ਆਹਨਾ ਕੁਮਰਾ, ਸ਼ਾਹਰੁਖ ਖਾਨ ਦੇ ਬੈਨਰ ਹੇਠ ਬਣੀ ਪਿੱਛੇ ਜਿਹੇ ਰਿਲੀਜ਼ ਜਾਂਬੀ ਹਾਰਰ ਵੈੱਬ ਸੀਰੀਜ਼ ਬੇਤਾਲ ਵਿੱਚ ਨਜ਼ਰ ਆਈ। ਆਹਨਾ ਨਾਲ ਇਸ ਸੀਰੀਜ਼ ਦੀ ਸ਼ੂਟਿੰਗ ਦੌਰਾਨ ਅਨੁਭਵ ਅਤੇ ਰੀਅਲ ਜ਼ਿੰਦਗੀ ਵਿੱਚ ਹੋਏ ਹਾਰਰ ਐਕਸਪੀਰੀਅੰਸ ਬਾਰੇ ਗੱਲ ਹੋਈ। ਪੇਸ਼ ਹਨ ਉਸੇ ਗੱਲਬਾਤ ਦੇ ਕੁਝ ਅੰਸ਼ :
& ’ਬੇਤਾਲ’ ਨੂੰ ਹਾਂ ਕਹਿਣ ਦੇ ਪਿੱਛੇ ਕੀ ਕਾਰਨ ਰਿਹਾ?
– ਮੈਨੂੰ ਲੱਗਦਾ ਹੈ ਕਿ ਮੈਂ ’ਬੇਤਾਲ’ ਨੂੰ ਨਹੀਂ, ਬਲਕਿ ’ਬੇਤਾਲ’ ਨੇ ਮੈਨੂੰ ਚੁਣਿਆ ਸੀ। ਸਾਨੂੰ ਕਲਾਕਾਰਾਂ ਨੂੰ ਇੰਨਾ ਮੌਕਾ ਨਹੀਂ ਮਿਲਦਾ ਕਿ ਆਪਣਾ ਕਿਰਦਾਰ ਚੁਣ ਸਕੀਏ, ਇਸ ਲਈ ਮੈਨੂੰ ਜਦ ਇਹ ਕਿਰਦਾਰ ਮਿਲਿਆ ਤਾਂ ਮੈਂ ਬਹੁਤ ਖੁਸ਼ ਸੀ। ਆਰਮੀ ਅਫਸਰ ਦਾ ਰੋਲ ਮੈਂ ਕਦੇ ਨਹੀਂ ਕੀਤਾ ਸੀ। ਇਸ ਵਿੱਚ ਮੇਰੇ ਲਈ ਕਈ ਨਵੀਆਂ ਚੀਜ਼ਾਂ ਸਨ। ਇਸ ਪ੍ਰੋਜੈਕਟ ਨੂੰ ਨਾਂਹ ਕਹਿਣਾ ਆਪਣੇ ਪੈਰਾਂ ’ਤੇ ਕੁਹਾੜੀ ਮਾਰਨ ਵਰਗਾ ਹੁੰਦਾ। ਦੂਸਰੀ ਗੱਲ ਇਹ ਇਸ ਨੂੰ ਨੈਟਫਲਿਕਸ ਵਰਗਾ ਵੱਡਾ ਪਲੇਟਫਾਰਮ ਕ੍ਰਿਏਟ ਕਰ ਰਿਹਾ ਸੀ, ਜਿਸ ਦੀ ਪਹੁੰਚ ਨੱਬੇ ਤੋਂ ਜ਼ਿਆਦਾ ਦੇਸ਼ਾਂ ਵਿੱਚ ਹੈ। ਅਜਿਹੇ ਵਿੱਚ ਇਸ ਨੂੰ ਨਾਂਹ ਕਹਿਣ ਦਾ ਕੋਈ ਕਾਰਨ ਹੀ ਨਹੀਂ ਸੀ।
& ਸ਼ੋਅ ਦੀ ਕਹਾਣੀ ਜਾਂਬੀਜ਼ ’ਤੇ ਆਧਾਰਤ ਹੈ। ਇਸ ਦੇ ਕਰਦੇ ਸਮੇਂ ਇਹ ਖਿਆਲ ਨਹੀਂ ਆਇਆ ਕਿ ਦਰਸ਼ਕ ਇਸ ਨੂੰ ਕਿੰਨਾ ਪਸੰਦ ਕਰਨਗੇ?
ਅਸੀਂ ਅਜਿਹੇ ਦੇਸ਼ ਵਿੱਚ ਰਹਿੰਦੇ ਹਾਂ ਜਿੱਥੇ ਭੂਤ-ਪ੍ਰੇਤ ਸਾਡੇ ਕਿੱਸੇ-ਕਹਾਣੀਆਂ ਦਾ ਹਿੱਸਾ ਹਨ। ਤੁਸੀਂ ਦੇਸ਼ ਦੇ ਕਿਸੇ ਵੀ ਹਿਲ ਸਟੇਸ਼ਨ ’ਤੇ ਚਲਾ ਜਾਓ ਤੁਹਾਨੂੰ ਦੋ-ਚਾਰ ਭੂਤੀਆ ਕਹਾਣੀਆਂ ਸੁਣਨ ਨੂੰ ਮਿਲ ਜਾਣਗੀਆਂ ਤਾਂ ਅਜਿਹਾ ਨਹੀਂ ਹੈ ਕਿ ਅਸੀਂ ਇਸ ਸੀਰੀਜ਼ ਵਿੱਚ ਕੁਝ ਨਵਾਂ ਕੀਤਾ ਹੈ, ਪਰ ਹਾਂ ਇੰਨਾ ਜ਼ਰੂਰ ਹੈ ਕਿ ਇਹ ਭਾਰਤ ਦਾ ਜਾਂਬੀਜ਼ ’ਤੇ ਆਧਾਰਤ ਪਹਿਲਾ ਮੇਗਾ ਸ਼ੋਅ ਹੈ। ਯਕੀਨਨ ਹੀ ਦਰਸ਼ਕ ਇਸ ਨੂੰ ਦੇਖਣਗੇ।
& ਨਿੱਜੀ ਜ਼ਿੰਦਗੀ ਵਿੱਚ ਕਦੇ ਕੋਈ ਹਾਰਰ ਇੰਸੀਡੈਂਟ ਹੋਇਆ?
– ਅੱਜ ਤੱਕ ਤਾਂ ਅਜਿਹਾ ਕੁਝ ਨਹੀਂ ਹੋਇਆ, ਪਰ ਮੈਨੂੰ ਹਨੇਰੇ ਤੋਂ ਬਹੁਤ ਡਰ ਲੱਗਦਾ ਹੈ। ਅਸੀਂ ਜਿੱਥੇ ਸ਼ੂਟ ਕਰ ਰਹੇ ਸੀ, ਉਥੇ ਕੁਝ ਅਜਿਹੀਆਂ ਚੀਜ਼ਾਂ ਹੁੰਦੀਆਂ ਸਨ ਕਿ ਤੁਹਾਡੇ ਰੌਂਗਟੇ ਖੜ੍ਹੇ ਹੋ ਜਾਣ। ਖੰਡਾਲਾ ਵਿੱਚ ਇੱਕ ਹਾਂਟੇਡ ਹਾਊਸ ਹੈ। ਅਸੀਂ ਲੋਕ ਉਥੇ ਸ਼ੂਟ ਕਰ ਰਹੇ ਸੀ। ਸ਼ੂਟਿੰਗ ਸੈੱਟ ਤੋਂ ਵੈਨਿਟੀ ਥੋੜ੍ਹੀ ਦੂਰ ਸੀ। ਉਥੋ ਤੱਕ ਮੈਨੂੰ ਇਕੱਲੇ ਜਾਣਾ ਪੈਂਦਾ ਸੀ। ਮੈਨੂੰ ਇੰਨਾ ਡਰ ਲੱਗਦਾ ਸੀ ਕਿ ਦਸ ਮਿੰਟ ਦਾ ਰਸਤਾ ਦੌੜ ਕੇ ਦੋ ਮਿੰਟ ਵਿੱਚ ਤੈਅ ਕਰਦੀ ਸੀ।
& ਸ਼ੂਟ ਲੋਕੇਸ਼ਨਜ਼ ਦੇ ਐਕਸੀਪੀਰੀਅੰਸ ਬਾਰੇ ਕੁਝ ਦੱਸੋ?
-ਸੈੱਟ ੱਤੇ ਅਸੀਂ ਜੋ ਪ੍ਰੇਤ ਬਣਾਏ, ਉਹ ਬਹੁਤ ਡਰਾਉਣੇ ਸਨ ਤੇ ਅਸੀਂ ਇਹੋ ਜਿਹੀਆਂ ਲੋਕੇਸ਼ਨਾਂ ’ਤੇ ਸ਼ੂਟ ਕਰਦੇ ਸੀ ਕਿ ਦੱਸ ਨਹੀਂ ਸਕਦੇ। ਸੈੱਟ ’ਤੇ ਕਦੇ ਸੱਪ ਨਿਕਲ ਆਉਂਦਾ ਤਾਂ ਕਦੇ ਬਿੱਛੂ, ਪਰ ਅਸੀਂ ਹਰ ਕੰਡੀਸ਼ਨ ਵਿੱਚ ਬਹਾਦਰੀ ਨਾਲ ਲੱਗੇ ਰਹੇ। ਕਈ ਵਾਰ ਅਜਿਹਾ ਹੋਇਆ ਕਿ ਕਿਸੇ ਨੂੰ ਸੱਟ ਲੱਗ ਗਈ ਜਾਂ ਕੋਈ ਬਿਮਾਰ ਹੋ ਗਿਆ ਤਾਂ ਸ਼ੂਟਿੰਗ ਇੱਕ ਦਿਨ ਕੈਂਸਲ ਕਰਨੀ ਪਈ। ਮੁਸ਼ਕਲ ਇਹ ਸੀ ਕਿ ਸਾਡਾ 46 ਦਿਨ ਦਾ ਟਾਈਟ ਸ਼ਡਿਊਲ ਸੀ ਤਾਂ ਸਾਰੇ ਰਾਤ-ਦਿਨ ਮਿਹਨਤ ਵਿੱਚ ਲੱਗੇ ਹੋਏ ਸਨ। ਜੋ ਕਲਾਕਾਰ ਭੂਤ-ਪ੍ਰੇਤ ਦਾ ਰੋਲ ਨਿਭਾਉਂਦੇ ਉਹ 12-12 ਘੰਟੇ ਤੱਕ ਮਾਸਕ ਲਗਾਈ ਰੱਖਦੇ ਸਨ। ਕਿਰਦਾਰ ਛੋਟਾ ਹੋਵੇ ਜਾਂ ਵੱਡਾ ਸਾਰਿਆਂ ਨੇ ਖੂਬ ਮਿਹਨਤ ਕੀਤੀ ਹੈ।
& ਇੱਕ ਅਭਿਨੇਤਰੀ ਲਈ ਸਭ ਤੋਂ ਮਹੱਤਵ ਪੂਰਨ ਚਿਹਰਾ ਹੁੰਦਾ ਹੈ ਅਤੇ ਇਸ ਕਿਰਦਾਰ ਵਿੱਚ ਤੁਹਾਡੇ ਚਿਹਰੇ ਦੇ ਨਾਲ ਵੀ ਕਾਫੀ ਐਕਸਪੈਰੀਮੈਂਟ ਕੀਤਾ ਗਿਆ ਹੈ। ਉਹ ਐਕਸਪੀਰੀਅੰਸ ਕਿਹੋ ਜਿਹਾ ਰਿਹਾ?
ਮੇਰੇ ਲਈ ਇਹ ਚੀਜ਼ਾਂ ਮਾਇਨੇ ਨਹੀਂ ਰੱਖਦੀਆਂ। ਜੇ ਕਹਾਣੀ ਜ਼ਬਰਦਸਤ ਹੈ ਤਾਂ ਫਿਰ ਮੇਰਾ ਚਿਹਰਾ ਦਿਸ ਰਿਹਾ ਹੈ ਜਾਂ ਨਹੀਂ, ਇਹ ਮਾਇਨੇ ਨਹੀਂ ਰੱਖਦਾ। ਇਸ ਦੌਰਾਨ ਮੈਂ ਪ੍ਰੋਸਥੈਟਿਕ ਦੇ ਨਾਲ ਕਈ ਐਕਸਪੈਰੀਮੈਂਟ ਕੀਤੇ ਅਤੇ ਉਸ ਦੇ ਬਾਰੇ ਕਾਫੀ ਜਾਣਕਾਰੀ ਇਕੱਠੀ ਕੀਤੀ। ਮੈਂ ਬਹੁਤਾ ਸਮਾਂ ਆਪਣੀ ਵੈਨਿਟੀ ਵੈਨ ਵਿੱਚ ਪ੍ਰੋਸਥੈਟਿਕ ਆਰਟਿਸਟ ਰੇਬੇਕਾ ਬਟਰਵਰਥ ਦੇ ਨਾਲ ਰਹਿੰਦੀ ਸੀ। ਉਨ੍ਹਾਂ ਨੂੰ ਮੇਰਾ ਪ੍ਰੋਸਥੈਟਿਕ ਪੈਚ ਲਾਉਣ ਨੂੰ ਦੋ ਘੰਟੇ ਲੱਗਦੇ ਸਨ ਅਤੇ ਉਹ ਤਕਰੀਬਨ ਅਜਿਹੇ 60 ਪੈਚੇਸ ਲੈ ਕੇ ਆਏ ਸਨ। ਜਦ ਪਹਿਲੀ ਵਾਰ ਮੈਂ ਪ੍ਰੋਸਥੈਟਿਕ ਲਗਾ ਕੇ ਵੈਨਿਟੀ ਤੋਂ ਬਾਹਰੀ ਨਿਕਲੀ ਤਾਂ ਸਾਰੇ ਮੇਰੇ ਵੱਲ ਦੇਖਣ ਲੱਗੇ। ਉਸ ਵੇਲੇ ਸਮਝ ਨਹੀਂ ਆਇਆ ਕਿ ਕੀ ਰਿਐਕਸ਼ਨ ਦੇਵਾਂ।
previous post