International

ਵੀਅਤਨਾਮ ਚ ਭਾਰੀ ਬਾਰਸ਼ ਕਾਰਨ ਹੜ੍ਹ 59 ਲੋਕਾਂ ਦੀ ਮੌਤ

ਹਨੋਈ – ਉੱਤਰੀ ਵੀਅਤਨਾਮ ‘ਚ ਤੂਫਾਨ ਕਾਰਨ ਹੋਈ ਭਾਰੀ ਬਾਰਸ਼ ਕਾਰਨ ਸੋਮਵਾਰ ਨੂੰ ਹੜ੍ਹ ਆ ਗਿਆ, ਜਿਸ ਕਾਰਨ ਇਕ ਪੁਲ ਟੁੱਟ ਗਿਆ ਅਤੇ ਇਕ ਬੱਸ ਰੁੜ੍ਹ ਗਈ। ਸਰਕਾਰੀ ਮੀਡੀਆ ਨੇ ਇਹ ਜਾਣਕਾਰੀ ਦਿੱਤੀ। ਸਰਕਾਰੀ ਮੀਡੀਆ ਮੁਤਾਬਕ ਦੱਖਣੀ-ਪੂਰਬੀ ਏਸ਼ੀਆਈ ਦੇਸ਼ ‘ਚ ਇਸ ਕੁਦਰਤੀ ਆਫਤ ‘ਚ 59 ਲੋਕਾਂ ਦੀ ਜਾਨ ਜਾ ਚੁੱਕੀ ਹੈ। ਵੀਅਤਨਾਮ ‘ਚ ਆਏ ਤੂਫਾਨ ‘ਚ 9 ਲੋਕਾਂ ਦੀ ਮੌਤ ਹੋ ਗਈ ਅਤੇ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ 50 ਹੋਰ ਲੋਕਾਂ ਦੀ ਮੌਤ ਹੋ ਗਈ। ਉੱਤਰੀ ਵੀਅਤਨਾਮ ਦੀਆਂ ਕਈ ਨਦੀਆਂ ਦਾ ਪਾਣੀ ਦਾ ਪੱਧਰ ਖਤਰਨਾਕ ਪੱਧਰ ‘ਤੇ ਹੈ। ਪਹਾੜੀ ਕਾਓ ਬੈਂਗ ਸੂਬੇ ‘ਚ ਸੋਮਵਾਰ ਸਵੇਰੇ ਢਿੱਗਾਂ ਡਿੱਗਣ ਕਾਰਨ 20 ਲੋਕਾਂ ਨੂੰ ਲੈ ਕੇ ਜਾ ਰਹੀ ਇਕ ਯਾਤਰੀ ਬੱਸ ਹੜ੍ਹ ਦੇ ਪਾਣੀ ‘ਚ ਰੁੜ੍ਹ ਗਈ, ਜਿਸ ਕਾਰਨ ਬਚਾਅ ਟੀਮਾਂ ਨੂੰ ਤਾਇਨਾਤ ਕੀਤਾ ਗਿਆ ਪਰ ਜ਼ਮੀਨ ਖਿਸਕਣ ਕਾਰਨ ਘਟਨਾ ਸਥਾਨ ‘ਤੇ ਜਾਣ ਵਾਲਾ ਰਸਤਾ ਬੰਦ ਹੋ ਗਿਆ। ਸੋਮਵਾਰ ਸਵੇਰੇ ਫੂ ਥੋ ਸੂਬੇ ਵਿੱਚ ਇੱਕ ਸਟੀਲ ਪੁਲ ਦੇ ਡਿੱਗਣ ਤੋਂ ਬਾਅਦ ਬਚਾਅ ਕਾਰਜ ਜਾਰੀ ਹਨ। ਰਿਪੋਰਟਾਂ ਮੁਤਾਬਕ 10 ਕਾਰਾਂ, ਟਰੱਕ ਅਤੇ ਦੋ ਮੋਟਰਸਾਈਕਲ ਨਦੀ ਵਿੱਚ ਡਿੱਗ ਗਏ। ਤਿੰਨ ਲੋਕਾਂ ਨੂੰ ਨਦੀ ‘ਚੋਂ ਕੱਢ ਕੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਪਰ 13 ਹੋਰ ਲਾਪਤਾ ਹਨ।

Related posts

ਅਰਥ ਸ਼ਾਸਤਰ ਦਾ ਨੋਬਲ ਡੇਰੋਨ ਏਸੇਮੋਗਲੂ, ਸਾਈਮਨ ਜੌਹਨਸਨ ਅਤੇ ਜੇਮਸ ਏ.ਰੌਬਿਨਸਨ ਨੂੰ ਦਿੱਤਾ

editor

ਅਮਰੀਕਾ ਟਰੰਪ ਦੀ ਰੈਲੀ ਨਜ਼ਦੀਕ ਹਥਿਆਰਬੰਦ ਵਿਅਕਤੀ ਗਿ੍ਰਫ਼ਤਾਰ

editor

ਟਰੰਪ ਦੀ ਅਮਰੀਕੀ ਫੌਜਾਂ ਨੂੰ ਵਿਦੇਸ਼ਾਂ ਤੋਂ ਬੁਲਾ ਕੇ ਦੇਸ਼ ’ਚ ਤਾਇਨਾਤ ਕਰਨ ਦੀ ਯੋਜਨਾ

editor