India

ਵਿਕਸਿਤ ਭਾਰਤ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਮਿਲ ਕੇ ਸਖਤ ਮਿਹਨਤ ਕਰਨਾ ਹੋਵੇਗਾ : ਰਾਜਪਾਲ ਬੰਡਾਰੂ ਦੱਤਾਤ੍ਰੇਅ

ਪੰਚਕੂਲਾ – ਹਰਿਆਣਾ ਦੇ ਰਾਜਪਾਲ ਸ੍ਰੀ ਬੰਡਾਰੂ ਦੱਤਾਤ੍ਰੇਅ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਵਿਕਸਿਤ ਭਾਰਤ ”2047 ਆਈਡੀਆਜ ਪੋਰਟਲ ਲਾਂਚ ਕਰਦੇ ਸਮੇਂ ਕਲਪਨਾ ਕੀਤੀ ਹੈ ਕਿ ਦੇਸ਼ ਨੁੰ ਵਿਕਸਿਤ ਕਰਨ ਲਈ ਸਾਡੇ ਕੋਲ ਪੂਰੇ ਸਮਰਪਣ ਅਤੇ ਅਟੁੱਟ ਪ੍ਰਤੀਬੱਧਤਾ ਦੇ ਨਾਲ ਕੰਮ ਕਰਨ ਲਈ 24 ਸਾਲ ਹਨ। ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਸਾਨੂੰ ਮਿਲ ਕੇ ਸਖਤ ਮਿਹਨਤ ਕਰਨੀ ਹੋਵੇਗੀ।
ਸ੍ਰੀ ਦੱਤਾਤ੍ਰੇਅ ਨੇ ਇਹ ਗਲ ਅੱਜ ਹਰਿਆਣਾ ਰਾਜਭਵਨ ਚੰਡੀਗੜ੍ਹ ਵਿਚ ਵਿਕਸਿਤ ਭਾਰਤ ”2047 ਵਿਸ਼ਾ ’ਤੇ ਪ੍ਰਬੰਧਿਤ ਸੇਮੀਨਾਰ ਵਿਚ ਮੌਜੂਦ ਸੂਬੇ ਦੇ ਸਾਰੀ ਯੂਨੀਵਰਸਿਟੀਆਂ ਦੇ ਵਾਇਸ ਚਾਂਸਲਰਾਂ, ਰਜਿਸਟਰਾਰਾਂ ਤੇ ਫੈਕੇਲਟੀ ਮੈਂਬਰਾਂ ਨੂੰ ਕਹੀ। ਇਸ ਦੌਰਾਨ ਹਰਿਆਣਾ ਵਿਧਾਨਸਭਾ ਸਪੀਕਰ ਸ੍ਰੀ ਗਿਆਨ ਚੰਦ ਗੁਪਤਾ ਤੇ ਮੁੱਖ ਸਕੱਤਰ ਸ੍ਰੀ ਸੰਜੀਵ ਕੌਲ ਵਰਕਸ਼ਾਪ ਵਿਚ ਮੌਜੂਦ ਰਹੇ।
ਉਨ੍ਹਾਂ ਨੇ ਕਿਹਾ ਕਿ ਸਾਲ 2047 ਤਕ ਭਾਰਤ ਨੁੰ ਇਕ ਵਿਕਸਿਤ ਰਾਸ਼ਟਰ ਵਜੋ ਨਵਾਂ ਭਾਰਤ ਬਨਾਉਣ ਦਾ ਟੀਚਾ ਇਕ ਮਹਤੱਵਪੂਰਨ ਉਦੇਸ਼ ਹੈ, ਜੋ ਦੇਸ਼ ਦੇ ਨਾਗਰਿਕਾਂ ਅਤੇ ਅਗਵਾਈ ਦੀ ਸਮੂਹਿਕ ਉਮੀਦਾਂ ਨੂੰ ਦਰਸ਼ਾਉਾਂਦਾਹੈ। ਇਹ ਇਕ ਅਜਿਹੇ ਭਵਿੱਖ ਦੀ ਕਲਪਨਾ ਕਰਦਾ ਹੈ ਜਿੱਥੇ ਰਾਸ਼ਟਰ ਆਪਣੀ ਮੌਜੂਦਾ ਚਨੌਤੀਆਂ ਨੂੰ ਪਾਰ ਕਰ ਵਿਆਪਕ ਸਮਾਜਿਕ -ਆਰਥਕ ਪ੍ਰਗਤੀ ਹਾਸਲ ਕਰੇਗਾ।
ਰਾਜਪਾਲ ਨੇ ਸਾਰੇ ਵੀਸੀ ਨੁੰ ਕਿਹਾ ਕਿ ਸਾਰੇ ਆਪਣੀ ਯੂਨੀਵਰਸਿਟੀਆਂ ਵਿਚ ਇਕ ਵਿਜਨ ”2047 ਸੈਲ ਬਨਾਉਣ, ਜੋ ਵਿਸ਼ੇਸ਼ ਰੂਪ ਨਾਲ ਅੱਜ ਦੀ ਬਹੁਤ ਮਹਤੱਵਪੂਰਨ ਵਰਕਸ਼ਾਪ ਲਈ ਸਮਰਪਿਤ ਹੋਣ। ਵਿਕਸਿਤ ਭਾਰਤ ਪੋਰਟਲ ਤਕ ਸਿੱਧੀ ਪਹੁੰਚ ਲਈ ਆਪਣੀ ਯੂਨੀਵਰਸਿਟੀ ਦੀ ਅਥੋਰਾਇਜਡ ਵੈਬਸਾਇਟ ’ਤੇ ਕਿਯੂਆਰ ਕੋਡ ਪਾਉਣ। ਸਾਨੂੰ ਰਾਸ਼ਟਰ ਦੇ ਭਾਵੀ ਵਿਦਿਆਰਥੀਆਂ ਨੁੰ ਵਿਕਸਿਤ ਭਾਰਤ ਦੇ ਮੱਦੇਨਜਰ ਆਪਣੇ ਵਿਚਾਰ ਸਾਂਝਾ ਕਰਨ ਲਈ ਪ੍ਰੋਤਸਾਹਿਤ ਕਰਨ ਦੀ ਵੀ ਜਰੂਰਤ ਹੈ। ਇਸ ਦੇ ਲਈ ਉਨ੍ਹਾਂ ਨੁੰ 2047 ਤਕ ਭਾਰਤ ਨੂੰ ਇਕ ਵਿਕਸਿਤ ਰਾਸ਼ਟਰ ਬਨਾਉਣ ਵਿਚ ਸਰਗਰਮ ਭਾਗੀਦਾਰੀ ਲਈ ਇਕ ਸੋਸ਼ਲ ਮੀਡੀਆ ਮੁਹਿੰਮ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ। ਸ੍ਰੀ ਬੰਡਾਰੂ ਦੱਤਾਤ੍ਰੇਅ ਨੇ ਕਿਹਾ ਕਿ ਸਾਰਿਆਂ ਨੁੰ ਆਪਣੇ ਕਾਲਜ ਵਿਚ ਰੋਜਾਨਾ ਦੀ ਸ਼ੁਰੂਆਤ ਵਿਕਸਿਤ ਭਾਰਤ ’ਤੇ ਵਿਚਾਰ-ਵਟਾਂਦਰਾਂ -ਮੰਥਨ ਲਈ ਦੱਸ ਮਿੰਟ ਦਾ ਸਮੇਂ ਯਕੀਨੀ ਕਰਨਾ ਚਾਹੀਦਾ ਹੈ। ਮੈਨੁੰ ਭਰੋਸਾ ਹੈ ਕਿ ਤੁਸੀ ਵਿਦਿਆਰਥੀਆਂ ਤੋਂ ਫੀਡਬੈਕ ਇਕੱਠਾ ਕਰਨ ਲਈ ਇਕ ਸਮਰਪਿਤ ਰੂਮ ਬਨਾਉਣਗੇ, ਜੋ 11 ਦਸੰਬਰ ਤੋਂ 25 ਦਸੰਬਰ ਦੇ ਸਮੇਂ ਲਈ ਫੀਡਬੈਕ ਦੇਣਗੇ। ਸਾਨੂੰ ਵਿਦਿਆਰਥੀਆਂ ਨੂੰ ਚਰਚਾ ਅਤੇ ਸੰਵਾਦ ਵਿਚ ਸ਼ਾਮਿਲ ਕਰ ਕੇ ਵਿਕਸਿਤ ਭਾਂਰਤ ਉਤਸਵ ਦੇ ਲਈ ਇਕ ਰੋਡਮੈਪ ਦੀ ਜਲਦੀ ਯੋਜਨਾ ਬਣਾਉਣ ਅਤੇ ਏਸੀਸੀ ਕੈਡੇਟਸ , ਏਨਏਸਏਸ ਸਵੈ ਸੇਵਕ ਅਤੇ ਹੋਰ ਸੰਗਠਨਾਂ ਦੇ ਨੌਜੁਆਨਾਂ ਨੂੰ ਵਿਕਸਿਤ ਭਾਂਰਤ ਉਤਸਵ ਵਿਚ ਹਿੱਸਾ ਲੇਣ ਲਈ ਪ੍ਰੋਤਸਾਹਿਤ ਕਰਨ।
ਉਨ੍ਹਾਂ ਨੇ ਕਿਹਾ ਕਿ ਸੂਬੇ ਦੀ ਸਾਰੀ ਯੂਨੀਵਰਸਿਟੀਆਂ ਅਤੇ ਕਾਲਜ ਨਾ ਸਿਰਫ ਵਿਦਿਅਕ ਦੇ ਮਾਮਲੇ ਵਿਚ ਐਕਸੀਲੈਂਸ ਦਾ ਕੇਂਦਰ ਬਨਣ ਸਗੋ ਦੇਸ਼ ਦੀ ਸਮਾਵੇਸ਼ੀ ਵਿਕਾਸ ਪ੍ਰਕ੍ਰਿਆ ਦੇ ਇਕ ਮਜਬੂਤ ਸੰਚਾਲਕ ਵੀ ਬਣੇ ਹਨ, ਜਿਸ ਨਾਲ ਸਾਲ 2047 ਤਕ ਪ੍ਰੇਸ਼ਿਤ ਟੀਚੇ ਦੀ ਪੂਰਤੀ ਯਕੀਨੀ ਹੋ ਸਕੇ। ਸਾਰੀ ਯੂਨੀਵਰਸਿਟੀਆਂ ਦੇ ਵਾਇਸ ਚਾਂਸਲਰਾਂ ਨੂੰ ਇਹ ਯਕੀਨੀ ਕਰਨਾ ਚਾਹੀਦਾ ਹੈ ਕਿ ਵਿਦਿਆਰਥੀਆਂ ਨੁੰ ਵਿਕਸਿਤ ਭਾਰਤ”2047 ਮੁਹਿੰਮ ਦੇ ਲਈ ਉਨ੍ਹਾਂ ਦੇ ਵਿਚਾਰਾਂ ਦਾ ਉਦੇਸ਼ ਸਪਸ਼ਟ ਰੂਪ ਨਾਲ ਦੱਸਦੇ ਹੋਏ ਈਮੇਲ ਭੇਜੇ ਜਾਣ ਅਤੇ ਉਨ੍ਹਾਂ ਤੋਂ ਇਸ ’ਤੇ ਆਪਣੇ ਮਹਤੱਵਪੂਰਨ ਸੁਝਾਅ ਦੇਣ ਲਈ ਉਨ੍ਹਾਂ ਨੁੰ ਪ੍ਰੇਰਿਤ ਕੀਤਾ ਜਾਵੇ।
ਰਾਜਪਾਲ ਨੇ ਕਿਹਾ ਕਿ ਵਾਇਸ ਚਾਂਸਲਰਾਂ ਦੇ ਨਾਲ ਇਕ ਮਸੌਦਾ ਈਮੇਲ ਸਾਂਝਾ ਕੀਤਾ ਜਾ ਰਿਹਾ ਹੈ। ਇਸ ਵਿਚ ਵੈਬ ਪੇਜ ਲਿੰਕ ਅਤੇ ਕਿਯੂਆਰ ਕੋਡ ਹੋਵੇਗਾ। ਵਾਇਸ ਚਾਂਸਲਰਾਂ ਨੂੰ ਇਸ ਯੂਨੀਵਰਸਿਟੀਆਂ ਦੇ ਰਿਕਾਰਡ ਵਿਚ ਉਪਲਬਧ ਵਿਦਿਆਰਥੀਆਂ ਦੇ ਈਮੇਲ ’ਤੇ ਭੇਜਣਾ ਹੋਵੇਗਾ। ਵਿਦਿਆਰਥੀਆਂ ਨੁੰ ਲਿੰਕ ’ਤੇ ਕਲਿਕ ਕਰਨ ਅਤੇ ਪੋਰਟਲ ’ਤੇ ਦਿੱਤੇ ਵੱਖ-ਵੱਖ ਮੁਦਿਆਂ ’ਤੇ ਆਪਣੇ ਵਿਚਾਰ ਦੇਣ ਲਈ ਪ੍ਰੋਤਸਾਹਿਤ ਕਰਨ। ਸਾਰੇ ਵਾਇਸ ਚਾਂਸਲਰਾਂ ਵੱਲੋਂ ਆਮ ਹੈਸ਼ਟੈਗ ਯਾਨੀ ਆਈਡੀਆਜ ਫਾਰ ਵਿਕਸਿਤ ਭਾਰਤ ਦਾ ਉਦਾਰਤਾਪੂਰਵਕ ਵਰਤੋ ਕੀਤੀ ਜਾਣੀ ਚਾਹੀਦੀ ਹੈ। ਨਾਲ ਹੀ ਨੀਤੀ ਆਯੋਗ ਆਪਣੇ ਸੋਸ਼ਲ ਮੀਡੀਆ ਹੈਂਡਲ ’ਤੇ ਇੰਫੋਗ੍ਰਾਫਿਕ ਪੋਸਟ ਕਰੇਗਾ। ਇੰਨ੍ਹਾਂ ਵਿਚ ਵਿਚਾਰ ਦੇਣ ਲਈ ਵੈਬ ਪੇਜ ਅਤੇ ਕਿਯੂਆਰ ਕੋਡ ਲਈ ਏਂਬੇਡੇਡ ਲਿੰਕ ਹੋਵੇਗਾ। ਸਾਡੇ ਯੂਨੀਵਰਸਿਟੀਆਂ ਅਤੇ ਕਾਲਜਾਂ ਨੂੰ ਇੰਨ੍ਹਾਂ ਪੋਸਟਾਂ ਨੂੰ ਰੀ-ਟਵੀਟ ਅਤੇ ਮੁੜ ਸਾਂਝਾ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਸਾਡੀ ਨਵੀਂ ਕੌਮੀ ਸਿਖਿਆ ਨੀਤੀ ਵਿਕਸਿਤ ਭਾਰਤ ”2047 ਦੇ ਮੱਦੇਨਜਰ ਕਾਫੀ ਮਿਲਦੀ ਜੁਲਦੀ ਹੈ। ਕੌਸ਼ਲ ਵਿਕਾਸ ਅਤੇ ਉਦਮਸ਼ੀਲਤਾ ਇਕੋਸਿਸਟਮ ਨਵੀ ਕੌਮੀ ਸਿਖਿਆ ਨੀਤੀ ਦੇ ਦੋ ਮਹਤੱਵਪੂਰਨ ਥੰਮ੍ਹ ਹਨ, ਜੋ ਸਾਲ 2047 ਤਕ ਵਿਕਸਿਤ ਭਾਰਤ ਦੇ ਟੀਚੇ ਨੂੰ ਸਾਕਾਰ ਕਰਨ ਵਿਚ ਕਾਫੀ ਮਦਦ ਕਰਣਗੇ। ਸਾਡੇ ਕੋਲ ਜਾਪਾਨ, ਜਰਮਨੀ, ਸਿੰਗਾਪੁਰ ਅਤੇ ਦੱਖਣ ਕੋਰਿਆ ਦੇ ਉਦਾਹਰਣ ਹਨ, ਜੋ ਬਹੁਤ ਵੱਧ ਰੁਕਾਵਟਾਂ ਦੇ ਬਾਵਜੂਦ ਉਠੇ ਅਤੇ ਆਰਥਕ ਦਿਗਜ ਬਨਣ ਲਈ ਆਪਣੇ ਨਿਰਣਾਇਕ ਮੋਡ ਲਿਆਏ।
ਇਸ ਮੌਕੇ ’ਤੇ ਸੈਮੀਨਾਰ ਵਿਚ ਸੁਸਾਸ਼ਨ ਅਤੇ ਸੁਰੱਖਿਆ, ਵਿਗਿਆਨ ਅਤੇ ਤਕਨਾਲੋਜੀ, ਅਰਥਵਿਵਸਥਾ ਮਜਬੂਤ ਕਰਨ ਲਈ, ਮਜਬੂਤੀਕਰਣ, ਵਿਸ਼ਵ ਵਿਚ ਭਾਰਤ ਦੀ ਸਥਿਤੀ, ਵਿਚਾਰਾਂ ਵਿਚ ਯੋਗਦਾਨ ਲਈ ਨੌਜੁਆਨਾ ਦੇ ਨਾਲ ਜੁੜਨਾ ਆਦਿ ਵਿਸ਼ਿਆਂ ’ਤੇ ਵੱਖ-ਵੱਖ ਯੂਨੀਵਰਸਿਟੀਆਂ ਨੂੰ ਵਾਇਸ ਚਾਂਸਲਰਾਂ , ਰਜਿਸਟਰਾ ਅਤੇ ਪ੍ਰੋਫੈਸਰਾਂ ਨੇ ਵਿਚਾਰ-ਵਟਾਂਦਰਾਂ ਅਤੇ ਮੰਥਨ ਕੀਤਾ ਅਤੇ ਵਿਕਸਿਤ ਭਾਂਰਤ ਬਨਾਉਣ ਲਈ ਸੁਝਾਅ ਦਿੱਤੇ।

Related posts

ਪੀ.ਓ.ਕੇ ਵਾਸੀਆਂ ਬਾਰੇ ਰਾਜਨਾਥ ਦਾ ਵੱਡਾ ਬਿਆਨ, ਕਿਹਾ- ਤੁਹਾਨੂੰ ਭਾਰਤ ਦਾ ਹਿੱਸਾ ਬਣਨਾ ਚਾਹੀਦੈ

editor

ਕੋਲਕਾਤਾ ਕਾਂਡ: ਤਿ੍ਰਣਮੂਲ ਕਾਂਗਰਸ ਦੇ ਸੰਸਦ ਮੈਂਬਰ ਜਵਾਹਰ ਸਿਰਕਾਰ ਵੱਲੋਂ ਰਾਜ ਸਭਾ ਦੀ ਮੈਂਬਰੀ ਤੇ ਰਾਜਨੀਤੀ ਛੱਡਣ ਦਾ ਐਲਾਨ

editor

ਸ਼ਾਰਟ ਸਰਕਟ ਕਾਰਨ ਲੱਗੀ ਭਿਆਨਕ ਅੱਗ, 23 ਘਰ ਸੜ ਕੇ ਹੋਏ ਸੁਆਹ

editor