ਸੰਪਾਦਕ ਜੀ !
ਫਤਿਹ ਪ੍ਰਵਾਨ ਕਰਨੀ।
ਮੈਂ ਤੁਹਾਨੂੰ ਕੁਝ ਲਿਖਤਾਂ ਭੇਜੀਆਂ ਹਨ ਅਤੇ ਮੇਰੇ ਕੋਲ ਕਾਫੀ ਮਾਤਰਾ ਵਿਚ ਲੇਖ ਤੇ ਕਵਿਤਾਵਾਂ ਹਨ। ਤੁਹਾਨੂੰ ਜ਼ਰੂਰ ਪਸੰਦ ਆਉਗੀਆਂ। ਮੈਂ ਤੁਹਾਡੀ ਸੇਵਾ ਲਈ ਹਰ ਮਹੀਨੇ ਕੋਈ ਲੇਖ, ਕਵਿਤਾ ਭੇਜਿਆ ਕਰਾਂਗਾ। ਮੈਂ ਲਿਖਤ ਭੇਜਣ ਵਿਚ ਆਪਣੀ ਪੋਤੀ ਦੀ ਮਦਦ ਲੈਂਦਾ ਹਾਂ। ਮੈਨੂੰ ਅਜੇ ਇਸ ਬਾਰੇ ਘੱਟ ਜਾਣਕਾਰੀ ਹੈ। ਬਾਕੀ ਕਿਰਪਾ ਕਰਕੇ ਮੇਰੇ ਲਈ ਮੈਸੇਜ ਪੰਜਾਬੀ ਵਿਚ ਭੇਜਣ ਦੀ ਕਿਰਪਾ ਕਰੋਗੇ ਤਾਂ ਵਧੀਆ, ਨਹੀਂ ਤਾਂ ਬੱਚਿਆਂ ਦੀ ਮਦਦ ਲੈਣੀ ਪਵੇਗੀ।
ਮੇਰੀ ਉਮਰ 73 ਸਾਲ ਦੀ ਹੈ। ਮੈਂ ਪਿੱਛਲੇ ਕੋਈ ਅੱਠ ਸਾਲਾਂ ਤੋਂ ਨਿੰਮ ਦੇ ਪੌਦੇ ਆਪਣੇ ਘਰ ਵਿੱਚ ਬੀਜਦਾ ਹਾਂ। ਮੇਰੀ ਹਵੇਲੀ ਵਿਚ 15 ਨਿੰਮ ਦੇ ਪੌਦੇ ਹਨ, ਜਿਹਨਾਂ ਤੋਂ ਹਰ ਸਾਲ ਮਈ ਦੇ ਮਹੀਨੇ ਵਿਚ ਨਿਮੋਲੀਆਂ ਡਿੱਗਦੀਆਂ ਹਨ। ਇਹਨਾਂ ਨਿਮੋਲੀਆਂ ਨੂੰ ਮੈਂ ਚੁਗਦਾ ਹਾਂ ਫਿਰ ਕਿਆਰੀਆਂ ਵਿਚ ਬੀਜ ਕੇ 9-10 ਦਿਨਾਂ ਬਾਅਦ ਪੌਦਾ ਨਿਕਲਦਾ ਹੈ। ਫਿਰ ਲਿਫਾਫਿਆਂ ਵਿਚ ਮਿੱਟੀ ਪਾ ਕੇ ਪੌਦੇ ਉਹਨਾਂ ਵਿਚ ਸ਼ਿਫਟ ਕਰ ਦਿੰਦਾ ਹਾਂ ਤੇ ਮੁਫਤ ਸੰਸਥਾਵਾਂ ਨੂੰ ਵੰਡਦੇ ਹਾਂ। ਸਾਡੀ ਰਾਮਾਮੰਡੀ ਲਾਲੀ ਗਿਫਟ ਸੈਂਟਰ ਕਾਫੀ ਵੱਡੀ ਹੈ ਤੇ ਮੈਂ ਉਥੇ ਕਾਉਂਟਰ ‘ਤੇ ਪੌਦੇ ਫਰੀ ਦੇਣ ਲਈ ਰੱਖੇ ਹੋਏ ਹਨ। ਵਾਤਾਵਰਣ ਪ੍ਰੇਮੀ ਲੈ ਜਾਂਦੇ ਹਨ। ਮੇਰੇ ‘ਤੇ ਇਹ ਪ੍ਰਭਾਵ ਕਈ ਚਿਹਰਾਂ ਤੋਂ ਪੈ ਰਿਹਾ ਸੀ। ਕਾਲੋਨੀਆਂ ਕੱਟ-ਕੱਟ ਪਲਾਟ ਵੇਚੀ ਜਾ ਰਹੇ ਹਨ, ਪੌਦੇ ਕੱਟਦੇ ਜਾ ਰਹੇ ਹਨ, ਜਿਹਨਾਂ ਕਾਰਨ ਬਾਰਸ਼ ਵੀ ਘੱਟ ਪੈਂਦੀ ਹੈ ਤੇ ਜ਼ਮੀਨ ਦਾ ਪਾਣੀ 300 ਫੁੱਟ ਤੋਂ ਵਧੇਰੇ ਨੀਚੇ ਜਾ ਚੁੱਕਾ ਹੈ। ਇਸੇ ਤਰ੍ਹਾਂ ਰਿਹਾ ਤਾਂ ਇਕ ਦਿਨ ਪਾਣੀ ਮੁੱਕ ਜਾਵੇਗਾ। ਇਸ ਲਈ ਮੈਨੂੰ ਗੁਰੂ ਨੇ ਹਿੰਮਤ ਦਿੱਤੀ, ਪੇਪਰਾਂ ‘ਚ ਪੜ੍ਹਦਾ ਹਾਂ ਕਿ ਹਰ ਪ੍ਰਾਣੀ ਇਕ ਬੂਟਾ ਜ਼ਰੂਰ ਲਗਾਵੇ। ਲਗਾਉਣ ਨੂੰ ਕੋਈ ਹਿੰਮਤ ਵੀ ਕਰਨੀ ਚਾਹੇ ਤਾਂ ਕਿੱਥੋਂ ਲਿਆਵੇ। ਇਸ ਲਈ ਮੈਂ ਆਪਣੇ ਕਾਉਂਟਰ ‘ਤੇ ‘ਫਰੀ ਨਿੰਮ ਪਲਾਂਟ’ ਦਾ ਬੋਰਡ ਲਗਾ ਰੱਖਿਆ ਹੈ। ਲੋਕ ਲੈ ਜਾਂਦੇ ਹਨ। ਬਾਕੀ ਰਾਮਾਮੰਡੀ ਹਰ ਸਾਲ ਤਿੰਨ ਕੀਰਤਨ ਦਰਬਾਰ ਹੁੰਦੇ ਹਨ ਅਤੇ ਉਹ ਬੂਟਿਆਂ ਦਾ ਲੰਗਰ ਵੀ ਲਗਾਉਂਦੇ ਹਨ ਤੇ ਲੋਕ ਲੈ ਜਾਂਦੇ ਹਨ। ਮੈਂ ਸਵੇਰੇ ਸ਼ਾਮੀ ਫਰੀ ਹੁੰਦਾ ਹਾਂ ਤੇ ਪੌਦਿਆਂ ਨੂੰ ਵੇਖਦਾ ਤੇ ਪਾਣੀ ਲਗਾ ਦਿੰਦਾ ਹਾਂ। ਬਾਕੀ ਸਮਾਂ ਮੈਂ ਲੋਕਾਈ ਦੇ ਹੱਕ ਅਤੇ ਲੋਕਾਈ ਦੇ ਵਿਰੁੱਧ ਚੱਲਣ ਵਾਲਿਆਂ ਲਈ ਲਿਖਦਾ ਹਾਂ।
ਅੱਜਕਲ੍ਹ ਸਾਡੇ ਆਗੂਆਂ ਨੂੰ ਪਤਾ ਨਹੀਂ ਕੀਹਦੀ ਨਜ਼ਰ ਲੱਗ ਗਈ ਹੈ। ਆਪਣੀ-ਆਪਣੀ ਚੌਧਰ ਚਮਕਾਉਣ ਵਿਚ ਖਾਲਸੇ ਨੂੰ ਨਮੋਸ਼ੀ ਭਰੀਆਂ ਸੱਤਰਾਂ ਪੜ੍ਹਨੀਆ ਤੇ ਵੇਖਣੀਆਂ ਪੈ ਰਹੀਆਂ ਹਨ। ਉਹ ਖਾਲਸਾ ਜਿਸ ਨੇ ਦੇਸ਼ ਆਜ਼ਾਦ ਕਰਾਉਣ ਵਿਚ ਅਹਿਮ ਭੂਮਿਕਾ ਨਿਭਾਈ। ਤੁਸੀਂ ਵੀ ਉਹਨਾਂ ਦੀ ਤਰ੍ਹਾਂ ਕੁਰਬਾਨੀਆਂ ਦੇ ਕੇ ਵੇਖੋ ਵਿਰੋਧਤਾ ਕਰਨ ਵਾਲਿਓ?
-ਤਰਲੋਕ ਸਿੰਘ ਲਾਲੀ, ਰਾਮਾਂਮੰਡੀ ਜਲੰਧਰ