Sport

ਕੋਹਲੀ ਤੇ ਪੰਤ ਟਾਪ-10 ‘ਚੋਂ ਹੋਏ ਬਾਹਰ

ਆਈ.ਸੀ.ਸੀ. ਦੀ ਤਾਜ਼ਾ ਟੈਸਟ ਰੈਂਕਿੰਗ ਵਿੱਚ ਇਸ ਵਾਰ ਵੱਡੇ ਬਦਲਾਅ ਦੇਖਣ ਨੂੰ ਮਿਲੇ ਹਨ। ਨਿਊਜ਼ੀਲੈਂਡ ਖਿਲਾਫ ਮੌਜੂਦਾ ਟੈਸਟ ਸੀਰੀਜ਼ ‘ਚ ਖਰਾਬ ਪ੍ਰਦਰਸ਼ਨ ਕਾਰਨ ਭਾਰਤੀ ਟੀਮ ਦੇ ਕਈ ਵੱਡੇ ਖਿਡਾਰੀ ਰੈਂਕਿੰਗ ‘ਚ ਹੇਠਾਂ ਡਿੱਗ ਗਏ ਹਨ। ਹੁਣ ਚੋਟੀ ਦੇ 10 ਵਿੱਚ ਸਿਰਫ਼ ਇੱਕ ਭਾਰਤੀ ਖਿਡਾਰੀ ਬਚਿਆ ਹੈ, ਜਦਕਿ ਬਾਕੀ ਸਾਰੇ ਖਿਡਾਰੀ ਬਾਹਰ ਹੋ ਗਏ ਹਨ।
ਇੰਗਲੈਂਡ ਦੇ ਸਾਬਕਾ ਕਪਤਾਨ ਜੋ ਰੂਟ ਅਜੇ ਵੀ ਆਈ.ਸੀ.ਸੀ. ਟੈਸਟ ਰੈਂਕਿੰਗ ‘ਚ ਪਹਿਲੇ ਸਥਾਨ ‘ਤੇ ਬਰਕਰਾਰ ਹਨ, ਜਿਨ੍ਹਾਂ ਦੀ ਰੇਟਿੰਗ 903 ਹੋ ਗਈ ਹੈ। ਨਿਊਜ਼ੀਲੈਂਡ ਦੇ ਮਹਾਨ ਖਿਡਾਰੀ ਕੇਨ ਵਿਲੀਅਮਸਨ 813 ਦੀ ਰੇਟਿੰਗ ਨਾਲ ਦੂਜੇ ਸਥਾਨ ‘ਤੇ ਹਨ। ਇਸ ਦੌਰਾਨ ਭਾਰਤ ਦੇ ਸਲਾਮੀ ਬੱਲੇਬਾਜ਼ ਯਸ਼ਸਵੀ ਜਾਇਸਵਾਲ ਇਕ ਸਥਾਨ ਦੀ ਛਲਾਂਗ ਲਗਾ ਕੇ ਹੁਣ ਤੀਜੇ ਸਥਾਨ ‘ਤੇ ਪਹੁੰਚ ਗਏ ਹਨ ਅਤੇ ਉਨ੍ਹਾਂ ਦੀ ਰੇਟਿੰਗ 790 ਹੈ।

ਪਾਕਿਸਤਾਨ ਦੇ ਸਾਊਦ ਸ਼ਕੀਲ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਸ ਨੇ 20 ਸਥਾਨਾਂ ਦੀ ਛਾਲ ਮਾਰੀ ਹੈ ਅਤੇ ਉਸ ਦੀ ਰੇਟਿੰਗ ਹੁਣ 724 ਤੱਕ ਪਹੁੰਚ ਗਈ ਹੈ। ਇੰਗਲੈਂਡ ਦੇ ਹੈਰੀ ਬਰੂਕ ਇਕ ਸਥਾਨ ਦੇ ਨੁਕਸਾਨ ਨਾਲ ਚੌਥੇ ਸਥਾਨ ‘ਤੇ ਹਨ, ਜਦਕਿ ਆਸਟ੍ਰੇਲੀਆ ਦੇ ਉਸਮਾਨ ਖਵਾਜਾ ਬਿਨਾਂ ਖੇਡੇ ਛੇਵੇਂ ਸਥਾਨ ‘ਤੇ ਪਹੁੰਚ ਗਏ ਹਨ। ਨਿਊਜ਼ੀਲੈਂਡ ਦੇ ਰਚਿਨ ਰਵਿੰਦਰਾ ਵੀ ਅੱਠ ਸਥਾਨਾਂ ਦੇ ਫਾਇਦੇ ਨਾਲ 10ਵੇਂ ਨੰਬਰ ‘ਤੇ ਪਹੁੰਚ ਗਏ ਹਨ, ਉਨ੍ਹਾਂ ਦੀ ਰੇਟਿੰਗ 711 ਹੈ। ਪੰਤ ਤੇ ਕੋਹਲੀ ਨੂੰ ਹੋਇਆ ਵੱਡਾ ਨੁਕਸਾਨ

ਇਸ ਦੌਰਾਨ ਭਾਰਤੀ ਟੀਮ ਦੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ ਵੱਡਾ ਝਟਕਾ ਲੱਗਾ ਹੈ। ਉਹ ਹੁਣ 5 ਸਥਾਨ ਡਿੱਗ ਕੇ 11ਵੇਂ ਨੰਬਰ ‘ਤੇ ਆ ਗਏ ਹਨ, ਜਿਸ ਨਾਲ ਉਹ ਚੋਟੀ ਦੇ 10 ‘ਚੋਂ ਬਾਹਰ ਹੋ ਗਏ ਹਨ। ਇਸ ਦੇ ਨਾਲ ਹੀ ਅਨੁਭਵੀ ਬੱਲੇਬਾਜ਼ ਵਿਰਾਟ ਕੋਹਲੀ ਨੂੰ ਵੀ 6 ਸਥਾਨ ਦਾ ਨੁਕਸਾਨ ਹੋਇਆ ਹੈ ਅਤੇ ਉਹ 688 ਦੀ ਰੇਟਿੰਗ ਨਾਲ 14ਵੇਂ ਸਥਾਨ ‘ਤੇ ਪਹੁੰਚ ਗਏ ਹਨ। ਉਨ੍ਹਾਂ ਨੂੰ ਟਾਪ-10 ਵਿੱਚੋਂ ਵੀ ਬਾਹਰ ਹੋਣਾ ਪਿਆ।

Related posts

ਖ਼ਾਲਸਾ ਕਾਲਜ ਦੀ ਬਾਕਸਿੰਗ ਟੀਮ ਨੇ 14ਵੀਂ ਵਾਰ ਜਿੱਤੀ ਇੰਟਰ ਕਾਲਜ ਚੈਂਪੀਅਨਸ਼ਿਪ !

admin

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਨੇ ਖੇਡਾਂ ਵਤਨ ਪੰਜਾਬ ਦੀਆਂ ’ਚ ਮਾਰੀਆਂ ਮੱਲ੍ਹਾਂ

admin

ਬਾਰਡਰ-ਗਾਵਸਕਰ ਟਰਾਫੀ ਦਾ ਦੂਜਾ ਟੈਸਟ ਅੱਜ !

admin