Bollywood

ਮੈਂ ਅੱਜ ਵਿੱਚ ਜਿਊਂਦੀ ਹਾਂ : ਵਾਮਿਕਾ ਗੱਬੀ

ਪੰਜਾਬੀ ਫਿਲਮਾਂ ਦੀ ਮਸ਼ਹੂਰ ਅਭਿਨੇਤਰੀ ਵਾਮਿਕਾ ਗੱਬੀ ਪਿੱਛੇ ਜਿਹੇ ਨੈਟਫਲਿਕਸ ਉੱਤੇ ਰਿਲੀਜ਼ ਵੈਬ ਸੀਰੀਜ਼ ‘ਮਾਈ’ ਵਿੱਚ ਗੂੰਗੀ ਤੇ ਬੋਲੀ ਲੜਕੀ ਦੇ ਕਿਰਦਾਰ ਵਿੱਚ ਆਈ ਹੈ। ਪੇਸ਼ ਹਨ ਵਾਮਿਕਾ ਨਾਲ ਗੱਲਬਾਤ ਦੇ ਕੁਝ :
* ‘ਜਬ ਵੀ ਮੈੱਟ’ ਵਿੱਚ ਛੋਟੇ ਜਿਹੇ ਕਿਰਦਾਰ ਨਾਲ ਸ਼ੁਰੂਆਤ ਕਰਨ ਦੇ ਬਾਅਦ ਤੁਸੀਂ ਪੰਜਾਬੀ ਫਿਲਮ ਇੰਡਸਟਰੀ ਵੱਲ ਗਏ। ਕੀ ਤਦ ਹਿੰਦੀ ਫਿਲਮ ਇੰਡਸਟਰੀ ਵੱਲ ਫੋਕਸ ਨਹੀਂ ਸੀ?
-ਹਾਂ, ਕਹਿ ਸਕਦੇ ਹੋ ਅਤੇ ਹਿੰਦੀ ਫਿਲਮ ਇੰਡਸਟਰੀ ਦੇ ਬਾਰੇ ਬਹੁਤ ਜ਼ਿਆਦਾ ਜਾਣਦੀ ਵੀ ਨਹੀਂ ਸੀ। ਇੰਨਾ ਅਨੁਭਵ ਲੈਣ ਦੇ ਬਾਅਦ ਮੈਂ ਹਿੰਦੀ ਸਿਨੇਮਾ ਵਿੱਚ ਦੋਬਾਰਾ ਕੰਮ ਕਰ ਰਹੀ ਹਾਂ। ਮੈਂ ਐਕਟਿੰਗ ਦੇ ਕਰਾਫਟ ਹੋਰ ਪਾਲਿਸ਼ ਕੀਤਾ। ਮੈਂ ਚੰਡੀਗੜ੍ਹ ਤੋਂ ਆਈ ਸੀ, ਮੇਰੇ ਲਈ ਇੱਥੇ ਕੰਮ ਕਰਨ ਤੋਂ ਪਹਿਲਾਂ ਤਜਰਬਾ ਲੈਣਾ ਜ਼ਰੂਰੀ ਸੀ।
* ‘ਮਾਈ’ ਵਿੱਚ ਤੁਹਾਡੇ ਕਿਰਦਾਰ ਵਿੱਚ ਕਈ ਪਰਤਾਂ ਦਿਸੀਆਂ। ਤੁਸੀਂ ‘ਹੀਰਾ ਮੰਡੀ’ ਵੀ ਕਰ ਰਹੇ ਹੋ…
-‘ਹੀਰਾ ਮੰਡੀ’ ਉੱਤੇਅਜੇ ਕੁਮੈਂਟ ਨਹੀਂ ਕਰਾਂਗੀ, ਪਰ ‘ਮਾਈ’ ਨੂੰ ਮਿਲਦੀ ਪ੍ਰਤੀਕਿਰਿਆ ਬਾਰੇ ਬਹੁਤ ਖੁਸ਼ ਹਾਂ। ਇਸ ਸਾਲ ਮੇਰਾ ਬਹੁਤ ਸਾਰਾ ਕੰਮ ਰਿਲੀਜ਼ ਹੋਵੇਗਾ। ਕੰਮ ਕਰਦੇ ਸਮੇਂ ਪਤਾ ਨਹੀਂ ਹੁੰਦਾ ਕਿ ਲੋਕ ਪ੍ਰੋਜੈਕਟ ਨੂੰ ਕਿੰਨਾ ਪਸੰਦ ਕਰਨਗੇ। ਮੇਰੇ ਲਈ ਸਭ ਤੋਂ ਵੱਡੀ ਪ੍ਰਸੰਸਾ ਇਹੀ ਹੁੰਦੀ ਹੈ ਕਿ ਮੇਰੇ ਪਰਵਾਰ ਤੇ ਮਾਤਾ-ਪਿਤਾ ਨੂੰ ਪਸੰਦ ਹੈ ਜਾਂ ਨਹੀਂ। ਮਾਤਾ-ਪਿਤਾ ਮੇਰੇ ਕੰਮ ਦੇ ਆਲੋਚਕ ਵੀ ਹਨ, ਉਨ੍ਹਾਂ ਨੂੰ ਕੁਝ ਪਸੰਦ ਨਹੀਂ ਆਉਂਦਾ ਹੈ ਤਾਂ ਸਪੱਸ਼ਟ ਕਹਿੰਦੇ ਦਿੰਦੇ ਹਨ।
* ‘ਮਾਈ’ ਨਾਲ ਜੁੜਨ ਦੀ ਕਹਾਣੀ ਕੀ ਰਹੀ?
– ਕੋਰੋਨਾ ਮਹਾਮਾਰੀ ਤੋਂ ਪਹਿਲਾਂ ਮੈਂ ‘ਮਾਈ’ ਦਾ ਆਡੀਸ਼ਨ ਦੇ ਦਿੱਤਾ ਸੀ। ਲਾਕਡਾਊਨ ਦੇ ਕਾਰਨ ਮੇਰੇ ਕੋਲ ਖੁਦ ਉੱਤੇ ਕੰਮ ਕਰਨ ਦਾ ਬਹੁਤ ਸਮਾਂ ਸੀ। ਮੈਂ ਐਕਟਿੰਗ ਸਿੱਖ ਕੇ ਨਹੀਂ ਆਈ, ਜੋ ਕਰਦੀ ਹਾਂ, ਅੰਦਰੋਂ ਨਿਕਲਦਾ ਹੈ। ਮੈਨੂੰ ਇਸ ਵਿੱਚ ਸਾਕਸ਼ੀ ਤੰਵਰ ਨਾਲ ਕੰਮ ਦਾ ਮੌਕਾ ਮਿਲਿਆ। ਮੈਂ ਸਾਂਝੇ ਪਰਵਾਰ ਵਿੱਚ ਰਹਿੰਦੀ ਹਾਂ। ਮੰਮੀ, ਦਾਦੀ, ਚਾਚੀ ਸਭ ਇਕੱਠੇ ਬੈਠ ਕੇ ਉਨ੍ਹਾਂ ਦੇ ਸ਼ੋਅ ਦੇਖਦੇ ਸੀ। ਮੇਰੇ ਘਰਦਿਆਂ ਦੇ ਲਈ ਬਹੁਤ ਵੱਡੀ ਗੱਲ ਸੀ ਕਿ ਮੈਂ ਉਸ ਦੇ ਨਾਲ ਕੰਮ ਕਰ ਰਹੀ ਸੀ।
*ਤੁਸੀਂ ਸ਼ੋਅ ਵਿੱਚ ਸਾਈਨ ਲੈਂਗਵੇਜ਼ ਵਿੱਚ ਗੱਲਬਾਤ ਕੀਤੀ ਹੈ। ਇਹ ਅਨੁਭਵ ਕਿਹੋ ਜਿਹਾ ਰਿਹਾ?
– ਮੈਂ ਬਹੁਤ ਨਰਵਸ ਸੀ। ਮੈਂ ਡਾਇਰੈਕਟਰ ਤੋਂ ਪੁੱਛਿਆ ਕਿ ਤੁਹਾਨੂੰ ਕਿਉਂ ਲੱਗਦਾ ਹੈ ਕਿ ਮੈਂ ਸਾਈਨ ਲੈਂਗਵੇਜ਼ ਵਿੱਚ ਗੱਲ ਕਰ ਸਕਾਂਗੀ। ਉਨ੍ਹਾਂ ਨੇ ਕਿਹਾ ਜ਼ਿਆਦਾ ਨਾ ਸੋਚ, ਜੋ ਤੇਰਾ ਕਿਰਦਾਰ ਮਹਿਸੂਸ ਕਰਦਾ ਹੈ, ਉਸ ਉੱਤੇ ਧਿਆਨ ਦੇ। ਉਹੀ ਹੋਇਆ, ਜਦ ਤੱਕ ਅਸੀਂ ਸ਼ੂਟਿੰਗ ਸ਼ੁਰੂ ਕੀਤੀ, ਮੈਂ ਸਾਈਨ ਲੈਂਗਵੇਜ਼ ਦੀਆਂ ਕਲਾਸਾਂ ਲਾ ਲਈਆਂ। ਮੈਂ ਗੂੰਗੇ ਲੋਕਾਂ ਦੇ ਯੂ-ਟਿਊਬ ਵੀਡੀਓਜ਼ ਦੇਖੇ ਤੇ ਅਸਲ ਲੋਕਾਂ ਨੂੰ ਦੇਖ ਕੇ ਸਿੱਖਿਆ। ਅਜਿਹੇ ਕਿਰਦਾਰ ਹਰ ਵਾਰ ਕਰਨ ਦਾ ਮੌਕਾ ਨਹੀਂ ਮਿਲਦਾ। ਸਭ ਕਲਾਕਾਰ ਇਸ ਦੇ ਲਈ ਤਰਸਦੇ ਹਨ। ਮੈਂ ਇਸ ਸਾਲ ਜਿੰਨਾ ਕੰਮ ਕਰ ਰਹੀ ਹਾਂ, ਸਭ ਅਲੱਗ ਹੈ। ਲੱਕੀ ਮਹਿਸੂਸ ਕਰ ਰਹੀ ਹਾਂ, ਫਿਰ ਵੀ ਉਹ ਕੰਮ ਕਰ ਰਹੀ ਹਾਂ, ਜੋ ਸ਼ਾਇਦ ਦੂਸਰੇ ਕਲਾਕਾਰਾਂ ਨੂੰ ਨਹੀਂ ਮਿਲ ਰਿਹਾ।
* ਤੁਸੀਂ ਕਦੋਂ ਸੋਚਿਆ ਕਿ ਆਰਟਿਸਟ ਬਣਨਾ ਹੈ?
-ਬਚਪਨ ਤੋਂ ਹੀ। ਪਾਪਾ ਦੱਸਦੇ ਹਨ ਕਿ ਜਦ ਮੈਂ ਪੈਦਾ ਹੋਈ, ਤਦ ਮੇਰੀਆਂ ਵੱਡੀਆਂ-ਵੱਡੀਆਂ ਅੱਖਾਂ ਦੇਖ ਕੇ ਉਨ੍ਹਾਂ ਨੂੰ ਪਤਾ ਲੱਗ ਗਿਆ ਕਿ ਮੈਂ ਆਰਟਿਸਟ ਬਣਾਂਗੀ। ਮੈਨੂੰ ਬਚਪਨ ਤੋਂ ਡਾਂਸ ਦਾ ਸ਼ੌਕ ਸੀ, ਪਾਪਾ ਮੈਨੂੰ ਅਲੱਗ-ਅਲੱਗ ਨਾਟਕ ਦਿਖਾਉਣ ਲੈ ਜਾਂਦੇ ਸਨ। ਬਚਪਨ ਤੋਂ ਮੈਂ ਸਟੇਜ ਦੀ ਦੁਨੀਆ ਵਿੱਚ ਰਹੀ ਹਾਂ। ਉਸ ਨੇ ਮੈਨੂੰ ਬਹੁਤ ਪ੍ਰਭਾਵਤ ਕੀਤਾ, ਇਸ ਲਈ ਕਦੇ ਕੁਝ ਹੋਰ ਸੋਚਿਆ ਹੀ ਨਹੀਂ।
* ਅੱਜ ਤੱਕ ਦੇ ਅਨੁਭਵਾਂ ਨਾਲ ਫਿਲਮ ਇੰਡਸਟਰੀ ਨੂੰ ਕਿੰਨਾ ਕੁ ਸਮਝਿਆ ਹੈ?
– ਮੈਂ ਪਹਿਲਾਂ ਇਹ ਸਭ ਕੈਲਕੁਲੇਸ਼ਨ ਕਰਦੀ ਰਹਿੰਦੀ ਸੀ। ਜ਼ਿੰਦਗੀ ਨੂੰ ਆਨੰਦ ਨਾਲ ਜਿਊਣ ਬਾਰੇ ਸੋਚਦੀ ਹਾਂ। ਮੈਂ ਸੈੱਟ ਉੱਤੇ ਇਸ ਜ਼ੋਨ ਵਿੱਚ ਨਹੀਂ ਰਹਿੰਦੀ ਕਿ ਮੈਂ ਐਕਟਰ ਹਾਂ ਤਾਂ ਮੈਨੂੰ ਇਹ ਜਾਂ ਓਹ ਚਾਹੀਦੈ। ਲੋਕ ਪੁੱਛਦੇ ਹਨ ਕਿ ਤੁਸੀਂ ਖੁਦ ਨੂੰ ਪੰਜ ਸਾਲ ਬਾਅਦ ਕਿੱਥੇ ਦੇਖਦੇ ਹੋ। ਮੈਂ ਇਹੀ ਕਹਿੰਦੀ ਹਾਂ ਕਿ ਮੈਂ ਅੱਜ ਵਿੱਚ ਜਿਊਂਦੀ ਹਾਂ। ਕੋਰੋਨਾ ਨੇ ਸਿਖਾ ਦਿੱਤਾ ਹੈ ਕਿ ਜੀਵਨ ਵਿੱਚ ਕੁਝ ਵੀ ਹੋ ਸਕਦਾ ਹੈ। ਕੋਸ਼ਿਸ਼ ਇਹੀ ਹੈ ਕਿ ਚੰਗੇ ਲੋਕਾਂ ਦੇ ਨਾਲ ਸਮਾਂ ਗੁਜ਼ਾਰੋ, ਗਲਤ ਲੋਕਾਂ ਦੇ ਨਾਲ ਸਮਾਂ ਨਾ ਬਰਬਾਦ ਕਰੋ।

Related posts

ਦਿਲਜੀਤ ਦੋਸਾਂਝ: ਪੰਜਾਬੀ ਹੀ ਨਹੀਂ, ਸਾਊਥ-ਏਸ਼ੀਅਨ ਲੋਕਾਂ ਦੇ ਦਿਲਾਂ ਨੂੰ ਜਿੱਤਣ ਵਾਲਾ ਬਾਲੀਵੁੱਡ ਹੀਰੋ !

admin

ਬਾਲੀਵੁੱਡ: ਧਰਮਿੰਦਰ ਦਿਉਲ ਨੇ ਆਪਣੇ ਬੇਟਿਆਂ ਨਾਲ 89ਵਾਂ ਜਨਮਦਿਨ ਮਨਾਇਆ !

admin

ਫਿਲਮ ‘ਮਾਈ ਮੈਲਬੌਰਨ’ ਦੀ ਪ੍ਰਮੋਸ਼ਨ ਦੌਰਾਨ !

admin