ਅਧਿਆਪਕ ਤੇ ਵਿਦਿਆਰਥੀ ਦਾ ਰਿਸ਼ਤਾ ਤਾਂ ਬਹੁਤ ਗਹਿਰਾ ਹੁੰਦਾ ਹੈ। ਅਧਿਆਪਕ ਜਦੋਂ ਵੀ ਵਿਦਿਆਰਥੀ ਨੂੰ ਸਮਝਾਉਂਦਾ ਹੈ ਤਾਂ ਉਹ ਅਧਿਆਪਕ ਇਹੀ ਚਾਹੁੰਦਾ ਸੀ ਕਿ ਮੇਰਾ ਵਿਦਿਆਰਥੀ ਵਧੀਆ ਪੜ੍ਹੇ ਤੇ ਆਪਣੀ ਜ਼ਿੰਦਗੀ ਵਿੱਚ ਤਰੱਕੀ ਕਰੇ। ਕੋਈ ਵੀ ਅਧਿਆਪਕ ਜੇਕਰ ਵਿਦਿਆਰਥੀ ਨੂੰ ਝਿੜਕਦਾ ਹੈ ਤਾਂ ਉਹਦਾ ਮਨ ਇਹੀ ਹੁੰਦਾ ਹੈ ਕਿ ਵਿਦਿਆਰਥੀ ਚੰਗਾ ਪੜ੍ਹੇ ,ਕਿਸੇ ਗ਼ਲਤ ਸੰਗਤ ਵਿੱਚ ਨਾ ਪਵੇ।
ਅਰਵਿੰਦ ਸਿੰਘ ਜਮਾਤ 9ਵੀਂ
ਸ:ਸੀ:ਸੈ:ਸ:ਮੂੰਮ (ਬਰਨਾਲਾ)
ਅਧਿਆਪਕ ਤੋਂ ਵਿਦਿਆਰਥੀਆਂ ਨੂੰ ਬਹੁਤ ਚੰਗੀਆਂ ਗੱਲਾਂ ਸਿੱਖਣ ਨੂੰ ਮਿਲ਼ਦੀਆਂ ਹਨ ਜੋ ਕਿ ਵਿਦਿਆਰਥੀ ਦੇ ਸਾਰੀ ਜ਼ਿੰਦਗੀ ਵਿੱਚ ਕੰਮ ਆਉਂਦੀਆਂ ਹਨ। ਹਰੇਕ ਵਿਦਿਆਰਥੀ ਨੂੰ ਆਪਣੇ ਅਧਿਆਪਕ ਦੀ ਆਗਿਆ ਮੰਨਣੀ ਚਾਹੀਦੀ ਹੈ ਕਿਉਂਕਿ ਅਧਿਆਪਕ ਰੱਬ ਦਾ ਰੂਪ ਹੁੰਦੇ ਹਨ, ਉਹ ਕਿਸੇ ਨਾਲ਼ ਵੀ ਭੇਦਭਾਵ ਨਹੀਂ ਕਰਦੇ, ਉਹ ਸਾਰਿਆਂ ਨੂੰ ਬਰਾਬਰ ਸਿੱਖਿਆ ਦਿੰਦੇ ਹਨ।
ਸੁਖਵਿੰਦਰ ਸਿੰਘ ਜਮਾਤ 9ਵੀਂ
ਸ:ਸੀ:ਸੈ:ਸ:ਮੂੰਮ (ਬਰਨਾਲਾ)
ਅਧਿਆਪਕ ਸਾਨੂੰ ਪੜ੍ਹਾਉਣ ਲਈ ਬਹੁਤ ਹੀ ਲਗਨ ਤੇ ਮਿਹਨਤ ਕਰਦੇ ਹਨ। ਸਾਨੂੰ ਵੀ ਮਿਹਨਤ ਨਾਲ ਪੜ੍ਹਨਾ ਚਾਹੀਦਾ ਹੈ। ਸਾਨੂੰ ਉਹਨਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਉਹ ਸਾਨੂੰ ਆਪਣੇ ਬੱਚਿਆਂ ਵਾਂਗ ਵੱਡਿਆ ਤੇ ਛੋਟਿਆਂ ਨਾਲ ਪਿਆਰ,ਆਦਰ ਤੇ ਸਤਿਕਾਰ ਕਰਨਾ ਸਿਖਾਉਂਦੇ ਹਨ। ਰਮਨਜੀਤ ਕੌਰ ਜਮਾਤ 9ਵੀਂ
ਸ:ਸੀ:ਸੈ:ਸ:ਮੂੰਮ (ਬਰਨਾਲਾ)
ਅਧਿਆਪਕ ਸਾਡੇ ਗੁਰੂ ਹਨ ਉਹ ਬੱਚਿਆਂ ਨੂੰ ਉਹਨਾਂ ਦੇ ਜੀਵਨ ਦੀ ਸਿੱਖਿਆ ਦਿੰਦੇ ਹਨ। ਸਾਡੇ ਪੰਜਾਬੀ ਦੇ ਅਧਿਆਪਕ ਸ. ਸੁਖਚੈਨ ਸਿੰਘ ਮੇਰੇ ਪਸੰਦੀਦਾ ਅਧਿਆਪਕ ਹਨ। ਉਹ ਆਪਣੇ ਤੋਂ ਵੱਡੇ ਬਜ਼ੁਰਗਾਂ ਤੇ ਅਧਿਆਪਕਾਂ ਦਾ ਸਤਿਕਾਰ ਕਰਦੇ ਹਨ। ਉਹ ਸਾਨੂੰ ਹਮੇਸ਼ਾ ਸਮਝਾਉਂਦੇ ਹਨ ਕਿ ਸਾਨੂੰ ਅੱਗੇ ਵਧਣ ਹਮੇਸ਼ਾਂ ਮਿਹਨਤ ਕਰਦੇ ਰਹਿਣਾ ਚਾਹੀਦਾ ਹੈ। ਗਗਨਪ੍ਰੀਤ ਕੌਰ 9ਵੀੰ
ਸ:ਸੀ:ਸੈ:ਸ:ਮੂੰਮ (ਬਰਨਾਲਾ)
ਮਾਂ- ਬਾਪ ਸਾਨੂੰ ਬਹੁਤ ਕੁਝ ਸਿਖਾਉਂਦੇ ਹਨ ਪਰ ਉਹਨਾਂ ਤੋਂ ਬਾਅਦ ਬੱਚਾ ਸਕੂਲ ਵਿੱਚ ਜਾਂਦਾ ਹੈ ਫਿਰ ਉਸ ਤੋਂ ਬਾਅਦ ਉਸਦੇ ਅਧਿਆਪਕ ਉਸਨੂੰ ਸਿਖਾਉਂਦੇ ਹਨ। ਅਜਿਹੇ ਨੇਕ ਅਧਿਆਪਕ ਸਾਡੇ ਸਕੂਲ ਵਿੱਚ ਵੀ ਹਨ ਉਹਨਾਂ ਵਿੱਚੋਂ ਮੇਰੇ ਮਨਪਸੰਦ ਅਧਿਆਪਕ ਸ ਸੁਖਚੈਨ ਸਿੰਘ ਹਨ।ਉਹ ਸਾਨੂੰ ਪੰਜਾਬੀ ਪੜ੍ਹਾਉਂਦੇ ਹਨ ਤੇ ਸਾਨੂੰ ਪੜ੍ਹਾਈ ਦੇ ਨਾਲ਼ ਨਾਲ਼ ਹੋਰ ਵੀ ਕਾਫ਼ੀ ਗਤੀਵਿਧੀਆਂ ਕਰਾਉਂਦੇ ਰਹਿੰਦੇ ਹਨ ਜਿਵੇਂ ਸਵੇਰ ਦੀ ਸਭਾ ਵਿੱਚ ਗੀਤ, ਕਵਿਤਾ ਜਾਂ ਮਾਂ-ਬੋਲੀ ਪੰਜਾਬੀ ਬਾਰੇ ਵਿਚਾਰ ਜਾਂ ਭਾਸ਼ਣ ਆਦਿ।
ਉਹ ਜਦੋਂ ਸਾਡੀ ਜਮਾਤ ਵਿੱਚ ਪੜ੍ਹਾਉਂਦੇ ਹਨ ਤਾਂ ਪੜ੍ਹਾਈ ਦੇ ਨਾਲ ਪੰਜਾਬੀ ਸੱਭਿਆਚਾਰ ਤੇ ਪੰਜਾਬ ਦੇ ਇਤਿਹਾਸ ਬਾਰੇ ਵੀ ਦੱਸਦੇ ਹਨ। ਉਹ ਆਪਣੀ ਮਾਂ-ਬੋਲੀ ਨਾਲ਼ ਬਹੁਤ ਪਿਆਰ ਕਰਦੇ ਹਨ।
ਕਰਨਵੀਰ ਸਿੰਘ ਜਮਾਤ 9ਵੀਂ
ਸ:ਸੀ:ਸੈ:ਸ:ਮੂੰਮ (ਬਰਨਾਲਾ)
ਅਧਿਆਪਕ ਅਤੇ ਵਿਦਿਆਰਥੀ ਦਾ ਰਿਸ਼ਤਾ ਬਹੁਤ ਹੀ ਚੰਗਾ ਹੁੰਦਾ ਹੈ ਅਧਿਆਪਕ ਜਦੋਂ ਵੀ ਵਿਦਿਆਰਥੀ ਕੋਲ ਜਾਂਦਾ ਹੈ ਤਾਂ ਅਧਿਆਪਕ ਹਮੇਸ਼ਾਂ ਵਿਦਿਆਰਥੀ ਨੂੰ ਚੰਗੀ ਸਿੱਖਿਆ ਦਿੰਦਾ ਹੈ। ਅਧਿਆਪਕ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲ਼ਦਾ ਹੈ। ਸਾਡੇ ਸਕੂਲ ਵਿੱਚ ਸਾਰੇ ਅਧਿਆਪਕ ਬਹੁਤ ਚੰਗੇ ਹਨ। ਸਾਨੂੰ ਵਿਦਿਆਰਥੀਆਂ ਨੂੰ ਸਾਰੇ ਹੀ ਅਧਿਆਪਕਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ।
ਸੁਖਵਿੰਦਰ ਸਿੰਘ ਜਮਾਤ 9ਵੀਂ
ਵਿਦਿਆਰਥੀ ਅਤੇ ਅਧਿਆਪਕ ਦਾ ਬਹੁਤ ਗੂੜ੍ਹਾ ਰਿਸ਼ਤਾ ਹੁੰਦਾ ਹੈ। ਚੰਗਾ ਵਿਦਿਆਰਥੀ ਹਮੇਸ਼ਾ ਆਪਣੇ ਅਧਿਆਪਕ ਦਾ ਕਹਿਣਾ ਮੰਨਦਾ ਹੈ। ਇੱਕ ਚੰਗੇ ਅਧਿਆਪਕ ਦਾ ਪੜ੍ਹਾਇਆ ਵਿਦਿਆਰਥੀ ਹਮੇਸ਼ਾ ਜਿੰਦਗੀ ਵਿੱਚ ਕਾਮਯਾਬ ਹੁੰਦਾ ਹੈ। ਇੱਕ ਚੰਗੇ ਅਧਿਆਪਕ ਨੂੰ ਆਪਣੇ ਵਿਦਿਆਰਥੀ ‘ਤੇ ਹਮੇਸ਼ਾਂ ਬਹੁਤ ਮਾਣ ਹੁੰਦਾ ਹੈ ਕਿਉਂਕਿ ਉਸਨੂੰ ਪਤਾ ਹੁੰਦਾ ਹੈ ਕਿ ਇੱਕ ਦਿਨ ਇਹ ਮੇਰਾ ਤੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰੇਗਾ। ਅਜਿਹਾ ਵਿਦਿਆਰਥੀ ਆਪਣੇ ਅਧਿਆਪਕ ਦਾ ਮਨ ਕਦੇ ਵੀ ਦੁਖੀ ਨਹੀਂ ਕਰਦਾ ਕਿਉਂਕਿ ਉਸ ਨੂੰ ਪਤਾ ਹੁੰਦਾ ਕਿ ਮੇਰਾ ਅਧਿਆਪਕ ਮੇਰੇ ‘ਤੇ ਬਹੁਤ ਮਿਹਨਤ ਕਰਕੇ ਪੜ੍ਹਾ ਰਿਹਾ ਹੈ।
ਮਨਜੋਤ ਸਿੰਘ ਜਮਾਤ ਦਸਵੀਂ
ਸ:ਸੀ:ਸੈ:ਸ:ਮੂੰਮ (ਬਰਨਾਲਾ)
ਵਿਦਿਆਰਥੀ ਅਤੇ ਅਧਿਆਪਕ ਦਾ ਰਿਸ਼ਤਾ ਸਭ ਰਿਸ਼ਤਿਆਂ ਤੋਂ ਅਲੱਗ ਹੁੰਦਾ ਹੈ। ਅਧਿਆਪਕ ਸਾਨੂੰ ਪੜ੍ਹਾਉਦਾ ਹੈ ਤੇ ਪੜ੍ਹਾਈ ਤੋਂ ਇਲਾਵਾ ਅਸਲ ਦੁਨੀਆ ਬਾਰੇ ਵੀ ਗਿਆਨ ਦਿੰਦਾ ਹੈ। ਅਧਿਆਪਕ ਸਾਨੂੰ ਸਾਡੀ ਜ਼ਿੰਦਗੀ ਦਾ ਸਭ ਤੋਂ ਵੱਡਾ ਤੋਹਫ਼ਾ ਗਿਆਨ ਦਾ ਤੋਹਫ਼ਾ ਦਿੰਦਾ ਹੈ। ਅਧਿਆਪਕ ਸਾਨੂੰ ਉਹ ਗਿਆਨ ਦਿੰਦਾ ਹੈ ਜਿਨਾਂ ਦਾ ਸਾਡੀ ਅਸਲ ਜਿੰਦਗੀ ਵਿੱਚ ਮਹੱਤਵ ਹੁੰਦਾ ਹੈ।
ਜਗਦੀਪ ਸਿੰਘ ਜਮਾਤ ਦਸਵੀਂ
ਸ:ਸੀ:ਸੈ:ਸ:ਮੂੰਮ (ਬਰਨਾਲਾ)
ਅਧਿਆਪਕ ਤੇ ਵਿਦਿਆਰਥੀ ਦਾ ਰਿਸ਼ਤਾ ਅਨੋਖਾ ਰਿਸ਼ਤਾ ਹੁੰਦਾ ਹੈ। ਅਧਿਆਪਕ ਰੱਬ ਦਾ ਰੂਪ ਹੁੰਦਾ ਹੈ। ਅਧਿਆਪਕ ਸਾਨੂੰ ਮਾਤਾ -ਪਿਤਾ ਤੋਂ ਵੀ ਜਿਆਦਾ ਪਿਆਰ ਕਰਦਾ ਹੈ। ਜੇ ਅਧਿਆਪਕ ਨਾ ਹੋਵੇ ਤਾਂ ਵਿਦਿਆਰਥੀ ਜੀਵਨ ਵਿੱਚ ਕਦੇ ਵੀ ਸਫ਼ਲ ਨਹੀਂ ਹੋਵੇਗਾ। ਅਧਿਆਪਕ ਸਾਨੂੰ ਅਨੁਸ਼ਾਸਨ ਵਿੱਚ ਰਹਿਣ ਦੀ ਸਿੱਖਿਆ ਦਿੰਦਾ ਹੈ। ਆਪਣੇ ਅਧਿਆਪਕ ਨੂੰ ਜਿਹੜਾ ਵੀ ਵਿਦਿਆਰਥੀ ਮਾੜਾ ਬੋਲਦਾ ਹੈ, ਉਹ ਜੀਵਨ ਵਿੱਚ ਕਦੇ ਵੀ ਸਫ਼ਲ ਨਹੀਂ ਹੁੰਦਾ। ਅਧਿਆਪਕ ਸਾਨੂੰ ਸਭ ਤੋਂ ਕੀਮਤੀ ਤੋਹਫ਼ਾ ਵਿੱਦਿਆ ਦਾ ਤੋਹਫਾ ਦਿੰਦਾ ਹੈ ਇਸ ਲਈ ਅਧਿਆਪਕ ਤੇ ਵਿਦਿਆਰਥੀ ਦਾ ਰਿਸ਼ਤਾ ਅਨਮੋਲ ਹੈ।
ਅਰਸ਼ਪਰਤਾਪ ਸਿੰਘ ਜਮਾਤ ਦਸਵੀਂ
ਸ:ਸੀ:ਸੈ:ਸ:ਮੂੰਮ (ਬਰਨਾਲਾ)
ਅਧਿਆਪਕ ਤੇ ਵਿਦਿਆਰਥੀ ਦਾ ਰਿਸ਼ਤਾ ਰੱਬ ਤੇ ਮਨੁੱਖ ਵਾਂਗ ਹੈ ਇਹ ਰਿਸ਼ਤਾ ਬਹੁਤ ਅਨਮੋਲ ਹੈ। ਸਾਡੀ ਕਾਮਯਾਬੀ ਵਿੱਚ ਜਿੰਨਾ ਮਾਂ-ਪਿਓ ਦਾ ਹੱਥ ਹੁੰਦਾ ਹੈ,ਉਸ ਤੋਂ ਵੱਧ ਅਧਿਆਪਕ ਦਾ ਹੁੰਦਾ ਹੈ। ਉਹ ਹਮੇਸ਼ਾ ਸਾਨੂੰ ਮਾੜੇ ਕੰਮ ਕਰਨ ਤੋਂ ਰੋਕਦੇ ਹਨ ਤੇ ਸਹੀ ਰਾਹ ਤੇ ਚੱਲਣ ਲਈ ਪ੍ਰੇਰਦੇ ਹਨ। ਉਹ ਸਾਨੂੰ ਆਪਣੇ ਬੱਚਿਆਂ ਵਾਂਗ ਹੀ ਰੱਖਦੇ ਹਨ ਤੇ ਸਾਡੇ ਵਿੱਚ ਕੋਈ ਭੇਦਭਾਵ ਨਹੀਂ ਕਰਦੇ।
ਰੁਕਸ਼ਾਨਾ ਜਮਾਤ ਦਸਵੀਂ
ਸ:ਸੀ:ਸੈ:ਸ:ਮੂੰਮ (ਬਰਨਾਲਾ)
ਅਧਿਆਪਕ ਤੇ ਵਿਦਿਆਰਥੀ ਦਾ ਰਿਸ਼ਤਾ ਬਹੁਤ ਹੀ ਅਨਮੋਲ ਰਿਸ਼ਤਾ ਹੁੰਦਾ ਹੈ। ਅਧਿਆਪਕ ਵੀ ਮਾਤਾ-ਪਿਤਾ ਵਾਂਗ ਕਾਮਯਾਬ ਹੋਣ ਲਈ ਪ੍ਰੇਰਨਾ ਦਿੰਦੇ ਹਨ। ਅਧਿਆਪਕ ਸਾਨੂੰ ਅਸਫ਼ਲਤਾ ਦੇ ਰਾਹ ਤੋਂ ਸਫ਼ਲਤਾ ਦੇ ਰਾਹ ਵੱਲ ਲੈਕੇ ਜਾਂਦੇ ਹਨ।ਅਧਿਆਪਕ ਸਾਨੂੰ ਆਪਣੇ ਬੱਚਿਆਂ ਵਾਂਗ ਪਿਆਰ ਕਰਦੇ ਹਨ। ਮੈਂ ਆਪਣੇ ਸਾਰੇ ਅਧਿਆਪਕਾਂ ਦਾ ਬਹੁਤ ਸਤਿਕਾਰ ਕਰਦੀ ਹਾਂ।
ਰਮਨਦੀਪ ਕੌਰ ਜਮਾਤ ਦਸਵੀਂ
ਸ:ਸੀ:ਸੈ:ਸ:ਮੂੰਮ (ਬਰਨਾਲਾ)
ਅਧਿਆਪਕ ਤੇ ਵਿਦਿਆਰਥੀ ਦਾ ਰਿਸ਼ਤਾ ਪੜ੍ਹਾਈ ਦਾ ਹੁੰਦਾ ਹੈ। ਉਹ ਸਾਨੂੰ ਆਪਣੇ ਬੱਚਿਆਂ ਵਾਂਗ ਸਮਝਦੇ ਹਨ ਅਤੇ ਬੜੇ ਹੀ ਪਿਆਰ ਨਾਲ ਸਾਨੂੰ ਪੜ੍ਹਾਉਂਦੇ ਹਨ। ਅਧਿਆਪਕ ਬੱਚਿਆਂ ਨੂੰ ਚਾਅ ਨਾਲ ਪੜ੍ਹਾਉਂਦੇ ਹਨ ਪਰ ਜਦੋਂ ਬੱਚੇ ਪੜ੍ਹਦੇ ਹੀ ਨਹੀਂ ਤੇ ਆਪਣੇ ਮਾਪਿਆਂ ਤੇ ਅਧਿਆਪਕ ਨੂੰ ਤੰਗ ਕਰਦੇ ਹਨ ਤਾਂ ਉਹ ਸਮੇਂ ਮਾਪਿਆਂ ਤੇ ਅਧਿਆਪਕ ਦਾ ਮਨ ਬਹੁਤ ਦੁਖੀ ਹੁੰਦਾ ਹੈ।
ਗੁਰਪ੍ਰੀਤ ਸਿੰਘ ਜਮਾਤ ਦਸਵੀਂ
ਸ:ਸੀ:ਸੈ:ਸ:ਮੂੰਮ (ਬਰਨਾਲਾ)
ਅਧਿਆਪਕ ਤੇ ਵਿਦਿਆਰਥੀ ਰਿਸ਼ਤਾ ਬਹੁਤ ਮਹੱਤਵਪੂਰਨ ਰਿਸ਼ਤਾ ਹੁੰਦਾ ਹੈ। ਅਧਿਆਪਕ ਸਾਡੀ ਜ਼ਿੰਦਗੀ ਨੂੰ ਸੰਭਾਰਦੇ ਹਨ। ਜ਼ਿੰਦਗੀ ਵਿੱਚ ਕਾਮਯਾਬ ਹੋਣ ਲਈ ਅਧਿਆਪਕ ਦੀ ਜ਼ਰੂਰਤ ਹੁੰਦੀ ਹੈ। ਅਧਿਆਪਕ ਤੇ ਮਾਤਾ-ਪਿਤਾ ਸਾਡੀ ਜ਼ਿੰਦਗੀ ਲਈ ਬਹੁਤ ਮਹੱਤਵਪੂਰਨ ਹਨ ਜਸ਼ਨਪ੍ਰੀਤ ਕੌਰ ਜਮਾਤ ਦਸਵੀਂ
ਸ:ਸੀ:ਸੈ:ਸ:ਮੂੰਮ (ਬਰਨਾਲਾ)
ਜਦ ਅਸੀਂ ਨਿੱਕੇ ਹੁੰਦੇ ਸੀ ਤਾਂ ਇਹ ਅਧਿਆਪਕ ਤੇ ਵਿਦਿਆਰਥੀ ਦਾ ਰਿਸ਼ਤਾ ਕੁਝ ਖ਼ਾਸ ਨਹੀਂ ਲੱਗਦਾ ਸੀ ਸਾਇਦ ਉਦੋਂ ਉਮਰ ਦੇ ਨਾਲ਼ ਸਮਝ ਵੀ ਘੱਟ ਸੀ ਪਰ ਜਿਵੇਂ ਜਿਵੇਂ ਉਮਰ ਵਿੱਚ ਵਾਧਾ ਹੁੰਦਾ ਗਿਆ ਇਹ ਰਿਸ਼ਤਾ ਖ਼ਾਸ ਬਣਦਾ ਗਿਆ। ਹਰੇਕ ਵਿਦਿਆਰਥੀ ਦੇ ਹਿੱਸੇ ਇੱਕ ਸਮਾਂ ਇਹੋ ਜਿਹਾ ਆਉਂਦਾ ਹੈ ਕਿ ਇਹ ਰਿਸ਼ਤਾ ਮਾਤਾ-ਪਿਤਾ ਦੇ ਰਿਸ਼ਤੇ ਵਾਂਗ ਬਣ ਜਾਂਦਾ ਹੈ।
ਮਨਪ੍ਰੀਤ ਕੌਰ ਜਮਾਤ ਦਸਵੀਂ
ਸ:ਸੀ:ਸੈ:ਸ:ਮੂੰਮ (ਬਰਨਾਲਾ)
ਅਧਿਆਪਕ ਤੇ ਵਿਦਿਆਰਥੀ ਦਾ ਰਿਸ਼ਤਾ ਇੱਕ ਅਜਿਹਾ ਰਿਸ਼ਤਾ ਹੈ ਜਿਵੇਂ ਕਿ ਮਨੁੱਖ ਅਤੇ ਪਰਮਾਤਮਾ ਦਾ ਰਿਸ਼ਤਾ। ਜਿਵੇਂ ਪਰਮਾਤਮਾ ਨੇ ਮਨੁੱਖ ਨੂੰ ਨਵੀਂ ਜ਼ਿੰਦਗੀ ਦਿੱਤੀ ਹੈ। ਠੀਕ ਉਸੇ ਤਰ੍ਹਾਂ ਅਧਿਆਪਕ ਸਾਨੂੰ ਨਵੀਂ ਜ਼ਿੰਦਗੀ ਦਿੰਦੇ ਹਨ। ਸਾਨੂੰ ਸਿੱਖਿਆ ਦਿੰਦੇ ਹਨ ਤਾਂ ਕਿ ਅਸੀਂ ਅੱਗੇ ਜਾ ਕੇ ਜ਼ਿੰਦਗੀ ਵਿੱਚ ਸਫ਼ਲ ਹੋ ਸਕੀਏ। ਅਸੀਂ ਆਪਣੇ ਪੈਰਾਂ ਉੱਤੇ ਖੜੇ ਹੋ ਸਕੀਏ। ਅਧਿਆਪਕ ਸਾਨੂੰ ਜ਼ਿੰਦਗੀ ਨੂੰ ਜ਼ਿੰਦਗੀ ਵਾਂਗ ਜਿਉਂਣ ਦੇ ਕਾਬਿਲ ਬਣਾਉਣੇ ਹਨ। ਮੇਰਾ ਸਾਰੇ ਅਧਿਆਪਕਾਂ ਨੂੰ ਦਿਲੋਂ ਪਿਆਰ ਤੇ ਸਤਿਕਾਰ ਮੇਰੇ ਵੱਲੋਂ ਮੇਰੇ ਸਾਰੇ ਪਿਆਰੇ ਅਧਿਆਪਕਾਂ ਨੂੰ ਅਧਿਆਪਕ ਦਿਵਸ ਦੀਆਂ ਬਹੁਤ ਬਹੁਤ ਬਹੁਤ ਵਧਾਈਆਂ ਹੋਣ। ਪਰਮਾਤਮਾ ਮੇਰੇ ਸਾਰੇ ਅਧਿਆਪਕਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ।
ਕੁਲਵੀਰ ਕੌਰ ਜਮਾਤ ਦਸਵੀਂ
ਸ:ਸੀ:ਸੈ:ਸ:ਮੂੰਮ (ਬਰਨਾਲਾ)
ਪ੍ਰੇਰਕ ਅਧਿਆਪਕ – ਸ. ਸੁਖਚੈਨ ਸਿੰਘ ਕੁਰੜ
ਪੰਜਾਬੀ ਅਧਿਆਪਕ ਤੇ ਭਾਸ਼ਾ ਮੰਚ ਸਰਪ੍ਰਸਤ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੂੰਮ (ਬਰਨਾਲਾ)