Sport

ਥੱਕੇ ਹੋਏ’ ਰੋਹਿਤ ਨੂੰ ਬ੍ਰੇਕ ਦੀ ਲੋੜ : ਕਲਾਰਕ

ਮੁੰਬਈ – ਆਸਟ੍ਰੇਲੀਆ ਦੇ ਸਾਬਕਾ ਕਪਤਾਨ ਮਾਈਕਲ ਕਲਾਰਕ ਨੇ ਰੋਹਿਤ ਸ਼ਰਮਾ ਦੇ ਲਗਾਤਾਰ ਖਰਾਬ ਸਕੋਰ ਨੂੰ ਤੂਲ ਨਹੀਂ ਦਿੱਤਾ ਪਰ ਕਿਹਾ ਕਿ ‘ਥੱਕੇ ਹੋਏ’ ਭਾਰਤੀ ਕਪਤਾਨ ਨੂੰ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਤਰੋਤਾਜ਼ਾ ਹੋਣ ਲਈ ਬ੍ਰੇਕ ਦੀ ਲੋੜ ਹੈ। ਅਗਲੇ ਮਹੀਨੇ ਟੀ-20 ਵਿਸ਼ਵ ਕੱਪ ਵਿਚ ਭਾਰਤ ਦੀ ਕਪਤਾਨੀ ਕਰਨ ਜਾ ਰਿਹਾ ਰੋਹਿਤ ਪਿਛਲੀਆਂ 5 ਪਾਰੀਆਂ ਵਿਚ 4 ਵਾਰ ਦੋਹਰੇ ਅੰਕ ਤਕ ਨਹੀਂ ਪਹੁੰਚ ਸਕਿਆ। ਇਸ ਸਾਲ ਆਈ. ਪੀ.ਐੱਲ. ਤੋਂ ਪਹਿਲਾਂ ਰੋਹਿਤ ਨੇ 5 ਟੈਸਟ ਮੈਚਾਂ ਦੀ ਲੜੀ ਖੇਡੀ ਸੀ।ਕਲਾਰਕ ਨੇ ਕਿਹਾ,‘‘ਰੋਹਿਤ ਆਪਣੇ ਪ੍ਰਦਰਸ਼ਨ ਦਾ ਖੁਦ ਬਿਹਤਰ ਮੁਲਾਂਕਣ ਕਰ ਸਕਦਾ ਹੈ। ਉਹ ਨਿਰਾਸ਼ ਹੋਵੇਗਾ, ਖਾਸ ਤੌਰ ’ਤੇ ਉਸ ਨੇ ਜਿੰਨੀ ਸ਼ਾਨਦਾਰ ਸ਼ੁਰੂਆਤ ਕੀਤੀ ਸੀ। ਮੇਰੇ ਖਿਆਲ ਨਾਲ ਉਹ ਥੱਕਿਆ ਹੋਇਆ ਸੀ। ਅਜਿਹੇ ਵਿਚ ਤਰੋਤਾਜ਼ਾ ਹੋਣ ਲਈ ਬ੍ਰੇਕ ਬਹੁਤ ਜ਼ਰੂਰੀ ਹੈ ਪਰ ਉਹ ਮੁੰਬਈ ਇੰਡੀਅਨਜ਼ ਦਾ ਵੀ ਅਹਿਮ ਖਿਡਾਰੀ ਹੈ। ਉਸ ਨੂੰ ਬ੍ਰੇਕ ਮਿਲਣੀ ਮੁਸ਼ਕਿਲ ਹੈ। ਉਸ ਨੂੰ ਫਾਰਮ ਵਿਚ ਪਰਤਣਾ ਪਵੇਗਾ। ਰੋਹਿਤ ਵਰਗੇ ਖਿਡਾਰੀ ਲਈ ਇਹ ਮੁਸ਼ਕਿਲ ਨਹੀਂ ਹੈ। ਉਹ ਇੰਨਾ ਪ੍ਰਤਿਭਾਸ਼ਾਲੀ ਹੈ ਕਿ ਜ਼ਿਆਦਾ ਦਿਨ ਫਾਰਮ ਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ।

Related posts

BCCI ਨੇ ਗੇਂਦ ਉਪਰ ਥੁੱਕ ਦੀ ਵਰਤੋਂ ‘ਤੇ ਲੱਗੀ ਪਾਬੰਦੀ ਹਟਾਈ !

admin

ਕੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਤੰਬਾਕੂ ਅਤੇ ਕ੍ਰਿਪਟੋ ਕਰੰਸੀ ਸਪਾਂਸਰਸ਼ਿਪਾਂ ‘ਤੇ ਪਾਬੰਦੀ ਲਗਾ ਦੇਵੇਗਾ ?

admin

WPL 2025 ਮੁੰਬਈ ਇੰਡੀਅਨਜ਼ ਟੀਮ ਨੇ ਜਿੱਤ ਲਿਆ !

admin