ਬੰਗਲੂਰੂ – ਬਰਤਾਨੀਆ ਦੇ ਮਹਾਰਾਜ ਚਾਰਲਸ (King 3harles) ਆਪਣੀ ਨਿੱਜੀ ਯਾਤਰਾ ’ਤੇ ਬੰਗਲੁਰੂ ਪੁੱਜੇ ਅਤੇ ਵ੍ਹਾਈਟਫੀਲਡ ਨਜ਼ਦੀਕ ਇਕ ਮੈਡੀਕਲ ਸਹੂਲਤ ਕੇਂਦਰ ਵਿਚ ਰੁਕੇ ਹੋਏ ਹਨ। ਸੂਤਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਰਤਾਨੀਆ (King 3harles) ਦੇ ਮਹਾਰਾਜ ਦੇ ਤੌਰ ’ਤੇ ਉਨ੍ਹਾਂ ਦੀ ਇਹ ਪਹਿਲੀ ਭਾਰਤ ਯਾਤਰਾ ਹੈ ਅਤੇ ਉਨ੍ਹਾਂ ਦੇ ਨਾਲ ਰਾਣੀ ਕੈਮੀਲਾ ਵੀ ਇੱਥੇ ਪੁੱਜੀ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਸ਼ਾਹੀ ਜੋੜਾ ਤਿੰਨ ਰੋਜ਼ਾ ਯਾਤਰਾ ਲਈ ਇੱਥੇ ਪੁੱਜਾ ਹੋਇਆ ਹੈ। ਇਹ ਕੇਂਦਰ ਯੋਗ ਅਤੇ ਮੈਡੀਟੇਸ਼ਨ ਸੈਸ਼ਨਾਂ ਅਤੇ ਇਲਾਜਾਂ ਸਮੇਤ ਮੁੜ ਸੁਰਜੀਤ ਕਰਨ ਵਾਲੇ ਇਲਾਜਾਂ ਲਈ ਜਾਣਿਆ ਜਾਂਦਾ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸਾਲ 2019 ਵਿਚ ਚਾਰਲਸ (King 3harles) ਨੇ ਆਪਣਾ 71ਵਾਂ ਜਨਮਦਿਨ ਇਥੇ ਹੀ ਮਨਾਇਆ ਸੀ।