International

ਭਾਰਤ ਸ਼ਾਂਤੀਪੂਰਨ ’ਤੇ ਸਥਿਰ ਖੇਤਰ ਲਈ ਸਹਿਯੋਗਾਤਮਕ ਭੂਮਿਕਾ ਨਿਭਾਉਣਾ ਚਾਹੁੰਦੈ: ਮੋਦੀ

ਮਾਸਕੋ – ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨਾਂ: ਸਰਕਾਰੀ ਦੌਰੇ ’ਤੇ ਅੱਜ ਰੂਸ ਪਹੁੰਚ ਗਏ ਹਨ। ਰੂਸ ਦੀ ਸਰਕਾਰੀ ਖ਼ਬਰ ਏਜੰਸੀ ਤਾਸ ਮੁਤਾਬਕ ਮੋਦੀ ਅੱਜ ਮਾਸਕੋ ਦੇ ਨੂਕੋਵੋ ਹਵਾਈ ਅੱਡੇ ’ਤੇ ਪੁੱਜੇ। ਕ੍ਰੈਮਲਿਨ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਅੱਜ ਸ਼ਾਮ ਨੂੰ ਗੱਲਬਾਤ ਕਰਨਗੇ। ਇਸ ਤੋਂ ਪਹਿਲਾਂ ਅੱਜ ਯੂਕਰੇਨ ਵਿੱਚ ਸੰਘਰਸ਼ ਵਿਚਾਲੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਸਿਖ਼ਰ ਗੱਲਬਾਤ ਲਈ ਰਵਾਨਾ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਸ਼ਾਂਤੀਪੂਰਨ ਅਤੇ ਸਥਿਰ ਖੇਤਰ ਲਈ ਸਹਿਯੋਗਾਤਮਕ ਭੂਮਿਕਾ ਨਿਭਾਉਣਾ ਚਾਹੁੰਦਾ ਹੈ। ਇਹ 2019 ਦੇ ਬਾਅਦ ਤੋਂ ਮੋਦੀ ਦੀ ਰੂਸ ਦੀ ਪਹਿਲੀ ਯਾਤਰਾ ਹੈ। ਫਰਵਰੀ 2022 ਵਿੱਚ ਯੂਕਰੇਨ ’ਤੇ ਰੂਸੀ ਹਮਲੇ ਦੀ ਸ਼ੁਰੂਆਤ ਦੇ ਬਾਅਦ ਤੋਂ ਵੀ ਇਹ ਭਾਰਤੀ ਪ੍ਰਧਾਨ ਮੰਤਰੀ ਦੀ ਰੂਸ ਦੀ ਪਹਿਲੀ ਯਾਤਰਾ ਹੈ। 9 ਜੁਲਾਈ ਨੂੰ ਰੂਸ ਵਿੱਚ ਆਪਣੀ ਯਾਤਰਾ ਪੂਰੀ ਕਰਨ ਤੋਂ ਬਾਅਦ ਮੋਦੀ ਆਸਟਰੀਆ ਲਈ ਰਵਾਨਾ ਹੋਣਗੇ। ਇਹ 40 ਸਾਲ ਵਿੱਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਪਹਿਲੀ ਯਾਤਰਾ ਹੋਵੇਗੀ।
ਮੋਦੀ ਨੇ ਕਿਹਾ ਕਿ ਉਹ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਦੁਵੱਲੇ ਸਹਿਯੋਗ ਦੇ ਸਾਰੇ ਪਹਿਲੂਆਂ ਦੀ ਸਮੀਖਿਆ ਕਰਨ ਅਤੇ ਆਲਮੀ ਮੁੱਦਿਆਂ ’ਤੇ ਦਿ੍ਰਸ਼ਟੀਕੋਨ ਸਾਂਝਾ ਕਰਨ ਦੇ ਨਾਲ ਹੀ ਇਕ ਸ਼ਾਂਤੀਪੂਰਨ ਤੇ ਸਥਿਰ ਖੇਤਰ ਲਈ ਸਹਾਇਕ ਭੂਮਿਕਾ ਨਿਭਾਉਣ ਲਈ ਉਤਸ਼ਾਹਿਤ ਹਨ।

Related posts

ਕੈਥੋਲਿਕ ਈਸਾਈ ਧਾਰਮਿਕ ਆਗੂ ਪੋਪ ਫਰਾਂਸਿਸ ਦਾ ਪੂਰਾ ਜੀਵਨ ਸਾਦਗੀ ਤੇ ਪਰਮਾਤਮਾ ਦੀ ਸੇਵਾ ਨੂੰ ਸਮਰਪਿਤ ਸੀ ! 

admin

ਟਰੰਪ ਪਨਾਮਾ ਨਹਿਰ ਅਤੇ ਗਰੀਨਲੈਂਡ ਉਪਰ ਕਬਜ਼ਾ ਕਿਉਂ ਕਰਨਾ ਚਾਹੁੰਦਾ ?

admin

ਹਮਾਸ ਯੁੱਧ ਰਣਨੀਤੀ ਬਦਲ ਕੇ ਗਾਜ਼ਾ ਵਿੱਚ ਇਜ਼ਰਾਈਲ ਦਾ ਤਣਾਅ ਵਧਾਏਗਾ !

admin