਅਤੇ ਮੱਧਮ ਵਪਾਰ ਹਰਿਆਣਾ ’ਚ ਰੁਜ਼ਗਾਰ ਪੈਦਾ ਕਰਦੇ ਸਨ ਪਰ ਹੁਣ ਇਹ ਬੰਦ ਹੋ ਗਏ ਹਨ। ਰਾਹੁਲ ਨੇ ਦੋਸ਼ ਲਗਾਇਆ ਕਿ ਅਗਨੀਵੀਰ ਯੋਜਨਾ ਫ਼ੌਜੀਆਂ ਦੀ ਪੈਨਸ਼ਨ, ਕੰਟੀਨ ਦੀ ਸਹੂਲਤ ਅਤੇ ਉਨ੍ਹਾਂ ਨੂੰ ਮਿਲਣ ਵਾਲੇ ਸ਼ਹੀਦ ਦੇ ਦਰਜੇ ਨੂੰ ਚੋਰੀ ਕਰਨ ਦਾ ਇਕ ਤਰੀਕਾ ਹੈ। ਕਾਂਗਰਸ ਨੇਤਾ ਨੇ ਹਰਿਆਣਾ ’ਚ ਨਸ਼ੀਲੇ ਪਦਾਰਥ ਦਾ ਮੁੱਦਾ ਵੀ ਚੁੱਕਿਆ ਅਤੇ ਅਡਾਨੀ ਵਲੋਂ ਕੰਟਰੋਲ ਗੁਜਾਰਤ ਬੰਦਰਗਾਹ ’ਤੇ ਕਈ ਨਸ਼ੀਲੇ ਪਦਾਰਥਾਂ ਦੀ ਜ਼ਬਤੀ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ,’’ਮੈਂ ਮੋਦੀ ਜੀ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਜਦੋਂ ਤੁਹਾਡੇ ਦੋਸਤ ਅਡਾਨੀ ਦੇ ਬੰਦਰਗਾਹ ਤੋਂ ਹਜ਼ਾਰਾਂ ਕਿਲੋਗ੍ਰਾਮ ਹੈਰੋਇਨ ਜ਼ਬਤ ਕੀਤੀ ਗਈ ਸੀ ਤਾਂ ਤੁਸੀਂ ਕੀ ਕਾਰਵਾਈ ਕੀਤੀ।