Punjab

ਕੇਂਦਰ ਸਰਕਾਰ ਦੋ ਸਾਬਕਾ ਓ ਐਸ ਡੀ ਤੇ ਡਾਇਰੈਕਟਰ ਮੀਡੀਆ ਰਿਲੇਸ਼ਨਜ਼ ਸੀ ਐਮ ਨੂੰ ਨਜਾਇਜ਼ ਦੌਲਤ ਨਾਲ ਵਿਦੇਸ਼ ਭੱਜਣ ਤੋਂ ਰੋਕਣ ਲਈ ਉਹਨਾਂ ਖਿਲਾਫ ਐਲ ਓ ਸੀ ਜਾਰੀ ਕਰੇ: ਬਿਕਰਮ ਸਿੰਘ ਮਜੀਠੀਆ

ਚੰਡੀਗੜ੍ਹ – ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਮੁੱਖ ਮੰਤਰੀ ਭਗਵੰਤ ਮਾਨ ਦੇ ਸਾਬਕਾ ਓ ਐਸ ਡੀ ਰਾਜਬੀਰ ਸਿੰਘ ਦੇ ਨਾਲ-ਨਾਲ ਸਾਬਕਾ ਡਾਇਰੈਕਟਰ (ਮੀਡੀਆ ਰਿਲੇਸ਼ਨਜ਼) ਬਲਤੇਜ ਪੰਨੂ ਦੇ ਖਿਲਾਫ ਲੁੱਟ ਆਊਟ ਸਰਕੁਲਰ (ਐਲ ਓ ਸੀ) ਜਾਰੀ ਕਰੇ ਤਾਂ ਜੋ ਨਜਾਇਜ਼ ਤੌਰ ’ਤੇ ਬਣਾਏ ਪੈਸੇ ਨਾਲ ਵਿਦੇਸ਼ ਨਾ ਭੱਜ ਸਕਣ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਅਕਾਲੀ ਦਲ ਦੇ ਆਗੂ ਨੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਹਾਈ ਕਮਾਂਡ ਨੇ ਤਿੰਨਾਂ ਵਿਅਕਤੀਆਂ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਹਨਾਂ ਦੇ ਅਹੁਦੇ ਦੀ ਮਰਿਆਦਾ ਘਟਾਉਣ ਦਾ ਕੰਮ ਕੀਤਾ ਹੈ ਤੇ ਅਰਵਿੰਦ ਕੇਜਰੀਵਾਲ ਨੇ ਮੁੱਖ ਮੰਤਰੀ ਦਫਤਰ ਦਾ ਕੰਟਰੋਲ ਆਪਣੇ ਹੱਥ ਵਿਚ ਲੈ ਲਿਆ ਹੈ।ਉਹਨਾਂ ਕਿਹਾ ਕਿ ਓਂਕਾਰ ਸਿੰਘ ਤੇ ਬਲਤੇਜ ਪੰਨੂ ਨੂੰ ਬਰਖ਼ਾਸਤ ਕਰ ਦਿੱਤਾ ਗਿਆ ਹੈ ਤੇ ਰਾਜਬੀਰ ਸਿੰਘ ਦਾ ਅਸਤੀਫਾ ਲੈ ਲਿਆ ਗਿਆ ਹੈ।
ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪੂਰੀ ਸੰਭਾਵਨਾ ਹੈ ਕਿ ਭਗਵੰਤ ਮਾਨ ਦੇ ਇਹ ਸਾਥੀ ਦੇਸ਼ ਵਿਚੋਂ ਭੱਜ ਜਾਣਗੇ। ਉਹਨਾਂ ਕਿਹਾ ਕਿ ਰਾਜਬੀਰ ਦਾ ਸਾਰਾ ਪਰਿਵਾਰ ਕੈਨੇਡਾ ਦਾ ਰਹਿਣ ਵਾਲਾ ਹੈ। ਇਹ ਵਿਆਪਕ ਦੋਸ਼ ਹਨ ਕਿ ਉਸਨੇ ਸੈਂਕੜੇ ਕਰੋੜਾਂ ਰੁਪਏ ਵਿਦੇਸ਼ ਭੇਜੇ ਹਨ। ਉਹਨਾਂ ਕਿਹਾ ਕਿ ਇਹ ਵੀ ਰਿਪੋਰਟਾਂ ਹਨ ਕਿ ਉਸਨੇ ਵਿਦੇਸ਼ ਵਿਚ ਬਹੁ ਕਰੋੜੀ ਜਾਇਦਾਦ ਦੇ ਸੌਦੇ ਕੀਤੇ ਹਨ। ਇਹ ਜ਼ਰੂਰੀ ਹੈ ਕਿ ਉਸ ਤੋਂ ਭ੍ਰਿਸ਼ਟਾਚਾਰ ਦੇ ਸਾਰੇ ਮਾਮਲਿਆਂ ਦਾ ਹਿਸਾਬ ਲਿਆ ਜਾਵੇ। ਇਸ ਸੰਬੰਧ ਵਿਚ ਕੇਂਦਰੀ ਜਾਂਚ ਬਹੁਤ ਜ਼ਰੂਰੀ ਹੈ। ਉਹਨਾਂ ਕਿਹਾ ਕਿ ਇਹ ਵੀ ਜਾਂਚ ਹੋਣੀ ਚਾਹੀਦੀ ਹੈ ਕਿ ਕਿਸਦੇ ਬਲਬੂਤੇ ਰਾਜਬੀਰ ਸਿੰਘ ਨੇ ਨਜਾਇਜ਼ ਕਮਾਇਆ ਪੈਸਾ ਵਿਦੇਸ਼ ਭੇਜਿਆ ਹੈ।
ਸਰਦਾਰ ਮਜੀਠੀਆ ਨੇ ਕਿਹਾ ਕਿ ਇਸੇ ਤਰੀਕੇ ਡਾਇਰੈਕਟਰ ਮੀਡੀਆ ਬਲਤੇਜ ਪੰਨੂ ਇਕ ਕੈਨੇਡੀਆਈ ਨਾਗਰਿਕ ਹੈ ਤੇ ਦੇਸ਼ ਵਿਚੋਂ ਭੱਜ ਸਕਦਾ ਹੈ। ਪੰਨੂ ਦਾ ਪਿਛੋਕੜ ਸ਼ੰਕਿਆਂ ਦਾ ਘੇਰੇ ਵਿਚ ਰਿਹਾ ਹੈ ਤੇ ਭਾਰਤ ਵਿਚ ਰਹਿਣ ਵੇਲੇ ਉਸਦੀ ਆਮਦਨ ਦੇ ਸਰੋਤ ਤੇ ਪੈਸਾ ਇਕੱਠਾ ਕਰਨ ਦੇ ਮਾਮਲੇ ਦੀ ਵੀ ਡੂੰਘਾਈ ਨਾਲ ਪੜਤਾਲ ਦੀ ਜ਼ਰੂਰ ਹੈ। ਉਹਨਾਂ ਕਿਹਾ ਕਿ ਸਾਬਕਾ ਓ ਐਸ ਡੀ ਓਂਕਾਰ ਸਿੰਘ ਜੋ ਮੁੱਖ ਮੰਤਰੀ ਦੇ ਹਲਕੇ ਧੂਰੀ ਦਾ ਕੰਮ ਵੇਖਦੇ ਸਨ, ਵੱਲੋਂ ਕੀਤੇ ਸੌਦਿਆਂ ਦੀ ਵੀ ਡੂੰਘਾਈ ਨਾਲ ਪੜਤਾਲ ਹੋਣੀ ਚਾਹੀਦੀ ਹੈ।
ਉਹਨਾਂ ਕਿਹਾ ਕਿ ਮੈਂ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਅਪੀਲ ਕਰਦਾ ਹਾਂ ਕਿ ਇਹਨਾਂ ਤਿੰਨਾਂ ਖਿਲਾਫ ਐਲ ਓ ਸੀ ਜਾਰੀ ਕੀਤੀ ਜਾਵੇ। ਮੈਂ ਕੇਂਦਰ ਸਰਕਾਰ ਨੂੰ ਇਹ ਵੀ ਅਪੀਲ ਕਰਦਾ ਹਾਂ ਕਿ ਇਹਨਾਂ ਵੱਲੋਂ ਕੀਤੇ ਭ੍ਰਿਸ਼ਟਾਚਾਰ ਦੇ ਨਾਲ-ਨਾਲ ਇਹਨਾਂ ਵੱਲੋਂ ਇਕੱਤਰ ਕੀਤੇ ਪੈਸੇ ਦੀ ਵੀ ਪੜਤਾਲ ਕੀਤੀ ਜਾਵੇ ਜੋ ਕਿ ਸਿਖ਼ਰਲੇ ਪੱਧਰ ਤੱਕ ਪਹੁੰਚ ਸਕਦਾ ਹੈ।

Related posts

ਦਿਲਜੀਤ ਦੋਸਾਂਝ: ਪੰਜਾਬੀ ਹੀ ਨਹੀਂ, ਸਾਊਥ-ਏਸ਼ੀਅਨ ਲੋਕਾਂ ਦੇ ਦਿਲਾਂ ਨੂੰ ਜਿੱਤਣ ਵਾਲਾ ਬਾਲੀਵੁੱਡ ਹੀਰੋ !

admin

ਡਾ.ਲਕਸ਼ਮੀ ਚੋਪੜਾ ਸ੍ਰੀ ਗੁਰੂ ਤੇਗ ਬਹਾਦਰ ਕਾਲਜ ਵੂਮੈਨ ਦੇ ਪ੍ਰਿੰਸੀਪਲ ਨਿਯੁਕਤ !

admin

ਖ਼ਾਲਸਾ ਕਾਲਜ ਦੀ ਬਾਕਸਿੰਗ ਟੀਮ ਨੇ 14ਵੀਂ ਵਾਰ ਜਿੱਤੀ ਇੰਟਰ ਕਾਲਜ ਚੈਂਪੀਅਨਸ਼ਿਪ !

admin