International

ਨਿਊਜ਼ੀਲੈਂਡ: ਰਾਸ਼ਟਰੀ ਫਲਾਈਟ ਵਿੱਚ ਏਅਰ ਸੁਰੱਖਿਆ ਲਈ ਪਹਿਲੀ ਵਾਰ ਵਰਤੀ ‘ਸੰਕੇਤਕ ਭਾਸ਼ਾ’

ਔਕਲੈਂਡ – ਏਅਰ ਨਿਊਜ਼ੀਲੈਂਡ ਨੇ ਵਿਸ਼ਵ ਦੇ ਵਿਚ ਮੋਹਰੀ ਹੁੰਦਿਆ ਪਹਿਲੀ ਵਾਰ ਔਕਲੈਂਡ ਤੋਂ ਵਲਿੰਗਟਨ ਵਾਲੀ ਫਲਾਈਟ ਦੇ ਬੋਲੇ ਜਾਂ ਕਹਿ ਲਈਏ ਬਹਿਰੇ ਲੋਕਾਂ ਦੇ ਲਈ ਸੰਕੇਤਕ ਭਾਸ਼ਾ ਦੇ ਰਾਹੀਂ ਹਵਾਈ ਸੁਰੱਖਿਆ ਦਾ ਸੰਦੇਸ਼ ਦਿੱਤਾ ਗਿਆ। ਬੋਲੇ ਜਾਂ ਕਿਸੀ ਤਰ੍ਹਾਂ ਬੋਲੀ ਨਾ ਸਮਝਣ ਵਾਲੇ ਲੋਕਾਂ ਦੇ ਲਈ ਇਹ ਵੱਡੇ ਸਤਿਕਾਰ ਵਾਲੀ ਗੱਲ ਹੋਈ ਹੈ, ਕਿਉਂਕਿ ਹੁਣ ਤੱਕ ਉਹ ਆਪਣੇ ਆਪ ਨੂੰ ਇਕੱਲਤਾ ਵਾਲਾ ਮਹਿਸੂਸ ਕਰਦੇ ਸਨ। ਨਿਊਜ਼ੀਲੈਂਡ ਦੇ ਵਿਚ 06 ਮਈ ਤੋਂ 12 ਮਈ ਤੱਕ ਸੰਕੇਤਕ ਭਾਸ਼ਾ ਹਫਤਾ ਮਨਾਇਆ ਜਾ ਰਿਹਾ ਹੈ। ਫਲਾਈਟ ਦੇ ਵਿਚ ਸਟਾਫ ਵੱਲੋਂ ਸੰਕੇਤਕ ਭਾਸ਼ਾ ਦੀ ਵਰਤੋਂ ਕਰਕੇ ਸਪੈਸ਼ਲ ਲੋਕਾਂ ਦੇ ਲਈ ਇਕ ਨਿੱਘੇ ਸਵਾਗਤ ਵਰਗਾ ਹੈ। ਸੀਟਾਂ ਉਤੇ ਦਿੱਤੇ ਜਾਣ ਵਾਲੇ ਪਾਣੀ, ਕੂਕੀਜ਼ ਅਤੇ ਮਿੱਠੀਆਂ ਟੌਫੀਆਂ ਉਤੇ ਵੀ ਸੰਕੇਤਕ ਭਾਸ਼ਾ ਦਰਸਾ ਦੇ ਇਸ ਹਫਤੇ ਨੂੰ ਮਾਣ ਦਿੱਤਾ ਗਿਆ। ਨਿਊਜ਼ੀਲੈਂਡ ਦੇ ਵਿਚ ਇਸ ਵੇਲੇ 23 ਹਜ਼ਾਰ ਦੇ ਕਰੀਬ ਸੰਕੇਤ ਭਾਸ਼ਾ ਬੋਲਦੇ ਹਨ। ਜਿਸ ਫਲਾਈਟ ਅਟੈਂਡੇਂਟ ਨੇ ਇਹ ਸੰਕੇਤਕ ਭਾਸ਼ਾ ਦੀ ਵਰਤੋਂ ਕੀਤੀ ਉਸਨੇ ਇਹ ਭਾਸ਼ਾ ਆਪਣੀ ਪਤਨੀ ਦੇ ਕੋਲੋਂ ਸਿੱਖੀ ਸੀ।

Related posts

ਕੈਥੋਲਿਕ ਈਸਾਈ ਧਾਰਮਿਕ ਆਗੂ ਪੋਪ ਫਰਾਂਸਿਸ ਦਾ ਪੂਰਾ ਜੀਵਨ ਸਾਦਗੀ ਤੇ ਪਰਮਾਤਮਾ ਦੀ ਸੇਵਾ ਨੂੰ ਸਮਰਪਿਤ ਸੀ ! 

admin

ਟਰੰਪ ਪਨਾਮਾ ਨਹਿਰ ਅਤੇ ਗਰੀਨਲੈਂਡ ਉਪਰ ਕਬਜ਼ਾ ਕਿਉਂ ਕਰਨਾ ਚਾਹੁੰਦਾ ?

admin

ਹਮਾਸ ਯੁੱਧ ਰਣਨੀਤੀ ਬਦਲ ਕੇ ਗਾਜ਼ਾ ਵਿੱਚ ਇਜ਼ਰਾਈਲ ਦਾ ਤਣਾਅ ਵਧਾਏਗਾ !

admin