Sport

ਕੋਹਲੀ ਨੇ ਤੋੜਿਆ ਤੇਂਦੁਲਕਰ ਦਾ ਰਿਕਾਰਡ

ਕਾਨਪੁਰ (ਉੱਤਰ ਪ੍ਰਦੇਸ਼) – ਭਾਰਤ ਦੇ ਮਹਾਨ ਬੱਲੇਬਾਜ਼ ਵਿਰਾਟ ਕੋਹਲੀ ਨੇ ਕਾਨਪੁਰ ‘ਚ ਬੰਗਲਾਦੇਸ਼ ਖਿਲਾਫ ਦੂਜੇ ਟੈਸਟ ਦੇ ਚੌਥੇ ਦਿਨ ਸਭ ਤੋਂ ਤੇਜ਼ 27,000 ਅੰਤਰਰਾਸ਼ਟਰੀ ਦੌੜਾਂ ਦਾ ਅੰਕੜਾ ਪਾਰ ਕਰਨ ਵਾਲੇ ਕ੍ਰਿਕਟਰ ਬਣ ਕੇ ਇਤਿਹਾਸ ਰਚ ਦਿੱਤਾ ਹੈ। ਉਸਨੇ ਸੋਮਵਾਰ ਨੂੰ ਕਾਨਪੁਰ ਵਿਚ ਇਕ ਧੁੱਪ ਵਾਲੇ ਦਿਨ ਸ਼ਾਨਦਾਰ ਅੰਦਾਜ਼ ਵਿਚ ਇਹ ਉਪਲਬਧੀ ਹਾਸਲ ਕਰਦੇ ਹੋਏ ‘ਮਾਸਟਰ ਬਲਾਸਟਰ’ ਸਚਿਨ ਤੇਂਦੁਲਕਰ ਦਾ ਰਿਕਾਰਡ ਤੋੜ ਦਿੱਤਾ।ਕੋਹਲੀ ਨੇ 594 ਪਾਰੀਆਂ ‘ਚ ਇਹ ਉਪਲਬਧੀ ਹਾਸਲ ਕੀਤੀ, ਜੋ ਕਿ ਕ੍ਰਿਕਟ ਦੇ ਭਗਵਾਨ ਤੋਂ 29 ਪਾਰੀਆਂ ਘੱਟ ਹੈ। ਆਪਣੇ ਸ਼ਾਨਦਾਰ ਕਰੀਅਰ ਦੌਰਾਨ ਸਚਿਨ ਨੇ 623 ਪਾਰੀਆਂ ਵਿਚ 27,000 ਅੰਤਰਰਾਸ਼ਟਰੀ ਦੌੜਾਂ ਬਣਾਈਆਂ। ਸ਼੍ਰੀਲੰਕਾ ਦੇ ਵਿਕਟਕੀਪਰ ਬੱਲੇਬਾਜ਼ ਕੁਮਾਰ ਸੰਗਾਕਾਰਾ ਨੇ 648 ਪਾਰੀਆਂ ‘ਚ ਇਹ ਉਪਲਬਧੀ ਹਾਸਲ ਕੀਤੀ ਸੀ। ਆਸਟ੍ਰੇਲੀਆ ਦੇ ਮਸ਼ਹੂਰ ਕਪਤਾਨ ਰਿਕੀ ਪੋਂਟਿੰਗ ਨੇ 650 ਪਾਰੀਆਂ ‘ਚ 27,000 ਅੰਤਰਰਾਸ਼ਟਰੀ ਦੌੜਾਂ ਬਣਾਈਆਂ ਸਨ।

Related posts

ਸਿੰਧੂ, ਸੇਨ ਦੀ ਨਜ਼ਰ ਡੈਨਮਾਰਕ ਓਪਨ ‘ਚ ਗੁਆਈ ਫਾਰਮ ਹਾਸਲ ਕਰਨ ‘ਤੇ

editor

ਸਟੀਵ ਸਮਿਥ ਭਾਰਤ ਖਿਲਾਫ ਟੈਸਟ ਸੀਰੀਜ਼ ਚ ਚੌਥੇ ਨੰਬਰ ਤੇ ਬੱਲੇਬਾਜ਼ੀ ਕਰਨਗੇ

editor

“ਆਇਆ ਪ੍ਰੀਤਾ…” ਪਰ ਅਣਗੌਲੇ ਹੀ ਤੁਰ ਗਿਆ ਜੈਵਲਿਨ “ਲਿਟਲ ਓਲੰਪੀਅਨ” !

admin