ਨਵੀਂ ਦਿੱਲੀ – ਪਹਿਲਵਾਨ ਚਿਰਾਗ ਚਿਕਾਰਾ ਨੇ ਅੰਡਰ-23 ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ‘ਚ ਸੋਨ ਤਮਗਾ ਜਿੱਤਿਆ। ਚਿਰਾਗ ਤੀਜਾ ਭਾਰਤੀ ਹੈ ਜੋ ਇਸ ਟੂਰਨਾਮੈਂਟ ਦਾ ਚੈਂਪੀਅਨ ਬਣ ਕੇ ਉਭਰਿਆ ਹੈ। ਭਾਰਤ ਨੇ ਇਸ ਤਰ੍ਹਾਂ ਉਮਰ ਵਰਗ ਦੇ ਇਸ ਟੂਰਨਾਮੈਂਟ ’ਚ ਕੁੱਲ ਨੌਂ ਤਗ਼ਮਿਆਂ ਨਾਲ ਆਪਣੀ ਮੁਹਿੰਮ ਨਾਲ ਸਮਾਪਤੀ ਕੀਤੀ।ਚਿਰਾਗ ਪੁਰਸ਼ਾਂ ਦੇ ਫ੍ਰੀਸਟਾਈਲ 57 ਕਿਲੋਗ੍ਰਾਮ ਵਰਗ ’ਚ ਚੁਣੌਤੀਪੂਰਨ ਹੈ ਅਤੇ ਉਸ ਨੇ ਨਜ਼ਦੀਕੀ ਫਾਈਨਲ ਮੁਕਾਬਲੇ ਵਿੱਚ ਕਿਰਗਿਸਤਾਨ ਦੇ ਅਬਦਿਮਲਿਕ ਕਾਰਾਚੋਵ ਨੂੰ 4-3 ਦੇ ਫ਼ਰਕ ਨਾਲ ਹਰਾਇਆ। ਚਿਰਾਗ ਪੈਰਿਸ ਓਲੰਪਿਕ ਦੇ ਕਾਂਸੀ ਤਮਗਾ ਜੇਤੂ ਅਮਨ ਸਹਿਰਾਵਤ ਤੋਂ ਬਾਅਦ ਅੰਡਰ-23 ਚੈਂਪੀਅਨਸ਼ਿਪ ‘ਚ ਸੋਨ ਤਮਗਾ ਜਿੱਤਣ ਵਾਲਾ ਦੂਜਾ ਭਾਰਤੀ ਪੁਰਸ਼ ਪਹਿਲਵਾਨ ਹੈ।ਸਹਿਰਾਵਤ ਨੇ 2022 ‘ਚ ਮੁਕਾਬਲੇ ਦੇ ਇਸੇ ਭਾਰ ਵਰਗ ‘ਚ ਇਹ ਉਪਲਬਧੀ ਹਾਸਲ ਕੀਤੀ ਸੀ, ਜਦਕਿ ਰਿਤਿਕਾ ਹੁੱਡਾ ਪਿਛਲੇ ਸਾਲ 76 ਕਿਲੋਗ੍ਰਾਮ ਵਰਗ ‘ਚ ਜਿੱਤ ਕੇ ਟੂਰਨਾਮੈਂਟ ‘ਚ ਸੋਨ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਈ ਸੀ। ਰਵੀ ਕੁਮਾਰ ਦਹੀਆ ਨੇ 2018 ਵਿਚ ਅੰਡਰ-23 ਵਿਸ਼ਵ ਚੈਂਪੀਅਨਸ਼ਿਪ ਵਿਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ।ਚਿਰਾਗ ਨੇ ਫਾਈਨਲ ‘ਚ ਪਹੁੰਚਣ ਤੋਂ ਪਹਿਲਾਂ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਸਨੇ ਪ੍ਰੀ-ਕੁਆਰਟਰ ਫਾਈਨਲ ਵਿੱਚ ਗੌਕੋਟੋ ਓਜ਼ਾਵਾ ਨੂੰ 6-1 ਨਾਲ, ਆਖਰੀ ਅੱਠ ਪੜਾਅ ਵਿਚ ਯੂਨਸ ਇਵਬਾਤੀਰੋਵ ਨੂੰ 12-2 ਨਾਲ ਅਤੇ ਸੈਮੀਫਾਈਨਲ ਵਿੱਚ ਐਲਨ ਓਰਲਬੇਕ ਨੂੰ 8-0 ਨਾਲ ਹਰਾਇਆ। ਭਾਰਤ ਦੇ ਮੈਡਲਾਂ ਦੀ ਸੂਚੀ ਵਿਚ ਪੁਰਸ਼ਾਂ ਦੇ ਫ੍ਰੀਸਟਾਈਲ ਵਰਗ ਵਿੱਚ ਦੋ ਕਾਂਸੀ ਦੇ ਤਗਮੇ ਵੀ ਸ਼ਾਮਲ ਹਨ।ਇਸ ਨਾਲ ਉਹ 82 ਅੰਕ ਲੈ ਕੇ ਟੀਮ ਤਾਲਿਕਾ ਵਿਚ ਇਰਾਨ (158), ਜਾਪਾਨ (102) ਅਤੇ ਅਜ਼ਰਬਾਈਜਾਨ (100) ਤੋਂ ਪਿੱਛੇ ਚੌਥੇ ਸਥਾਨ ’ਤੇ ਹੈ। ਭਾਰਤ ਨੇ ਪੁਰਸ਼ਾਂ ਦੇ ਫਰੀਸਟਾਈਲ ਵਿੱਚ ਦੋ ਹੋਰ ਕਾਂਸੀ ਦੇ ਤਗਮੇ ਜਿੱਤੇ, ਜਿਸ ਨਾਲ ਇਸ ਵਰਗ ’ਚ ਦੇਸ਼ ਦੇ ਤਗਮੇ ਦੀ ਗਿਣਤੀ ਚਾਰ ਹੋ ਗਈ।
next post