ਮੁੰਬਈ, 3 ਸਤੰਬਰ (ਪ.ਪ) : ਸ਼ਰਧਾ ਕਪੂਰ ਅਤੇ ਰਾਜਕੁਮਾਰ ਰਾਓ ਸਟਾਰਰ ਹੌਰਰ ਕਾਮੇਡੀ ਫ਼ਿਲਮ ‘ਸਤ੍ਰੀ 2’ ਦੋ ਹਫ਼ਤੇ ਬਾਅਦ ਵੀ ਬਾਕਸ ਆਫਿਸ ‘ਤੇ ਧਮਾਲ ਮਚਾ ਰਹੀ ਹੈ। ਆਪਣੇ 14ਵੇਂ ਦਿਨ ਦੇ ਕਲੈਕਸ਼ਨ ਦੇ ਨਾਲ ‘ਸਤ੍ਰੀ 2’ ਨੇ ਦੱਖਣੀ ਸਿਨੇਮਾ ਦੀ ਮੇਗਾ-ਬਲਾਕਬਸਟਰ ਫ਼ਿਲਮ ‘ਕੇ. ਜੀ. ਐੱਫ. 2’ ਦਾ ਰਿਕਾਰਡ ਤੋੜ ਦਿੱਤਾ ਹੈ। ਹੁਣ ‘ਸਤ੍ਰੀ 2’ ਨੇ ਬਾਲੀਵੁੱਡ ਦੇ ‘ਤਾਰਾ ਸਿੰਘ’ ਸੰਨੀ ਦਿਓਲ ਦੀ ਫ਼ਿਲਮ ‘ਗਦਰ 2’ ਦਾ ਰਿਕਾਰਡ ਵੀ ਤੋੜ ਦਿੱਤਾ ਹੈ। ਇਸ ਦੇ ਨਾਲ ‘ਸਤ੍ਰੀ 2’ ਆਪਣੇ ਦੂਜੇ 7 ਦਿਨਾਂ ‘ਚ ਸਭ ਤੋਂ ਵੱਧ ਕਮਾਈ ਕਰਨ ਵਾਲੀ ਫ਼ਿਲਮ ਬਣ ਗਈ ਹੈ। ਆਓ ਜਾਣਦੇ ਹਾਂ ‘ਸਤ੍ਰੀ 2’ ਨੇ ਇਨ੍ਹਾਂ 15 ਦਿਨਾਂ ‘ਚ ਕਿੰਨੀ ਕਮਾਈ ਕੀਤੀ ਹੈ ਅਤੇ ਫ਼ਿਲਮ ਨੇ 15ਵੇਂ ਦਿਨ ਕਿੰਨੀ ਕਮਾਈ ਕੀਤੀ ਹੈ। ਦੱਸ ਦੇਈਏ ਕਿ ‘ਸਤ੍ਰੀ 2’ ਦੇ ਨਿਰਮਾਤਾਵਾਂ ਨੇ ਫ਼ਿਲਮ ਦੀ 15 ਦਿਨਾਂ ਦੀ ਘਰੇਲੂ ਕਮਾਈ ਦੇ ਅੰਕੜੇ ਜਾਰੀ ਕੀਤੇ ਹਨ। ਫ਼ਿਲਮ ‘ਸਤ੍ਰੀ 2’ ਨੇ 15 ਦਿਨਾਂ ‘ਚ 535.24 ਕਰੋੜ ਰੁਪਏ ਦੀ ਕਮਾਈ ਕੀਤੀ ਹੈ ਅਤੇ 453.60 ਕਰੋੜ ਰੁਪਏ ਦਾ ਘਰੇਲੂ ਕਲੈਕਸ਼ਨ ਕੀਤਾ ਹੈ। ਨਿਰਮਾਤਾਵਾਂ ਨੇ ਫ਼ਿਲਮ ਦੀ ਕਮਾਈ ਦੇ ਅੰਕੜੇ ਜਾਰੀ ਕੀਤੇ ਹਨ ਅਤੇ ਦਾਅਵਾ ਕੀਤਾ ਹੈ ਕਿ ਫ਼ਿਲਮ ਭਾਰਤੀ ਬਾਕਸ ਆਫਿਸ ‘ਤੇ ਦੂਜੇ ਵੀਕੈਂਡ ‘ਚ ਸਭ ਤੋਂ ਵੱਧ ਕਮਾਈ ਕਰਨ ਵਾਲੀ ਫ਼ਿਲਮ ਬਣ ਗਈ ਹੈ।
‘ਸਤ੍ਰੀ 2’ ਦਾ ਕਲੈਕਸ਼ਨ
ਦਿਨ 15 : 8.5 ਕਰੋੜ ਰੁਪਏ (ਦੂਜਾ ਵੀਰਵਾਰ)
ਦਿਨ 14 : 9.25 ਕਰੋੜ (ਦੂਜਾ ਬੁੱਧਵਾਰ)
ਦਿਨ 13 : 11.75 ਕਰੋੜ (ਦੂਜਾ ਮੰਗਲਵਾਰ)
ਦਿਨ 12 : 20.2 ਕਰੋੜ ਰੁਪਏ (ਦੂਜਾ ਸੋਮਵਾਰ)
ਦਿਨ 11 : 40.7 ਕਰੋੜ ਰੁਪਏ (ਦੂਜੇ ਐਤਵਾਰ)
ਦਿਨ 10 : 33.8 ਕਰੋੜ ਰੁਪਏ (ਦੂਜਾ ਸ਼ਨੀਵਾਰ)
ਦਿਨ 9 : 19.3 ਕਰੋੜ ਰੁਪਏ (ਦੂਜਾ ਸ਼ੁੱਕਰਵਾਰ)
ਦਿਨ 8 : 18.2 ਕਰੋੜ ਰੁਪਏ (ਦੂਜੇ ਵੀਰਵਾਰ)
ਦਿਨ 7 : 20.4 ਕਰੋੜ ਰੁਪਏ (ਬੁੱਧਵਾਰ)
ਦਿਨ 6 : 26.8 ਕਰੋੜ ਰੁਪਏ (ਮੰਗਲਵਾਰ)
ਦਿਨ 5 : 35.8 ਕਰੋੜ ਰੁਪਏ (ਸੋਮਵਾਰ)
ਦਿਨ 4 : 58.2 ਕਰੋੜ ਰੁਪਏ (ਐਤਵਾਰ)
ਦਿਨ 3 : 45.7 ਕਰੋੜ ਰੁਪਏ (ਸ਼ਨੀਵਾਰ)
ਦਿਨ 2 : 35.3 ਕਰੋੜ ਰੁਪਏ (ਸ਼ੁੱਕਰਵਾਰ)
ਦਿਨ 1 : 64.8 ਕਰੋੜ ਰੁਪਏ (ਵੀਰਵਾਰ)
ਸੈਕਨਿਲਕ ਦੇ ਅਨੁਸਾਰ ‘ਸਤ੍ਰੀ 2’ ਨੇ ਦੂਜੇ ਹਫਤੇ ‘ਚ 143.5 ਕਰੋੜ ਰੁਪਏ ਇਕੱਠੇ ਕੀਤੇ ਹਨ। ਇਸ ਦੇ ਨਾਲ ਹੀ ਫ਼ਿਲਮ ‘ਸਤ੍ਰੀ 2’ ਭਾਰਤੀ ਬਾਕਸ ਆਫਿਸ ‘ਤੇ ਦੂਜੇ ਹਫ਼ਤੇ ‘ਚ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਪਹਿਲੀ ਫ਼ਿਲਮ ਬਣ ਗਈ ਹੈ। ‘ਸਤ੍ਰੀ 2’ ਨੇ ਪਹਿਲੇ ਹਫ਼ਤੇ 291.5 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਇਸ ਤੋਂ ਪਹਿਲਾਂ ਇਹ ਰਿਕਾਰਡ ਸੰਨੀ ਦਿਓਲ ਦੀ ਫ਼ਿਲਮ ‘ਗਦਰ 2’ ਦੇ ਨਾਂ ਸੀ, ਜਿਸ ਨੇ ਦੂਜੇ ਹਫ਼ਤੇ 134.47 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਇਸ ਦੇ ਨਾਲ ਹੀ ਜੇਕਰ ‘ਸਤ੍ਰੀ 2’ ਦੇ ਨਿਰਮਾਤਾਵਾਂ ਦੇ ਦਾਅਵਿਆਂ ਦੀ ਮੰਨੀਏ ਤਾਂ ਫ਼ਿਲਮ ਨੇ ‘ਬਾਹੂਬਲੀ 2’ ਦੇ ਦੂਜੇ ਹਫ਼ਤੇ 143.25 ਕਰੋੜ ਰੁਪਏ ਦੀ ਕਮਾਈ ਦਾ ਰਿਕਾਰਡ ਵੀ ਤੋੜ ਦਿੱਤਾ ਹੈ।
‘ਸਤ੍ਰੀ 2’ ਨੇ ਤੋੜੇ ਰਿਕਾਰਡ
‘ਸਤ੍ਰੀ 2’ ਨੇ ਬਾਹੂਬਲੀ (421 ਕਰੋੜ ਰੁਪਏ), ਰਜਨੀਕਾਂਤ ਦੀ ‘2.0’ (407.05 ਕਰੋੜ), ਪ੍ਰਭਾਸ ਦੀ ‘ਸਾਲਾਰ’ (406.45 ਕਰੋੜ), ‘ਕੇਜੀਐਫ’ 2 (434 ਕਰੋੜ ਰੁਪਏ) ਦੇ ਘਰੇਲੂ ਬਾਕਸ ਆਫਿਸ ਦੇ ਰਿਕਾਰਡ ਨੂੰ ਤੋੜ ਦਿੱਤਾ ਹੈ। ਇਸ ਦੇ ਨਾਲ ਹੀ ਫ਼ਿਲਮ ਦੀ ਨਜ਼ਰ ਹੁਣ ‘ਬਾਹੂਬਲੀ 2’, ‘ਗਦਰ 2’, ‘ਪਠਾਨ’, ‘ਐਨੀਮਲ’ ਅਤੇ ‘ਜਵਾਨ’ ਦੇ ਘਰੇਲੂ ਕਲੈਕਸ਼ਨ ‘ਤੇ ਹੈ।
1. ਜਵਾਨ: 643.87 ਕਰੋੜ ਰੁਪਏ।
2. ਐਨੀਮਲ : 556 ਕਰੋੜ ਰੁਪਏ।
3. ਪਠਾਨ : 543.05 ਕਰੋੜ ਰੁਪਏ।
4. ਗਦਰ 2 : 525.45 ਕਰੋੜ ਰੁਪਏ।
5. ਬਾਹੂਬਲੀ 2 : 510.99 ਕਰੋੜ ਰੁਪਏ।
6. ਸਤ੍ਰੀ 2 : 453.24 ਕਰੋੜ ਰੁਪਏ।