ਗੁਰਦਾਸਪੁਰ – ਸ੍ਰੀ ਗੁਰੂ ਨਾਨਕ ਦੇਵ ਦੇ ਵਿਆਹ ਪੁਰਬ 10 ਸਤੰਬਰ ਨੂੰ ਪੂਰੀ ਸ਼ਰਧਾ ਨਾਲ ਬਟਾਲਾ ਸ਼ਹਿਰ ’ਚ ਮਨਾਇਆ ਜਾਵੇਗਾ। ਜਿਸ ਨੂੰ ਲੈ ਕੇ ਬਟਾਲਾ ’ਚ ਇੱਕ ਵਿਸ਼ਾਲ ਬਾਰਾਤ ਰੂਪੀ ਨਗਰ ਕੀਰਤਨ ਸਜਾਇਆ ਜਾਵੇਗਾ ਹੈ, ਜੋ ਸਵੇਰ ਤੋਂ ਸ਼ੁਰੂ ਹੋ ਕੇ ਦੇਰ ਰਾਤ ਤਕ ਬਟਾਲਾ ਨਗਰ ਦੀ ਪ੍ਰੀਕਰਮਾ ਕਰ ਗੁਰਦੁਆਰਾ ਡੇਰਾ ਸਾਹਿਬ ਸੰਪਨ ਹੋਵੇਗਾ। ਉਥੇ ਹੀ ਇਸ ਨਗਰ ਕੀਰਤਨ ’ਚ ਵੱਡੀ ਗਿਣਤੀ ’ਚ ਸੰਗਤ ਸ਼ਾਮਲ ਹੋਵੇਗੀ। ਇਨ੍ਹੀਂ ਦਿਨੀਂ ਗਰਮੀ ਦਾ ਮੌਸਮ ਹੋਣ ਦੇ ਚਲਦੇ ਸਭ ਸੰਗਤ ਨੂੰ ਗਰਮੀ ਨਾਲ ਦਿੱਕਤ ਆਉਂਦੀ ਹੈ ਅਤੇ ਬਟਾਲਾ ਦੀ ਸੇਵਾ ਸੁਸਾਇਟੀ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇ ਇਸ ਲਈ ਇਕ ਵੱਖ ਤਰ੍ਹਾਂ ਦੇ ਇੰਤਜ਼ਾਮ ਕੀਤੇ ਗਏ ਹਨ ਅਤੇ ਵੱਡੇ ਪੱਖੇ ਖੁਦ ਹੀ ਤਿਆਰ ਕੀਤੇ ਹਨ ਜੋ ਸੰਗਤ ਨੂੰ ਗਰਮੀ ਤੋਂ ਰਾਹਤ ਦੇਣਗੇ। ਇਹ ਪੱਖੇ ਟ੍ਰੈਕਟਰ ਨਾਲ ਫਿਕਸ ਕੀਤੇ ਹਨ, ਇਸ ਨਾਲ ਪੂਰਾ ਦਿਨ ਨਗਰ ਕੀਰਤਨ ’ਚ ਚਲਣ ਵਾਲੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ ਅਤੇ ਮੁੱਖ ਤੌਰ ’ਤੇ ਪੰਜ ਪਿਆਰਿਆਂ ਨੂੰ ਕੋਈ ਦਿੱਕਤ ਨਹੀਂ ਹੋਵੇਗੀ। ਇਸ ਤੋਂ ਇਲਾਵਾ ਮੁੱਖ ਤੌਰ ’ਤੇ ਗੁਰਦੁਆਰਾ ਸ੍ਰੀ ਕੰਧ ਸਾਹਿਬ ’ਚ ਸਜਾਵਟ ਕੀਤੀ ਗਈ ਹੈ। ਰਾਤ ਦੇ ਸਮੇਂ ਲਾਈਟਿੰਗ ਕਾਰਨ ਗੁਰਦੁਆਰਾ ਸਾਹਿਬ ਦਾ ਅਲੌਕਿਕ ਦਿ੍ਰਸ਼ ਵੇਖਣ ਨੂੰ ਮਿਲਦਾ ਹੈ। ਇਸ ਦੌਰਾਨ ਸਵੇਰ ਤੋਂ ਲੈ ਕੇ ਦੇਰ ਰਾਤ ਤੱਕ ਵੱਡੀ ਗਿਣਤੀ ’ਚ ਸੰਗਤ ਨਤਮਸਤਕ ਹੋਣ ਲਈ ਆ ਰਹੀ ਹੈ ਅਤੇ ਗੁਰੂ ਨਾਨਕ ਦੇਵ ਜੀ ਦੇ ਵਿਆਹ ਦੀ ਨਿਸ਼ਾਨੀ ਕੱਚੀ ਕੰਧ ਦੇ ਦਰਸ਼ਨ ਕਰ ਰਹੇ ਹਨ।
next post