ਨਿਊਯਾਰਕ – ਭਾਰਤ ਦੀ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦਾ ਮੰਗਲਵਾਰ ਨੂੰ ਨਿਊਯਾਰਕ ਵਿੱਚ ਦੁਨੀਆ ਦੇ ਸਭ ਤੋਂ ਵੱਡੇ ਬਿਊਰਸ ਨਿਊਯਾਰਕ ਸਟਾਕ ਐਕਸਚੇਂਜ ਵਿੱਚ ਨਿੱਘਾ ਸਵਾਗਤ ਕੀਤਾ ਗਿਆ।
ਇਸ ਦੌਰਾਨ ਭਾਰਤ ਦੀ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਨਿਊਯਾਰਕ ਵਿੱਚ ਦੁਨੀਆ ਦੇ ਸਭ ਤੋਂ ਵੱਡੇ ਸ਼ੇਅਰ ਬਾਜ਼ਾਰ ਨਿਊਯਾਰਕ ਸਟਾਕ ਐਕਸਚੇਂਜ ਦੀ ਪ੍ਰਧਾਨ ਲਿਨ ਮਾਰਟਿਨ ਮੁਲਾਕਾਤ ਕੀਤੀ। ਭਾਰਤ ਦੀ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਮੰਗਲਵਾਰ ਨੂੰ ਨਿਊਯਾਰਕ ਵਿੱਚ ਸਿਟੀ ਬੈਂਕ ਦੀ ਸੀਈਓ ਜੇਨ ਫਰੇਜ਼ਰ ਨੂੰ ਮਿਲੇ। ਨਿਰਮਲਾ ਸੀਤਾਰਮਨ ਨੇ ਨਿਊਯਾਰਕ ਵਿੱਚ ਹੀ ਬਲੈਕਰੌਕ ਦੇ ਸੀਈਓ ਲਾਰੇਂਸ ਡਗਲਸ ਫਿੰਕ ਅਤੇ ਕਈ ਹੋਰ ਵੱਡੇ ਅਦਾਰਿਆਂ ਦੇ ਮੁਖੀਆਂ ਨਾਲ ਵੀ ਮੁਲਾਕਾਤ ਕੀਤੀ।