ਆਸਟ੍ਰੇਲੀਆ ਦੇ ਵਿੱਚ ਬਰਫ਼ਬਾਰੀ ਦਾ ਮੌਸਮ ਅਧਿਕਾਰਤ ਤੌਰ ‘ਤੇ ਸ਼ਨੀਵਾਰ 7 ਜੂਨ ਨੂੰ ਸ਼ੁਰੂ ਹੋਵੇਗਾ। ਪਿਛਲੀਆਂ ਦੋ ਸਰਦੀਆਂ ਆਸਟ੍ਰੇਲੀਆ ਲਈ ਰਿਕਾਰਡ ‘ਤੇ ਸਭ ਤੋਂ ਗਰਮ ਸਨ ਜਿਸ ਕਾਰਣ ਐਲਪਾਈਨ ਭਾਈਚਾਰਿਆਂ ਲਈ ਹਾਲਾਤ ਬਹੁਤ ਮੁਸ਼ਕਲ ਵਾਲੇ ਸਨ।
ਇਸ ਸਾਲ ਬਹੁਤ ਸਾਰੇ ਲੋਕ ਬਿਹਤਰ ਹਾਲਾਤਾਂ ਦੀ ਉਮੀਦ ਕਰ ਰਹੇ ਹਨ ਪਰ ਮੌਸਮ ਵਿਗਿਆਨ ਬਿਊਰੋ ਦੀ ਲੰਬੇ-ਸਮੇਂ ਦੀ ਭਵਿੱਖਬਾਣੀ ਘੱਟ ਅਨੁਕੂਲ ਦਿਖਾਈ ਦੇ ਰਹੀ ਹੈ। ਜੂਨ ਤੋਂ ਅਗਸਤ ਤੱਕ ਔਸਤ ਤੋਂ ਜਿ਼ਆਦਾ ਗਰਮ ਹੋਣ ਦਾ ਮਤਲਬ ਸੀਜ਼ਨ ਦੀ ਸ਼ੁਰੂਆਤ ਮੁਸ਼ਕਲ ਹੋ ਸਕਦੀ ਹੈ ਅਤੇ ਬਰਫ਼ਬਾਰੀ ਦੀ ਭਵਿੱਖਬਾਣੀ ਕਰਨਾ ਇੱਕ ਮੁਸ਼ਕਲ ਕੰਮ ਹੈ। ਇਸ ਸਾਲ ਦਾ ਸਕੀੲ ਸੀਜ਼ਨ, ਸਕੀੲ ਸੀਜ਼ਨ ਦੇ ਬਾਅਦ ਵਿੱਚ ਬਿਹਤਰ ਹਾਲਾਤਾਂ ‘ਤੇ ਨਿਰਭਰ ਹੋ ਸਕਦਾ ਹੈ। ਕੋਲਾ, ਤੇਲ ਅਤੇ ਗੈਸ ਦੇ ਜਲਣ ਕਾਰਣ ਵਧਦੇ ਤਾਪਮਾਨ ਦਾ ਖਮਿਆਜ਼ਾ ਸਕੀੲ ਸੈਰ-ਸਪਾਟਾ ਉਦਯੋਗ ਨੂੰ ਝੱਲਣਾ ਪੈ ਰਿਹਾ ਹੈ।