Punjab Sport

ਜਸਨੂਰ ਸਿੰਘ ਧਾਲੀਵਾਲ ਨੇ ਨਵਾਂ ਯੂਨੀਵਰਸਿਟੀ ਰਿਕਾਰਡ ਕਾਇਮ ਕੀਤਾ

ਖ਼ਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਸ ਦਾ ਜੇਤੂ ਵਿਦਿਆਰਥੀ ਜਸਨੂਰ ਸਿੰਘ ਧਾਲੀਵਾਲ ਅਤੇ ਨਾਲ ਹੋਰ ਸਖਸ਼ੀਅਤਾਂ।

ਅੰਮ੍ਰਿਤਸਰ – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਦੇ ਐਥਲੀਟ ਜਸਨੂਰ ਸਿੰਘ ਧਾਲੀਵਾਲ ਨੇ 17ਵੀਂ ਸਾਲਾਨਾ ਐਥਲੈਟਿਕ ਮੀਟ ’ਚ ਹਾਈ ਜੰਪ ਈਵੈਂਟ ਦੌਰਾਨ ਨਵਾਂ ਯੂਨੀਵਰਸਿਟੀ ਰਿਕਾਰਡ ਕਾਇਮ ਕਰਕੇ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਇਤਿਹਾਸ ’ਚ ਆਪਣਾ ਨਾਮ ਦਰਜ ਕਰਵਾਇਆ ਹੈ।

ਕਾਲਜ ਪ੍ਰਿੰਸੀਪਲ ਡਾ. ਹਰੀਸ਼ ਕੁਮਾਰ ਵਰਮਾ ਨੇ ਜੇਤੂ ਵਿਦਿਆਰਥੀ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਉਕਤ ਪ੍ਰਤੀਯੋਗਤਾ ਦੌਰਾਨ ਵੱਖ-ਵੱਖ 9 ਦੇ ਕਰੀਬ ਕਾਲਜਾਂ ਤੋਂ ਚੋਟੀ ਦੇ ਖਿਡਾਰੀਆਂ ਨੇ ਹਿੱਸਾ ਲਿਆ। ਜਿਸ ’ਚ ਵਿਦਿਆਰਥੀ ਧਾਲੀਵਾਲ ਆਪਣੀ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 1.75 ਮੀਟਰ ਉਚੀ ਛਾਲ ਲਗਾਉਂਦੇ ਪਿਛਲੇ 1.60 ਮੀਟਰ ਰਿਕਾਰਡ ਨੂੰ ਤੋੜਦਿਆਂ ਗੋਲਡ ਮੈਡਲ ਪ੍ਰਾਪਤ ਕੀਤਾ ਹੈ। ਇਸ ਤੋਂ ਇਲਾਵਾ ਉਸ ਨੇ ਬ੍ਰੌਡ ਅਤੇ ਟ੍ਰਿਪਲ ਜੰਪ ’ਚ 2 ਹੋਰ ਗੋਲਡ ਮੈਡਲ ਜਿੱਤੇ। ਉਨ੍ਹਾਂ ਜਸਨੂਰ ਦੀ ਸ਼ਲਾਘਾ ਕਰਦਿਆਂ ਹੋਰਨਾਂ ਵਿਦਿਆਰਥੀਆਂ ਨੂੰ ਵੀ ਪੜ੍ਹਾਈ ਦੇ ਨਾਲ ਨਾਲ ਖੇਡਾਂ ’ਚ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਕਿਹਾ ਕਿ ਉਕਤ ਪ੍ਰਤੀਯੋਗਤਾ ਦੌਰਾਨ ਉਪ ਕੁਲਪਤੀ ਡਾ. ਜਤਿੰਦਰ ਪਾਲ ਸਿੰਘ ਗਿੱਲ ਨੇ ਜਸਨੂਰ ਨੂੰ ਸੋਨੇ ਦੇ ਤਗਮੇ ਅਤੇ ਨਕਦ ਇਨਾਮ ਨਾਲ ਸਨਮਾਨਿਤ ਕੀਤਾ।

Related posts

ਅਕਾਲ ਤਖਤ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਸੁਝਾਵਾਂ ਦੇ ਸਮੇਂ ਵਿੱਚ ਵਾਧਾ

admin

ਅਮੈਰਿਕਨ ਸਿੱਖ ਸੰਗਤ ਵੱਲੋਂ 7ਵਾਂ ਵਾਲੀਬਾਲ ਸੂਟਿੰਗ ਟੂਰਨਾਮੈਂਟ ਕਰਵਾਇਆ

admin

ਸੰਯੁਕਤ ਕਿਸਾਨ ਮੋਰਚੇ ਵਲੋਂ ਟਰੰਪ, ਮੋਦੀ ਅਤੇ ਵੈਂਸ ਦੇ ਪੁਤਲੇ ਸਾੜਨ ਦਾ ਫੈਸਲਾ !

admin