Australia & New Zealand

ਵਾਨੂਆਤੂ ’ਚ ਭੂਚਾਲ ਦੇ ਜ਼ਬਰਦਸਤ ਝਟਕੇ, ਸੁਨਾਮੀ ਦਾ ਕੋਈ ਖ਼ਤਰਾ ਨਹੀਂ

ਮੈਲਬੌਰਨ –  ਦੱਖਣੀ ਪ੍ਰਸ਼ਾਂਤ ਟਾਪੂ ਦੇਸ਼ ਵਾਨੂਆਤੂ ਵਿੱਚ ਐਤਵਾਰ ਨੂੰ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ ਪਰ ਸੁਨਾਮੀ ਦਾ ਕੋਈ ਖ਼ਤਰਾ ਨਹੀਂ ਹੈ। ਫਿਲਹਾਲ ਭੂਚਾਲ ਕਾਰਨ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਅਮਰੀਕੀ ਭੂ-ਵਿਗਿਆਨਕ ਸਰਵੇਖਣ ਮੁਤਾਬਕ ਭੂਚਾਲ ਸਥਾਨਕ ਸਮੇਂ ਅਨੁਸਾਰ ਸਵੇਰੇ 9:23 ਵਜੇ ਮਹਿਸੂਸ ਕੀਤਾ ਗਿਆ ਅਤੇ ਇਸ ਦੀ ਸ਼ੁਰੂਆਤੀ ਤੀਬਰਤਾ 6.3 ਸੀ। ਭੂਚਾਲ ਦਾ ਕੇਂਦਰ ਰਾਜਧਾਨੀ ਪੋਰਟ ਵਿਲਾ ਤੋਂ 83 ਕਿਲੋਮੀਟਰ ਉੱਤਰ-ਪੱਛਮ ਵਿਚ 29 ਕਿਲੋਮੀਟਰ ਦੀ ਡੂੰਘਾਈ ਵਿਚ ਸੀ। ਹਵਾਈ ਸਥਿਤ ਪ੍ਰਸ਼ਾਂਤ ਸੁਨਾਮੀ ਚੇਤਾਵਨੀ ਕੇਂਦਰ ਨੇ ਕਿਹਾ ਕਿ ਭੂਚਾਲ ਤੋਂ ਸੁਨਾਮੀ ਦਾ ਕੋਈ ਖਤਰਾ ਨਹੀਂ ਹੈ। ਪੋਰਟ ਵਿਲਾ ਦੇ ਇੱਕ ਹੋਟਲ ਦੀ ਕਰਮਚਾਰੀ ਵੈਨੇਸਾ ਅਪੁਏਰੀ ਨੇ ਦੱਸਿਆ ਕਿ ਭੂਚਾਲ ਦੀ ਤੀਬਰਤਾ ਬਹੁਤ ਜ਼ਿਆਦਾ ਸੀ ਪਰ ਇਸ ਦਾ ਕੋਈ ਖਾਸ ਅਸਰ ਨਹੀਂ ਹੋਇਆ। ਉਸਨੇ ਐਸੋਸੀਏਟਡ ਪ੍ਰੈਸ ਨੂੰ ਦੱਸਿਆ,”ਭੂਚਾਲ ਦੇ ਝਟਕੇ ਤੇਜ਼ ਅਤੇ ਹੌਲੀ ਸਨ, ਪਰ ਇਸ ਨਾਲ ਪੋਰਟ ਵਿਲਾ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ।”

Related posts

ਸਰਕਾਰ ਵਿਸ਼ਵ ਪੱਧਰੀ ਕੈਂਸਰ ਖੋਜਕਰਤਾਵਾਂ ਦਾ ਸਮਰਥਨ ਕਰ ਰਹੀ ਹੈ: ਮੈਰੀ-ਐਨ

admin

ਚਾਇਨਾਟਾਊਨ ਲਿਊਨਰ ਨਵੇਂ ਸਾਲ ‘ਤੇ ਜਗਮਗਾਇਆ !

admin

ਵਿਕਟੋਰੀਅਨ ਗੋਲਡਫੀਲਡਜ਼ ਵਿਸ਼ਵ ਵਿਰਾਸਤ ਅਸਥਾਈ ਸੂਚੀ ਵਿੱਚ ਸ਼ਾਮਲ !

admin