ਅੰਮ੍ਰਿਤਸਰ – ਖ਼ਾਲਸਾ ਕਾਲਜ ਦੇ ਈਕੋ ਕਲੱਬ ਨੇ ਜ਼ੂਆਲੋਜੀ ਵਿਭਾਗ ਦੀ ਜ਼ੂਲੋਜੀਕਲ ਸੋਸਾਇਟੀ ਦੇ ਸਹਿਯੋਗ ਨਾਲ ‘ਵਰਮੀ ਕੰਪੋਸਟਿੰਗ ਅਤੇ ਸਾਲਿਡ ਵੇਸਟ ਮੈਨੇਜਮੈਂਟ ’ਤੇ ਹੈਂਡਜ਼ ਆਨ ਟ੍ਰੇਨਿੰਗ’ ਵਿਸ਼ੇ ’ਤੇ ਵਰਕਸ਼ਾਪ ਕਰਵਾਈ ਗਈ। ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੀ ਅਗਵਾਈ ਹੇਠ ਉਕਤ ਵਰਕਸ਼ਾਪ ਵਾਤਾਵਰਣ ਜੰਗਲਾਤ ਤੇ ਜਲਵਾਯੂ ਪਰਿਵਰਤਨ ਮੰਤਰਾਲੇ ਅਤੇ ਨੋਡਲ ਏਜੰਸੀ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ, ਚੰਡੀਗੜ੍ਹ ਵੱਲੋਂ ‘ਵਾਤਾਵਰਣ ਸਿੱਖਿਆ ਪ੍ਰੋਗਰਾਮ’ ਤਹਿਤ ਕਰਵਾਈ ਗਈ।
ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਪੀ. ਐੱਸ. ਸੀ. ਐੱਸ. ਟੀ., ਚੰਡੀਗੜ੍ਹ ਤੋਂ ਸੰਯੁਕਤ ਡਾਇਰੈਕਟਰ ਡਾ. ਕੇ. ਐੱਸ. ਬਾਠ ਨੇ ਵਾਤਾਵਰਣ ਸਿੱਖਿਆ ਪ੍ਰੋਗਰਾਮ ਦੀ ਸੰਖੇਪ ਜਾਣਕਾਰੀ ਅਤੇ ਪੰਜਾਬ ਰਾਜ ਕੌਂਸਲ ਵੱਲੋਂ 2023-24 ਦੌਰਾਨ ਕਰਵਾਏ ਗਏ ਸਮਾਗਮਾਂ ਬਾਰੇ ਚਰਚਾ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਵਰਮੀ ਕੰਪੋਸਟ ਵਿਧੀ ਦੀ ਸਿਖਲਾਈ ਪ੍ਰਦਾਨ ਕਰਨ ਅਤੇ ਵਾਤਾਵਰਣ ਨੂੰ ਸਾਫ਼-ਸੁਥਰਾ ਅਤੇ ਹਰਿਆ ਭਰਿਆ ਰੱਖਣ ਲਈ ਠੋਸ ਰਹਿੰਦ-ਖੂੰਹਦ ਪ੍ਰਬੰਧਨ ਲਈ ਇਸ ਦੀ ਮਹੱਤਤਾ ਨੂੰ ਉਜਾਗਰ ਕੀਤਾ। ਇਸ ਮੌਕੇ ਬੀ. ਐੱਸ. ਸੀ. (ਮੈਡੀਕਲ), ਐੱਮ. ਐੱਸ. ਸੀ. (ਜ਼ੂਲੋਜੀ) ਅਤੇ ਡਿਪਲੋਮਾ ਇਨ ਮੈਡੀਕਲ ਲੈਬਾਰਟਰੀ ਟੈਕਨਾਲੋਜੀ ਦੇ ਕਰੀਬ 150 ਵਿਦਿਆਰਥੀਆਂ ਨੇ ਭਾਗ ਲਿਆ।
ਇਸ ਮੌਕੇ ਪ੍ਰਿੰ: ਡਾ: ਮਹਿਲ ਸਿੰਘ ਨੇ ਸੰਬੋਧਨ ਕਰਦਿਆਂ ਸਮਾਜ ਦੇ ਲਾਭਾਂ ਲਈ ਵਰਮੀ ਕੰਪੋਸਟਿੰਗ ਦੀ ਮਹੱਤਤਾ ਸਬੰਧੀ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਵਰਕਸ਼ਾਪਾਂ ਵਿਦਿਆਰਥੀਆਂ ਨੂੰ ਵਾਤਾਵਰਣ ਦੀਆਂ ਸਮੱਸਿਆਵਾਂ ਬਾਰੇ ਜਾਗਰੂਕ ਕਰਨ ਅਤੇ ਇਨ੍ਹਾਂ ਤੋਂ ਛੁਟਕਾਰਾ ਪਾਉਣ ਲਈ ਉਪਾਅ ਵਿਕਸਿਤ ਕਰਨ ’ਚ ਸਹਾਇਤਾ ਕਰਦੀਆਂ ਹਨ।
ਇਸ ਮੌਕੇ ਜ਼ੂਆਲੋਜੀ ਵਿਭਾਗ ਅਤੇ ਇੰਚਾਰਜ ਈਕੋ-ਕਲੱਬ ਮੁਖੀ ਡਾ. ਜਸਵਿੰਦਰ ਸਿੰਘ ਨੇ ਵਰਮੀ ਕੰਪੋਸਟਿੰਗ ਦੀ ਵਿਧੀ ਅਤੇ ਉਪਯੋਗਾਂ ਦਾ ਪ੍ਰਦਰਸ਼ਨ ਕਰਦਿਆਂ ਦੱਸਿਆ ਕਿ ਰਸੋਈ ਅਤੇ ਡੇਅਰੀ ਦੇ ਕੂੜੇ ਨੂੰ ਆਸਾਨੀ ਨਾਲ ਸੰਭਾਲਿਆ ਜਾ ਸਕਦਾ ਹੈ ਅਤੇ ਵਾਤਾਵਰਣ ਨੂੰ ਸ਼ੁੱਧ ਬਣਾਉਣ ਲਈ ਇਸ ਤਕਨੀਕ ਦੁਆਰਾ ਕੀਮਤੀ ਖਾਦ ’ਚ ਬਦਲਿਆ ਜਾ ਸਕਦਾ ਹੈ। ਇਸ ਮੌਕੇ ਕਾਲਜ ਦੇ ਕਿਸਾਨ ਸਿਖਲਾਈ ਕੇਂਦਰ ਤੋਂ ਖੇਤੀਬਾੜੀ ਸੂਚਨਾ ਅਫਸਰ ਸ: ਜਸਵਿੰਦਰ ਸਿੰਘ ਭਾਟੀਆ ਨੇ ਵਰਮੀ ਕੰਪੋਸਟ ਦੀ ਸਿਖਲਾਈ ਸਬੰਧੀ ਜਾਣਕਾਰੀ ਦਿੰਦਿਆਂ ਵਿਧੀਆਂ ਸਬੰਧੀ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦਿੱਤੇ। ਜਦਕਿ ਜ਼ੂਲੋਜੀਕਲ ਸੁਸਾਇਟੀ ਦੇ ਕੋ-ਆਰਡੀਨੇਟਰ ਡਾ: ਅਮਨਦੀਪ ਸਿੰਘ ਨੇ ਡਾ. ਕੇ. ਐੱਸ. ਬਾਠ, ਪ੍ਰਿੰ: ਡਾ. ਮਹਿਲ ਸਿੰਘ ਅਤੇ ਫੈਕਲਟੀ ਮੈਂਬਰਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੇ ਵਾਤਾਵਰਣ ਨੂੰ ਸਾਫ਼-ਸੁਥਰਾ ਰੱਖਣ ਦਾ ਪ੍ਰਣ ਵੀ ਲਿਆ। ਇਸ ਮੌਕੇ ਡਾ: ਜ਼ੋਰਾਵਰ ਸਿੰਘ, ਪ੍ਰੋ: ਰਣਦੀਪ ਸਿੰਘ, ਡਾ: ਸਤਿੰਦਰ ਕੌਰ, ਪ੍ਰੋ: ਗੁਰਪ੍ਰੀਤ ਕੌਰ, ਡਾ: ਸੰਦੀਪ ਕੌਰ, ਡਾ: ਅੰਕਿਤਾ ਠਾਕੁਰ, ਡਾ: ਮੁਹੰਮਦ ਅਲੀ, ਸ੍ਰੀ ਆਬਿਦ ਅਮੀਨ, ਨਿਖਰ ਸ਼ਰਮਾ, ਸ੍ਰੀਮਤੀ ਸਾਕਸ਼ੀ ਕੌਸ਼ਲ, ਸ੍ਰੀਮਤੀ ਕ੍ਰਿਤਿਕਾ ਕੌਸ਼ਲ ਆਦਿ ਤੋਂ ਇਲਾਵਾ ਹੋਰ ਸਟਾਫ਼ ਤੇ ਵਿਦਿਆਰਥੀ ਮੌਜੂਦ ਸਨ।