ਮੁੰਬਈ – ਹਾਲ ਹੀ ‘ਚ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋਇਆ ਹੈ ਜਿਸ ‘ਚ ਜੂਨੀਅਰ ਐਨਟੀਆਰ ਆਪਣੇ ਇੱਕ ਪ੍ਰਸ਼ੰਸਕ ਨੂੰ ਮਿਲ ਰਹੇ ਹਨ। ਇਹ ਵੀਡੀਓ ਅਮਰੀਕਾ ਦੇ ਬਿਓਂਡ ਫੈਸਟ ਦੀ ਹੈ, ਜਿੱਥੇ ਜਾਪਾਨ ਤੋਂ ਜੂਨੀਅਰ ਐਨਟੀਆਰ ਦੀ ਇੱਕ ਪ੍ਰਸ਼ੰਸਕ ਉਨ੍ਹਾਂ ਨੂੰ ਮਿਲਣ ਆਈ ਸੀ। ਐਨਟੀਆਰ ਜਾ ਕੇ ਉਸ ਨੂੰ ਮਿਲੇ ਅਤੇ ਪ੍ਰਸ਼ੰਸਕ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਵਾਇਰਲ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਜਾਪਾਨ ਦੀ ਇੱਕ ਪ੍ਰਸ਼ੰਸਕ ਜੂਨੀਅਰ ਐਨਟੀਆਰ ਦਾ ਇੰਤਜ਼ਾਰ ਕਰ ਰਹੀ ਹੈ। ਜਦੋਂ N“R ਉਸ ਕੋਲ ਜਾਂਦੇ ਹਨ, ਤਾਂ ਉਹ ਕਹਿੰਦੀ ਹੈ ਕਿ,”ਮੈਂ ਤੁਹਾਨੂੰ ਮਿਲਣ ਜਾਪਾਨ ਤੋਂ ਆਈ ਹਾਂ, ਮੈਂ ਚਾਹੁੰਦੀ ਹਾਂ ਕਿ ਤੁਸੀਂ ਜਾਪਾਨ ਆਓ।” ਇਸ ‘ਤੇ N“R ਨੇ ਜਵਾਬ ਦਿੱਤਾ,”ਮੈਂ ਵਾਅਦਾ ਕਰਦਾ ਹਾਂ ਕਿ ਮੈਂ ਜਾਪਾਨ ਜ਼ਰੂਰ ਆਵਾਂਗਾ।” ਇਸ ਤੋਂ ਬਾਅਦ ਪ੍ਰਸ਼ੰਸਕ ਰੋਣਾ ਸ਼ੁਰੂ ਕਰ ਦਿੰਦੀ ਹੈ ਅਤੇ ਅਦਾਕਾਰ ਦਾ ਧੰਨਵਾਦ ਕਰਦੀ ਹੈ। ਯੁਵਸੂਧਾ ਆਰਟਸ ਨੇ ਇਸ ਵੀਡੀਓ ਨੂੰ ਆਪਣੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਅਤੇ ਲਿਖਿਆ ਹੈ ਕਿ,”ਅਨਮੋਲ ਪਲ ਲਈ ਅਨਮੋਲ ਪ੍ਰਤੀਕਿਰਿਆ। ਜੂਨੀਅਰ ਐਨਟੀਆਰ ਨੇ ਫਿਲਮ ‘ਦੇਵਰਾ’ ਨੂੰ ਮਿਲ ਰਹੇ ਪਿਆਰ ਲਈ ਸ਼ੁਕਰਗੁਜ਼ਾਰ ਕੀਤਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਲਿਖਿਆ, “ਜਿਸ ਦਿਨ ਦਾ ਮੈਂ ਇੰਤਜ਼ਾਰ ਕਰ ਰਿਹਾ ਸੀ ਆਖਰਕਾਰ ਉਹ ਆ ਗਿਆ ਹੈ। ਇੰਨੇ ਪਿਆਰ ਅਤੇ ਸਮਰਥਨ ਲਈ ਧੰਨਵਾਦ। ਕੋਰਤਾਲਾ ਸ਼ਿਵਾ ਗਰੂ, ਦੇਵਰਾ ਨੂੰ ਇੰਨਾ ਵਧੀਆ ਬਣਾਉਣ ਲਈ ਧੰਨਵਾਦ। ਅਨਿਰੁਧ, ਤੁਹਾਡੇ ਸੰਗੀਤ ਅਤੇ ਬੈਕਗ੍ਰਾਊਂਡ ਸਕੋਰ ਨੇ ਦੇਵਰਾ ਦੀ ਦੁਨੀਆ ਵਿੱਚ ਜਾਨ ਪਾ ਦਿੱਤੀ ਹੈ। ਮੇਰੇ ਪ੍ਰੋਡਿਊਸਰ ਹਰੀਕ੍ਰਿਸ਼ਨ ਕੋਸਾਰਾਜੂ ਗਰੂ ਅਤੇ ਸੁਧਾਕਰ ਮਿਕਿਲੇਨੀ ਗਾਰੂ ਦਾ ਉਨ੍ਹਾਂ ਦੇ ਸਮਰਥਨ ਲਈ ਵਿਸ਼ੇਸ਼ ਧੰਨਵਾਦ।”ਅਦਾਕਾਰ ਨੇ ਅੱਗੇ ਕਿਹਾ ਮੇਰੇ ਪ੍ਰਸ਼ੰਸਕਾਂ ਲਈ ਮੈਂ ਇਹ ਕਹਿਣਾ ਚਾਹਾਂਗਾ ਕਿ ਦੇਵਰਾ ਲਈ ਤੁਹਾਡਾ ਜੋਸ਼ ਦੇਖ ਕੇ ਮੈਂ ਬਹੁਤ ਖੁਸ਼ ਹਾਂ। ਮੈਂ ਤੁਹਾਡੇ ਪਿਆਰ ਦਾ ਸਦਾ ਰਿਣੀ ਰਹਾਂਗਾ। ਮੈਨੂੰ ਖੁਸ਼ੀ ਹੈ ਕਿ ਤੁਸੀਂ ਇਸ ਦਾ ਉਨ੍ਹਾਂ ਹੀ ਆਨੰਦ ਲੈ ਰਹੇ ਹੋ ਜਿੰਨਾ ਮੈਂ ਲੈ ਰਿਹਾ ਹਾਂ। ਮੈਂ ਤੁਹਾਡੇ ਸਾਰਿਆਂ ਦਾ ਮਨੋਰੰਜਨ ਕਰਨ ਦਾ ਵਾਅਦਾ ਕਰਦਾ ਹਾਂ।