India

ਪੁਰੀ ਦੇ ਜਗਨਨਾਥ ਮੰਦਰ ਦਾ ਖਜ਼ਾਨਾ 46 ਸਾਲਾਂ ਬਾਅਦ ਖੋਲ੍ਹਿਆ

ਪੁਰੀ –  ਓਡੀਸ਼ਾ ਦੇ ਪੁਰੀ ਸਥਿਤ ਜਗਨਨਾਥ ਮੰਦਰ ਦਾ ਰਤਨ ਭੰਡਾਰ ਅੱਜ ਯਾਨੀ ਐਤਵਾਰ ਦੁਪਹਿਰ ਖੋਲ੍ਹ ਦਿੱਤਾ ਗਿਆ। ਓਡੀਸ਼ਾ ਮੁੱਖ ਮੰਤਰੀ ਦਫ਼ਤਰ ਨੇ ਇਸ ਦੀ ਪੁਸ਼ਟੀ ਕੀਤੀ ਹੈ। ਇਸ ਦੌਰਾਨ ਭੰਡਾਰ ਗ੍ਰਹਿ ’ਚ ਸਰਕਾਰ ਦੇ ਪ੍ਰਤੀਨਿਧੀ, ਏ.ਐੱਸ.ਆਈ. ਦੇ ਅਧਿਕਾਰੀ, ਸ਼੍ਰੀ ਗਜਪਤੀ ਮਹਾਰਾਜ ਦੇ ਪ੍ਰਤੀਨਿਧੀ ਸਮੇਤ 11 ਲੋਕ ਮੌਜੂਦ ਹਨ। ਮੰਦਰ ਦਾ ਖਜ਼ਾਨਾ ਆਖ਼ਰੀ ਵਾਰ 46 ਸਾਲ ਪਹਿਲੇ 1978 ’ਚ ਖੋਲ੍ਹਿਆ ਗਿਆ ਸੀ।
ਅਧਿਕਾਰੀਆਂ ਅਨੁਸਾਰ ਸਰਕਾਰ ਰਤਨ ਭੰਡਾਰ ’ਚ ਮੌਜੂਦ ਕੀਮਤੀ ਸਾਮਾਨਾਂ ਦੀ ਡਿਜੀਟਲ ਲਿਸਟਿੰਗ ਕਰੇਗੀ, ਜਿਸ ’ਚ ਭਾਰ ਅਤੇ ਨਿਰਮਾਣ ਵਰਗੀਆਂ ਡਿਟੇਲ ਹੋਣਗੀਆਂ। ਭਾਰਤੀ ਪੁਰਾਤੱਤਵ ਸਰਵੇਖਣ (ਏ.ਐੱਸ.ਆਈ.) ਦੇ ਸੁਪਰੀਟੇਂਡੇਂਟ ਡੀ.ਬੀ. ਗਡਨਾਇਕ ਨੇ ਕਿਹਾ ਕਿ ਇੰਜੀਨੀਅਰ ਮੁਰੰਮਤ ਕੰਮ ਲਈ ਰਤਨ ਭੰਡਾਰ ਦਾ ਸਰਵੇ ਕਰਨਗੇ। ਖਜ਼ਾਨੇ ’ਚ ਕੀਮਤੀ ਸਾਮਾਨਾਂ ਦੀ ਸੂਚੀ ਦੀ ਨਿਗਰਾਨੀ ਲਈ ਰਾਜ ਸਰਕਾਰ ਵਲੋਂ ਬਣਾਈ ਗਈ ਕਮੇਟੀ ਦੇ ਪ੍ਰਧਾਨ ਜਸਟਿਸ ਬਿਸ਼ਵਨਾਥ ਰਥ ਨੇ ਕਿਹਾ,’’ਖਜ਼ਾਨਾ ਖੋਲ੍ਹਣ ਤੋਂ ਪਹਿਲੇ ਖਜ਼ਾਨੇ ਦੀ ਮਾਲਿਕ ਦੇਵੀ ਬਿਮਲਾ, ਦੇਵੀ ਲਕਸ਼ਮੀ ਦੀ ਮਨਜ਼ੂਰੀ ਲਈ ਗਈ। ਅੰਤ ’ਚ ਇਸ ਦੇ ਦੇਖਭਾਲਕਰਤਾ ਭਗਵਾਨ ਲੋਕਨਾਥ ਦੀ ਮਨਜ਼ੂਰੀ ਲਈ ਗਈ।

Related posts

WPL 2025 ਮੁੰਬਈ ਇੰਡੀਅਨਜ਼ ਟੀਮ ਨੇ ਜਿੱਤ ਲਿਆ !

admin

ਸੁਨੀਤਾ ਵਿਲੀਅਮਜ਼ ਅਤੇ ਵਿਲਮੋਰ ਦੇ ਧਰਤੀ ‘ਤੇ ਵਾਪਸ ਆਉਣ ਦੀਆਂ ਤਿਆਰੀਆਂ !

admin

ਭਾਰਤ ਦੇ ਮੁਸਲਮਾਨ ਵਕਫ਼ ਬਿੱਲ ਦਾ ਵਿਰੋਧ ਕਿਉਂ ਕਰ ਰਹੇ ਹਨ ?

admin