India

ਜੰਮੂ-ਕਸ਼ਮੀਰ ਦੇ ਡੋਡਾ ’ਚ ਸੁਰੱਖਿਆ ਬਲਾਂ ਤੇ ਅਤਿਵਾਦੀਆਂ ਵਿਚਾਲੇ ਗੋਲੀਬਾਰੀ

ਜੰਮੂ – ਜੰਮੂ ਕਸ਼ਮੀਰ ਵਿੱਚ ਡੋਡਾ ਜ਼ਿਲ੍ਹੇ ਦੇ ਇਕ ਜੰਗਲੀ ਇਲਾਕੇ ਵਿੱਚ ਸੁਰੱਖਿਆ ਬਲਾਂ ਤੇ ਅਤਿਵਾਦੀਆਂ ਵਿਚਾਲੇ ਚਾਰ ਘੰਟੇ ਦੇ ਅੰਦਰ ਦੋ ਵਾਰ ਗੋਲੀਬਾਰੀ ਹੋਈ। ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਗ੍ਰਾਮ ਸੁਰੱਖਿਆ ਗਾਰਡ (ਵੀਡੀਜੀ) ਨੇ ਵੀ ਪਿੰਡ ਦੇ ਬਾਹਰ ਸ਼ੱਕੀ ਗਤੀਵਿਧੀਆਂ ਦਿਸਣ ’ਤੇ ਗੋਲੀਆਂ ਚਲਾਈਆਂ। ਗੰਦੋਹ ਇਲਾਕੇ ਵਿੱਚ ਦੋ ਹੱਥਗੋਲੇ ਮਿਲੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਮੰਗਲਵਾਰ ਰਾਤ ਨੂੰ 10.50 ਵਜੇ ਦੇ ਕਰੀਬ ਕਲਾਂ ਭਾਟਾ ਵਿੱਚ ਗੋਲੀਬਾਰੀ ਦੀ ਘਟਨਾ ਵਾਪਰੀ। ਇਸ ਤੋਂ ਬਾਅਦ ਦੇਸਾ ਜੰਗਲੀ ਇਲਾਕੇ ਵਿੱਚ ਜਾਰੀ ਅਤਿਵਾਦ ਵਿਰੋਧੀ ਮੁਹਿੰਮ ਦੌਰਾਨ ਦੇਰ ਰਾਤ 2 ਵਜੇ ਪੰਚਨ ਭਾਟਾ ਕੋਲ ਗੋਲੀਬਾਰੀ ਹੋਈ। ਇਸ ਤੋਂ ਪਹਿਲਾਂ ਸੋਮਵਾਰ ਤੇ ਮੰਗਲਵਾਰ ਦੀ ਦਰਮਿਆਨੀ ਰਾਤ ਨੂੰ ਇੱਥੇ ਫ਼ੌਜ ਦੇ ਚਾਰ ਜਵਾਨ ਸ਼ਹੀਦ ਹੋ ਗਏ ਸਨ। ਅਧਿਕਾਰੀਆਂ ਮੁਤਾਬਕ ਗੋਲੀਬਾਰੀ ਦੀਆਂ ਦੋਵੇਂ ਘਟਨਾਵਾਂ ਵਿੱਚ ਕਿਸੇ ਦੀ ਜ਼ਖ਼ਮੀ ਹਣ ਦੀ ਖ਼ਬਰ ਨਹੀਂ ਹੈ।

Related posts

ਘੁੰਮਣ-ਫਿਰਨ ਦੇ ਲਈ ਦੁਬਈ, ਬਾਲੀ ਤੇ ਬੈਂਕਾਕ ਭਾਰਤੀਆਂ ਦੀ ਮਨਪਸੰਦ ਥਾਂ !

admin

ਦਿੱਲੀ ਅਤੇ ਬੰਗਲੌਰ ਦੇ ਸਕੂਲਾਂ ਨੂੰ ਬੰਬਾਂ ਨਾਲ ਉਡਾਉਣ ਦੀ ਧਮਕੀ !

admin

ਇੰਦੌਰ ਇੱਕ ਵਾਰ ਫਿਰ ਭਾਰਤ ਦਾ ਸਭ ਤੋਂ ਸਾਫ਼ ਸ਼ਹਿਰ ਬਣਿਆ !

admin