India

ਦਿੱਲੀ ਐੱਨਸੀਆਰ ਹੀ ਨਹੀਂ, ਦੇਸ਼ ਦੇ ਹੋਰ ਸ਼ਹਿਰਾਂ ਦੀ ਵੀ ਹਵਾ ਬੇਹੱਦ ਖ਼ਰਾਬ

ਨਵੀਂ ਦਿੱਲੀ – ਦਿੱਲੀ-ਐੱਨਸੀਆਰ ’ਚ ਹਵਾ ਪ੍ਰਦੂਸ਼ਣ ਦੀ ਸਥਿਤੀ ਖ਼ਤਰਨਾਕ ਹੈ। ਸੁਪਰੀਮ ਕੋਰਟ ਦੀ ਸਖ਼ਤ ਪ੍ਰਤੀਕਿਰਿਆ ਦੇਖਣ ਨੂੰ ਮਿਲ ਰਹੀ ਹੈ। ਸਰਕਾਰ ਤੇ ਰੈਗੂਲੇਟਰੀ ਸੰਸਥਾਵਾਂ ਇੱਥੋਂ ਦੀ ਹਵਾ ਦੀ ਗੁਣਵੱਤਾ ਨੂੰ ਬਿਹਤਰ ਕਰਨ ਦੀ ਦਿਸ਼ਾ ’ਚ ਲਗਾਤਾਰ ਯਤਨ ਕਰ ਰਹੀਆਂ ਹਨ, ਪਰ ਇਕ ਅਹਿਮ ਸਵਾਲ ਇਹ ਹੈ ਕਿ ਕੀ ਸਿਰਫ਼ ਦਿੱਲੀ ਐੱਨਸੀਆਰ ਦੀ ਹਵਾ ਦੀ ਗੁਣਵੱਤਾ ਹੀ ਸਿਹਤ ਲਈ ਨੁਕਸਾਨਦਾਈ ਹੈ। ਕੀ ਦੇਸ਼ ਦੇ ਹੋਰ ਸੂਬਿਆਂ ਦੇ ਸ਼ਹਿਰਾਂ ’ਚ ਹਵਾ ਦੀ ਗੁਣਵੱਤਾ ਸੂਚਕ ਅੰਕ (ਏਕਿਊਆਈ) ਕੰਟਰੋਲ ’ਚ ਹੈ। ਕੀ ਹੋਰ ਸ਼ਹਿਰਾਂ ’ਚ ਹਵਾ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਦੀ ਜ਼ਰੂਰਤ ਨਹੀਂ ਹੈ। ਕਾਨਪੁਰ, ਆਗਰਾ, ਲਖਨਊ, ਮੁਰਾਦਾਬਾਦ, ਪਟਨਾ, ਅੰਮ੍ਰਿਤਸਰ, ਧਨਬਾਦ, ਭੋਪਾਲ, ਲਖਨਊ ਤੇ ਗਵਾਲੀਅਰ ਵਰਗੇ ਸ਼ਹਿਰਾਂ ਦੀ ਸੁਧ ਨਹੀਂ ਲਈ ਜਾਂਦੀ। ਜਦਕਿ ਇਨ੍ਹਾਂ ਸ਼ ਹਿਰਾਂ ’ਚ ਏਕਿਊਆਈ ਦੀ ਸਥਿਤੀ ਬਹੁਤ ਖ਼ਤਰਨਾਕ ਪੱਧਰ ’ਤੇ ਪਹੁੰਚੀ ਹੈ। ਆਓ ਸਮਝੀਏ ਕਿ ਦੇਸ਼ ਦੇ ਹੋਰ ਸੂਬਿਆਂ ਦੇ ਪ੍ਰਮੁੱਖ ਸ਼ਹਿਰਾਂ ਦੀ ਹਵਾ ਸਾਹ ਲਈ ਕਿੰਨੀ ਖ਼ਤਰਨਾਕ ਹੈ ਤਾਂ ਜੋ ਜ਼ਿੰਮੇਵਾਰ ਖ਼ਬਰਦਾਰ ਹੋਣ ਤੇ ਇਨ੍ਹਾਂ ਸ਼ਹਿਰਾਂ ’ਚ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਦੇ ਉਪਾਅ ਕਰਨ

Related posts

ਜੰਮੂ-ਕਸ਼ਮੀਰ ਨੇ ਅਮਰਨਾਥ ਯਾਤਰਾ ਰੂਟ ਨੂੰ ‘ਨੋ ਫਲਾਈਂਗ ਜ਼ੋਨ’ ਐਲਾਨਿਆ !

admin

ਅਹਿਮਦਾਬਾਦ ਜਹਾਜ਼ ਹਾਦਸਾ: ਦੂਜਾ ਬਲੈਕ ਬਾਕਸ ਮਿਲਣ ਨਾਲ ਜਾਂਚ ‘ਚ ਤੇਜ਼ੀ ਆਵੇਗੀ !

admin

ਮਰਦਮਸ਼ੁਮਾਰੀ 2027 ਲਈ ਗ੍ਰਹਿ ਮੰਤਰਾਲੇ ਵਲੋਂ ਨੋਟੀਫਿਕੇਸ਼ਨ ਕੀਤਾ ਜਾਰੀ !

admin