International

ਭਾਰਤੀ-ਅਮਰੀਕੀ ਵਿਗਿਆਨੀ ਵਿਵੇਕ ਲਾਲ ਹੂਵਰ ਇੰਸਟੀਚਿਊਟ ਦਾ ਡਿਸਟਿੰਗੁਇਸ਼ਡ ਵਿਜ਼ਿਟਿੰਗ ਫੈਲੋ ਨਾਮਜ਼ਦ

ਵਾਸ਼ਿੰਗਟਨ – ਮਸ਼ਹੂਰ ਭਾਰਤੀ-ਅਮਰੀਕੀ ‘ਏਰੋਸਪੇਸ’ ਵਿਗਿਆਨੀ ਡਾ: ਵਿਵੇਕ ਲਾਲ ਨੂੰ ਸਟੈਨਫੋਰਡ ਯੂਨੀਵਰਸਿਟੀ ਦੇ ਵੱਕਾਰੀ ਹੂਵਰ ਇੰਸਟੀਚਿਊਸ਼ਨ ਦਾ ‘ਵਿਜ਼ਿਟਿੰਗ ਫੈਲੋ’ ਚੁਣਿਆ ਗਿਆ ਹੈ। ਦੁਨੀਆ ਦੇ ਸਭ ਤੋਂ ਪ੍ਰਭਾਵਸ਼ਾਲੀ ਥਿੰਕ ਟੈਂਕਾਂ ਵਿੱਚੋਂ ਇੱਕ ਹੂਵਰ ਸੰਸਥਾ ਇੱਕ ਪ੍ਰਮੁੱਖ ਖੋਜ ਕੇਂਦਰ ਹੈ ਜੋ ਨੀਤੀਗਤ ਵਿਚਾਰਾਂ ਨੂੰ ਸਮਰਪਿਤ ਹੈ ਜੋ ਆਰਥਿਕ ਖੁਸ਼ਹਾਲੀ, ਰਾਸ਼ਟਰੀ ਸੁਰੱਖਿਆ ਅਤੇ ਲੋਕਤੰਤਰੀ ਸ਼ਾਸਨ ਨੂੰ ਉਤਸ਼ਾਹਿਤ ਕਰਦੇ ਹਨ। ਇਕ ਰਿਲੀਜ਼ ਵਿਚ ਕਿਹਾ ਗਿਆ ਹੈ ਕਿ ਲਾਲ ‘ਜਨਰਲ ਐਟੋਮਿਕਸ ਗਲੋਬਲ ਕਾਰਪੋਰੇਸ਼ਨ’ ਦੇ ਮੁੱਖ ਕਾਰਜਕਾਰੀ ਅਧਿਕਾਰੀ ਹਨ। ਲਾਲ ਨੂੰ 2018 ਵਿੱਚ ਅਮਰੀਕੀ ਆਵਾਜਾਈ ਮੰਤਰਾਲੇ ਦੇ ਪ੍ਰਮੁੱਖ ਸਲਾਹਕਾਰ ਦੇ ਅਹੁਦੇ ‘ਤੇ ਨਿਯੁਕਤ ਕੀਤਾ ਗਿਆ ਸੀ। ਹੂਵਰ ਇੰਸਟੀਚਿਊਸ਼ਨ ਦੀ ਰਿਪੋਰਟ ਅਨੁਸਾਰ ਉਸਨੇ ਪਹਿਲਾਂ ਦੁਨੀਆ ਦੀ ਸਭ ਤੋਂ ਵੱਡੀ ਰੱਖਿਆ ਕੰਪਨੀ, ਲਾਕਹੀਡ ਮਾਰਟਿਨ ਵਿੱਚ ਐਰੋਨੌਟਿਕਸ ਰਣਨੀਤੀ ਅਤੇ ਕਾਰੋਬਾਰੀ ਵਿਕਾਸ ਦੇ ਉਪ ਪ੍ਰਧਾਨ ਵਜੋਂ ਸੇਵਾ ਕੀਤੀ ਸੀ। ਲਾਲ ਨੇ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਦੇ ਵਿਸ਼ੇਸ਼ ਸਲਾਹਕਾਰ ਵਜੋਂ ਬ੍ਰੌਡਬੈਂਡ ਅਤੇ ਸਾਈਬਰ ਸੁਰੱਖਿਆ ਦੇ ਖੇਤਰਾਂ ਵਿੱਚ ਨੀਤੀ ਬਣਾਉਣ ਅਤੇ ਲਾਗੂ ਕਰਨ ਵਿੱਚ ਵੀ ਮੁੱਖ ਭੂਮਿਕਾ ਨਿਭਾਈ। ਉਹ 2005 ਵਿੱਚ ਸ਼ੁਰੂ ਕੀਤੇ ਗਏ ਅਮਰੀਕਾ-ਭਾਰਤ ਹਵਾਬਾਜ਼ੀ ਸਹਿਯੋਗ ਪ੍ਰੋਗਰਾਮ ਦੇ ਸੰਸਥਾਪਕ ਸਹਿ-ਚੇਅਰਮੈਨ ਵੀ ਸਨ।

Related posts

ਨਿਊਜ਼ੀਲੈਂਡ ‘ਚ ਨਰਸਾਂ ਨੂੰ ਖੱਜਲ-ਖੁਆਰੀ ਤੋਂ ਬਚਾਉਣ ਲਈ ਭਾਰਤੀ ਹਾਈ ਕਮਿਸ਼ਨ ਵਲੋਂ ਐਡਵਾਈਜ਼ਰੀ ਜਾਰੀ

editor

ਚੀਨ ਰੂਸ ਨਾਲ ਕਰੇਗਾ ਸਾਂਝਾ ਨੇਵੀ ਤੇ ਹਵਾਈ ਫੌਜ ਅਭਿਆਸ, ਰੱਖਿਆ ਮੰਤਰਾਲਾ

editor

ਵੀਅਤਨਾਮ ਚ ਭਾਰੀ ਬਾਰਸ਼ ਕਾਰਨ ਹੜ੍ਹ 59 ਲੋਕਾਂ ਦੀ ਮੌਤ

editor