Punjab

ਯੂਜੀਸੀ ਨੂੰ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਲਾਉਣ ਦੇ ਅਧਿਕਾਰ ਦੇਣ ਦੀ ਸਖ਼ਤ ਨਿਖੇਧੀ

ਫਗਵਾੜਾ –  ਕੇਂਦਰ ਸਰਕਾਰ ਵਲੋਂ ਸੂਬਿਆਂ ਦੀਆਂ ਸਾਰੀਆਂ ਯੂਨੀਵਰਸਿਟੀਆਂ ਨੂੰ ਆਪਣੇ ਹੱਥ ਵਿੱਚ ਲੈਣ ਦੇ ਮਨਸੂਬੇ ਦਾ ਪੰਜਾਬੀ ਕਾਲਮ ਨਵੀਸ ਪੱਤਰਕਾਰ ਮੰਚ (ਰਜਿ:) ਵਲੋਂ ਸਖ਼ਤ ਵਿਰੋਧ ਕੀਤਾ ਗਿਆ ਹੈ।

ਪੰਜਾਬੀ ਕਾਲਮ ਨਵੀਸ ਪੱਤਰਕਾਰ ਮੰਚ ਦੇ ਪ੍ਰਧਾਨ ਗੁਰਮੀਤ ਸਿੰਘ ਪਲਾਹੀ ਨੇ ਕਿਹਾ ਕਿ ਦੇਸ਼ ਭਰ ਦੀਆਂ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਨਿਯੁੱਕਤ ਕਰਨ ਦਾ ਅਧਿਕਾਰ ਆਪਣੇ ਹੱਥ ਲੈ ਕੇ ਕੇਂਦਰ ਨੇ ਫੈਡਰਲਿਜ਼ਮ ਦਾ ਮਰਸੀਆਂ ਪੜ੍ਹ ਦਿੱਤਾ ਹੈ। ਉਹਨਾ ਇਸ ਗੱਲ ਦੀ ਵੀ ਹੈਰਾਨੀ ਪ੍ਰਗਟ ਕੀਤੀ ਕਿ ਹੁਣ ਯੂਨੀਵਰਸਿਟੀਆਂ ਵਿੱਚ ਉਦਯੋਗਪਤੀ ਅਤੇ ਬਿਉਰੋਕਰੇਟ ਵਾਈਸ ਚਾਂਸਲਰ ਲਗਣਗੇ। ਇੰਜ ਕਰਕੇ ਸ਼ਕਾਲਰਾਂ, ਵਿਦਵਾਨਾਂ, ਵਿਚਾਰਵਾਨਾਂ ਦੀ ਹੋਂਦ ਖ਼ਤਮ ਕਰਨ ਦਾ ਕੋਝਾ ਯਤਨ  ਕੀਤਾ ਜਾ ਰਿਹਾ ਹੈ। ਪੰਜਾਬੀ ਕਾਲਮ ਨਵੀਸ ਪੱਤਰਕਾਰ ਮੰਚ ਦੇ ਸਲਾਹਕਾਰ ਡਾ. ਚਰਨਜੀਤ ਸਿੰਘ  ਗੁੰਮਟਾਲਾ, ਜਨਰਲ ਸਕੱਤਰ  ਗੁਰਚਰਨ ਸਿੰਘ ਨੂਰਪੁਰ, ਮੀਤ ਪ੍ਰਧਾਨ ਗਿਆਨ ਸਿੰਘ ਮੋਗਾ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਯੂਜੀਸੀ ਨੂੰ  ਸਾਰੇ ਅਧਿਕਾਰ ਦੇਣ ਦੇ ਹੁਕਮ ਨੂੰ ਤੁਰੰਤ ਵਾਪਿਸ ਲਿਆ ਜਾਵੇ।

Related posts

‘ਆਪ’ ਸੁਪਰੀਮੋ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ !

admin

ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਦਾ ਵਫ਼ਦ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਮਿਲਿਆ 

admin

ਅੰਮ੍ਰਿਤਸਰ ਮੰਦਰ ਧਮਾਕੇ ਦੇ ਤਿੰਨ ਮੁਲਜ਼ਮ ਨੇਪਾਲ ਭੱਜਣ ਦੀ ਕੋਸ਼ਿਸ਼ ਕਰਦੇ ਗ੍ਰਿਫ਼ਤਾਰ: ਭੁੱਲਰ

admin