India

ਮਾਲਦੀਵ ਦੇ ਰਾਸ਼ਟਰਪਤੀ ਨਾਲ ਕੇਂਦਰੀ ਮੰਤਰੀ ਜੈਸ਼ੰਕਰ ਨੇ ਕੀਤੀ ਮੁਲਾਕਾਤ

ਨਵੀਂ ਦਿੱਲੀ – ਕੇਂਦਰੀ ਮੰਤਰੀ ਐਸ ਜੈਸ਼ੰਕਰ ਨੇ ਸੋਮਵਾਰ ਨੂੰ ਵੱਖ-ਵੱਖ ਵਿਦੇਸ਼ੀ ਰਾਜਾਂ ਦੇ ਮੁਖੀਆਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਈਜ਼ੂ ਨਾਲ ਵੀ ਮੁਲਾਕਾਤ ਕੀਤੀ। ਇਸ ਤੋਂ ਇਲਾਵਾ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਅਤੇ ਸ੍ਰੀਲੰਕਾ ਦੇ ਰਾਸ਼ਟਰਪਤੀ ਰਾਨਿਲ ਵਿਕਰਮਾਸਿੰਘੇ ਨਾਲ ਵੱਖ-ਵੱਖ ਦੁਵੱਲੀਆਂ ਮੀਟਿੰਗਾਂ ਕੀਤੀਆਂ ਗਈਆਂ। ਵਰਣਨਯੋਗ ਹੈ ਕਿ ਨਵੀਂ ਸਰਕਾਰ ਦੇ ਸਹੁੰ ਚੁੱਕ ਸਮਾਗਮ ਵਿਚ ਭਾਰਤ ਨੇ ਗੁਆਂਢੀ ਅਤੇ ਹਿੰਦ ਮਹਾਸਾਗਰ ਖੇਤਰ ਦੇ ਸੱਤ ਦੇਸ਼ਾਂ ਦੇ ਮੁਖੀਆਂ ਨੂੰ ਸੱਦਾ ਦਿੱਤਾ ਸੀ। ਸਹੁੰ ਚੁੱਕ ਸਮਾਗਮ ਵਿੱਚ ਮਾਲਦੀਵ, ਸ਼੍ਰੀਲੰਕਾ, ਬੰਗਲਾਦੇਸ਼ ਤੋਂ ਇਲਾਵਾ ਮਾਰੀਸ਼ਸ, ਨੇਪਾਲ ਅਤੇ ਭੂਟਾਨ ਦੇ ਰਾਜ ਮੁਖੀਆਂ ਨੇ ਸ਼ਿਰਕਤ ਕੀਤੀ। ਸੇਸ਼ੇਲਸ ਦੇ ਉਪ-ਰਾਸ਼ਟਰਪਤੀ ਅਹਿਮਦ ਅਫੀਫ ਨੇ ਵੀ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ। ਐੱਸ ਜੈਸ਼ੰਕਰ ਨੇ ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਈਜ਼ੂ ਨਾਲ ਮੁਲਾਕਾਤ ਤੋਂ ਬਾਅਦ ਕਿਹਾ ਕਿ ਉਮੀਦ ਹੈ ਕਿ ਭਾਰਤ ਅਤੇ ਮਾਲਦੀਵ ਮਿਲ ਕੇ ਕੰਮ ਕਰਨਗੇ। ਪਿਛਲੇ ਸਾਲ ਮਾਲਦੀਵ ਦਾ ਰਾਸ਼ਟਰਪਤੀ ਬਣਨ ਤੋਂ ਬਾਅਦ ਮੁਹੰਮਦ ਮੁਈਜ਼ੂ ਦੀ ਇਹ ਪਹਿਲੀ ਭਾਰਤ ਯਾਤਰਾ ਹੈ। ਮਾਲਦੀਵ ਅਤੇ ਭਾਰਤ ਦੇ ਰਿਸ਼ਤੇ ਹਮੇਸ਼ਾ ਹੀ ਬਹੁਤ ਕਰੀਬੀ ਅਤੇ ਦੋਸਤਾਨਾ ਰਹੇ ਹਨ ਪਰ ਮੁਈਜ਼ੂ ਦੇ ਅਹੁਦਾ ਸੰਭਾਲਣ ਤੋਂ ਬਾਅਦ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ ’ਚ ਕਾਫੀ ਤਣਾਅ ਆ ਗਿਆ ਸੀ। ਅਜਿਹੇ ’ਚ ਐੱਸ ਜੈਸ਼ੰਕਰ ਦੀ ਮੁਹੰਮਦ ਮੁਈਜ਼ੂ ਨਾਲ ਮੁਲਾਕਾਤ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ। ਇੱਥੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨਾਲ ਮੁਲਾਕਾਤ ਤੋਂ ਬਾਅਦ ਜੈਸ਼ੰਕਰ ਨੇ ਕਿਹਾ, “ਅੱਜ ਮੈਂ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਮਿਲ ਕੇ ਮਾਣ ਮਹਿਸੂਸ ਕਰ ਰਿਹਾ ਹਾਂ। ਭਾਰਤ-ਬੰਗਲਾਦੇਸ਼ ਦੋਸਤੀ ਅੱਗੇ ਵਧ ਰਹੀ ਹੈ।”

Related posts

ਦੇਸ਼ ਦੇ ਕਈ ਹੋਰ ਹਵਾਈ ਅੱਡੇ ਲੀਜ਼ ‘ਤੇ ਦੇਣ ਜਾ ਰਹੀ ਕੇਂਦਰ ਸਰਕਾਰ! ਲਿਸਟ ਉਡਾ ਦਏਗੀ ਹੋਸ਼

editor

ਪੰਜਾਬ ਤੋਂ ਪਹਿਲਾਂ ਹੀ ਉੱਤਰ ਪ੍ਰਦੇਸ਼ ਦੇ ਕਿਸਾਨਾਂ ਨੇ ਘੇਰੀ ਦਿੱਲੀ, ਵੇਖੋ ਤਸਵੀਰਾਂ

editor

ਅੱਖਾਂ ਦਾ ਖੂਨ ਵਗਣ ਵਾਲਾ ਵਾਇਰਸ : ਨਵੇਂ ਵਾਇਰਸ ਦਾ ਕਹਿਰ, ਅੱਖਾਂ ਵਿਚੋਂ ਵਗਦਾ ਹੈ ਖੂਨ ਤੇ ਮੌਤ, WHO ਦਾ ਅਲਰਟ…

editor