Sport

ਬੰਗਲਾਦੇਸ਼ ਖਿਲਾਫ਼ ਪਹਿਲੇ ਟੈਸਟ ਲਈ ਟੀਮ ਇੰਡੀਆ ਦਾ ਐਲਾਨ, ਪੰਤ ਦੀ ਟੀਮ ’ਚ ਹੋਈ ਵਾਪਸੀ

ਮੁੰਬਈ – ਬੰਗਲਾਦੇਸ਼ ਦੇ ਖਿਲਾਫ਼ 2 ਟੈਸਟ ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੁਕਾਬਲੇ ਦੇ ਲਈ ਟੀਮ ਇੰਡੀਆ ਦਾ ਐਲਾਨ ਕਰ ਦਿੱਤਾ ਗਿਆ ਹੈ। 19 ਸਤੰਬਰ ਤੋਂ ਚੇੱਨਈ ਵਿੱਚ ਖੇਡੇ ਜਾਣ ਵਾਲੇ ਮੁਕਾਬਲੇ ਦੇ ਲਈ 16 ਮੈਂਬਰੀ ਟੀਮ ਦੀ ਚੋਣ ਕੀਤੀ ਗਈ ਹੈ। ਮਿਡਲ ਆਰਡਰ ਵਿੱਚ ਸਰਫਰਾਜ ਖਾਨ ਤੇ ਵਿਕਟਕੀਪਰ ਧਰੁਵ ਜੁਰੇਲ ਨੂੰ ਸ਼ਾਮਿਲ ਕੀਤਾ ਗਿਆ। ਖੱਬੇ ਹੱਥ ਦੇ ਪੇਸਰ ਯਸ਼ ਦਿਆਲ ਨੂੰ ਪਹਿਲੀ ਵਾਰ ਟੈਸਟ ਟੀਮ ਵਿੱਚ ਮੌਕਾ ਮਿਲਿਆ ਹੈ। ਵਿਰਾਟ ਕੋਹਲੀ, ਕੇਐੱਲ ਰਾਹੁਲ ਤੇ ਵਿਕਟਕੀਪਰ ਰਿਸ਼ਭ ਪੰਤ ਵੀ ਬੰਗਲਾਦੇਸ਼ ਦੇ ਖਿਲਾਫ਼ ਟੈਸਟ ਟੀਮ ਵਿੱਚ ਵਾਪਸੀ ਕਰਨਗੇ।ਇਸ ਟੀਮ ਵਿੱਚ 4 ਨੌਜਵਾਨ ਖਿਡਾਰੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ। ਜਿਨ੍ਹਾਂ ਵਿੱਚ ਮਿਡਲ ਆਰਡਰ ਬੱਲੇਬਾਜ਼ ਸਰਫਰਾਜ ਖਾਨ, ਵਿਕਟਕੀਪਰ ਧਰੁਵ ਜੁਰੇਲ, ਤੇਜ਼ ਗੇਂਦਬਾਜ਼ ਆਕਾਸ਼ ਦੀਪ ਤੇ ਯਸ਼ ਦਿਆਲ ਨੂੰ ਸ਼ਾਮਿਲ ਕੀਤਾ ਗਿਆ ਹੈ। ਦਿਆਲ ਨੂੰ ਛੱਡ ਕੇ ਬਾਕੀ ਤਿੰਨਾਂ ਖਿਡਾਰੀਆਂ ਨੇ ਇਸੇ ਸਾਲ ਇੰਗਲੈਂਡ ਦੇ ਖਿਲਾਫ਼ ਹੋਈ ਸੀਰੀਜ਼ ਵਿੱਚ ਡੈਬਿਊ ਕੀਤਾ ਸੀ। ਦਿਆਲ ਨੇ ਦਲੀਪ ਟਰਾਫੀ ਦੇ ਪਹਿਲੇ ਰਾਊਂਡ ਵਿੱਚ 4 ਵਿਕਟਾਂ ਲਈਆਂ ਹਨ। ਦਲੀਪ ਟਰਾਫੀ ਨਾ ਖੇਡਣ ਵਾਲੇ 6 ਸੀਨੀਅਰ ਖਿਡਾਰੀਆਂ ਨੇ ਟੀਮ ਵਿੱਚ ਜਗ੍ਹਾ ਬਣਾਈ। ਬੰਗਲਾਦੇਸ਼ ਦਾ ਭਾਰਤ ਦੌਰਾ 19 ਸਤੰਬਰ ਤੋਂ ਸ਼ੁਰੂ ਹੋਵੇਗਾ। ਚੇੱਨਈ ਵਿੱਚ ਪਹਿਲਾ ਟੈਸਟ ਤੇ 27 ਸਤੰਬਰ ਤੋਂ ਕਾਨਪੁਰ ਵਿੱਚ ਦੂਜਾ ਟੈਸਟ ਖੇਡਿਆ ਜਾਵੇਗਾ। 6,9 ਤੇ 12 ਅਕਤੂਬਰ ਨੂੰ 3 ਟੀ-20 ਖੇਡੇ ਜਾਣਗੇ। ਇਹ ਮੁਕਾਬਲੇ ਗਵਾਲੀਅਰ, ਦਿੱਲੀ ਤੇ ਹੈਦਰਾਬਾਦ ਵਿੱਚ ਖੇਡੇ ਜਾਣਗੇ।

Related posts

ਸਾਊਥ ਅਫਰੀਕਾ ਨੇ ਆਸਟ੍ਰੇਲੀਆ ਨੂੰ ਹਰਾ ਕੇ ਵਰਲਡ ਟੈਸਟ ਚੈਂਪੀਅਨਸਿ਼ਪ 2025 ਜਿੱਤੀ !

admin

ਹੁਣ ਮਹਿਲਾ ਟੈਨਿਸ ਖਿਡਾਰਨਾਂ ਨੂੰ ਜਣਨ ਪ੍ਰਕਿਰਿਆ ਦੌਰਾਨ ਸੁਰੱਖਿਅਤ ਦਰਜਾਬੰਦੀ ਦਾ ਲਾਭ ਮਿਲੇਗਾ !

admin

ਲੈਨੀ ਪੈਲਿਸਟਰ ਨੇ ਬਣਾਇਆ 800 ਮੀਟਰ ਫ੍ਰੀਸਟਾਈਲ ‘ਚ ਨਵਾਂ ਰਿਕਾਰਡ !

admin