International

ਗ੍ਰੈਜੂਏਟ ਵੀਜ਼ਾ ਰੂਟ ਬੰਦ ਕਰਨ ਦੀ ਤਿਆਰੀ ’ਚ ਬਿ੍ਰਟੇਨ!

ਲੰਡਨ – ਬਿ੍ਰਟੇਨ ਦੀ ਰਿਸ਼ੀ ਸੁਨਕ ਸਰਕਾਰ ਭਾਰਤੀ ਵਿਦਿਆਰਥੀਆਂ ਨੂੰ ਵੱਡਾ ਝਟਕਾ ਦੇਣ ਦੀ ਤਿਆਰੀ ਕਰ ਰਹੀ ਹੈ। ਸਰਕਾਰ ਦੀ ਮਾਈਗ੍ਰੇਸ਼ਨ ਸਲਾਹਕਾਰ ਕਮੇਟੀ ਨੇ ਗ੍ਰੈਜੂਏਟ ਵੀਜ਼ਾ ਰੂਟ ਨੂੰ ਬੰਦ ਕਰਨ ਬਾਰੇ ਕੰਜ਼ਰਵੇਟਿਵ ਪਾਰਟੀ ਦੇ ਥਿੰਕ ਟੈਂਕ ਓਨਵਰਡ ਨਾਲ ਇਕ ਰਿਪੋਰਟ ਤਿਆਰ ਕੀਤੀ ਹੈ। ਇਕ ਮੀਡੀਆ ਅਦਾਰੇ ਵਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਸੁਨਕ ਕੈਬਨਿਟ ਵਿਚ ਰਿਪੋਰਟ ਪੇਸ਼ ਕੀਤੀ ਜਾਵੇਗੀ।ਇਸ ਦੀਆਂ ਵਿਵਸਥਾਵਾਂ ਮੁਤਾਬਕ ਹਰ ਸਾਲ 91 ਹਜ਼ਾਰ ਭਾਰਤੀ ਵਿਦਿਆਰਥੀ ਗ੍ਰੈਜੂਏਸ਼ਨ ਰੂਟ ਰਾਹੀਂ ਵੀਜ਼ਾ ਦਾਖਲਾ ਨਹੀਂ ਲੈ ਸਕਣਗੇ। ਮੌਜੂਦਾ ਸਮੇਂ ‘’ਚ ਹਰ ਸਾਲ 1 ਲੱਖ 30 ਹਜ਼ਾਰ ਭਾਰਤੀ ਵਿਦਿਆਰਥੀ ਗ੍ਰੈਜੂਏਸ਼ਨ ਵੀਜ਼ਾ ਰੂਟ ਰਾਹੀਂ ਬਿ੍ਰਟੇਨ ‘’ਚ ਐਂਟਰੀ ਲੈਂਦੇ ਹਨ। ਕਟੌਤੀ ਤੋਂ ਬਾਅਦ ਸਿਰਫ 39 ਹਜ਼ਾਰ ਭਾਰਤੀ ਵਿਦਿਆਰਥੀਆਂ ਨੂੰ ਵੀਜ਼ਾ ਜਾਰੀ ਕੀਤਾ ਜਾਵੇਗਾ।ਗ੍ਰੈਜੂਏਸ਼ਨ ਵੀਜ਼ਾ ਰੂਟ, 2021 ਵਿਚ ਸ਼ੁਰੂ ਕੀਤਾ ਗਿਆ, ਇਹ ਭਾਰਤੀ ਅਤੇ ਹੋਰ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਅਪਣੇ ਮਾਸਟਰਜ਼ ਨੂੰ ਪੂਰਾ ਕਰਨ ਤੋਂ ਬਾਅਦ ਦੋ ਸਾਲਾਂ ਤਕ ਯੂਕੇ ਵਿਚ ਰਹਿਣ ਅਤੇ ਕੰਮ ਕਰਨ ਦੀ ਆਗਿਆ ਦਿੰਦਾ ਹੈ। ਇਸ ਦੌਰਾਨ ਵਿਰੋਧੀ ਧਿਰ ਲੇਬਰ ਪਾਰਟੀ ਦੇ ਪ੍ਰਧਾਨ ਕੀਥ ਸਟ੍ਰੇਮਰ ਨੇ ਕਿਹਾ ਕਿ ਸਰਕਾਰ ਦਾ ਇਹ ਫੈਸਲਾ ਚੋਣ ਸਾਲ ਵਿਚ ਮਹਿੰਗਾ ਪੈਣ ਵਾਲਾ ਹੈ। ਬਿ੍ਰਟੇਨ ‘’ਚ ਰਹਿ ਰਹੇ 25 ਲੱਖ ਭਾਰਤੀ ਵੋਟਰ ਇਸ ਤੋਂ ਨਾਰਾਜ਼ ਹਨ।ਵਿਦਿਆਰਥੀਆਂ ਲਈ ਗ੍ਰੈਜੂਏਸ਼ਨ ਵੀਜ਼ਾ ਮਿਲਣ ਨਾਲ ਉਨ੍ਹਾਂ ਦਾ ਇਮੀਗ੍ਰੇਸ਼ਨ ਦਾ ਦਾਅਵਾ ਮਜ਼ਬੂਤ ਹੋਵੇਗਾ ਕਿਉਂਕਿ ਪੜ੍ਹਾਈ ਤੋਂ ਬਾਅਦ ਦੋ ਸਾਲ ਰੁਕਣ ਦੀ ਛੋਟ ਮਿਲਣ ਨਾਲ ਇਨ੍ਹਾਂ ਵਿਦਿਆਰਥੀਆਂ ਨੂੰ ਹੁਨਰਮੰਦ ਕਾਮੇ ਦੀ ਸ਼੍ਰੇਣੀ ਮਿਲ ਜਾਂਦੀ ਹੈ। ਲਗਭਗ 80% ਭਾਰਤੀ ਵਿਦਿਆਰਥੀ ਇਥੇ ਦਵਾਈ, ਇੰਜੀਨੀਅਰਿੰਗ ਜਾਂ ਕਾਨੂੰਨ ਦੀ ਪੜ੍ਹਾਈ ਕਰਨ ਲਈ ਆਉਂਦੇ ਹਨ। ਪੜ੍ਹਾਈ ਤੋਂ ਬਾਅਦ, ਉਨ੍ਹਾਂ ਨੂੰ ਵਧੀ ਸਟੇਅ ਦੌਰਾਨ ਹੁਨਰਮੰਦ ਕਾਮਿਆਂ ਦੇ ਬਰਾਬਰ ਤਨਖਾਹ ਮਿਲਦੀ ਹੈ। ਬਿ੍ਰਟੇਨ ਦੇ ਗ੍ਰਹਿ ਮੰਤਰੀ ਜੇਮਸ ਕਲੀਵਰਲੇ ਦਾ ਕਹਿਣਾ ਹੈ ਕਿ ਇਹ ਦੇਖਿਆ ਗਿਆ ਹੈ ਕਿ ਵਿਦਿਆਰਥੀ ਇਮੀਗ੍ਰੇਸ਼ਨ ਲੈਣ ਲਈ ਇਸ ਵੀਜ਼ੇ ਦੀ ਵਰਤੋਂ ਕਰਦੇ ਹਨ।

Related posts

ਵਿਸ਼ਵ ਪਾਸਪੋਰਟ ਸੂਚੀ ’ਚ ਸਿੰਗਾਪੁਰ ਸਿਖਰ ’ਤੇ ਬਰਕਰਾਰ !

admin

ਕੈਨੇਡਾ ਵਿੱਚ ਜਸਟਿਨ ਟਰੂਡੋ ਦਾ ਬਦਲ ਕੌਣ ਹੋਵੇਗਾ ?

admin

ਟਰੰਪ ਵੱਲੋਂ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਦੀ ਮੁੜ ਪੇਸ਼ਕਸ਼ !

admin