International

ਸੰਯੁਕਤ ਰਾਸ਼ਟਰ ਨੇ ਹੜ੍ਹ ਪ੍ਰਭਾਵਿਤ ਬੰਗਲਾਦੇਸ਼ ਲਈ 134 ਮਿਲੀਅਨ ਡਾਲਰ ਦੀ ਮਾਨਵਤਾਵਾਦੀ ਅਪੀਲ ਕੀਤੀ ਸ਼ੁਰੂ

ਢਾਕਾ – ਸੰਯੁਕਤ ਰਾਸ਼ਟਰ ਅਤੇ ਇਸਦੇ ਭਾਈਵਾਲਾਂ ਨੇ ਬੰਗਲਾਦੇਸ਼ ਵਿੱਚ ਚੱਕਰਵਾਤ ਅਤੇ ਮਾਨਸੂਨ ਹੜ੍ਹ ਤੋਂ ਪ੍ਰਭਾਵਿਤ ਭਾਈਚਾਰਿਆਂ ਨੂੰ ਤੁਰੰਤ ਰਾਹਤ ਅਤੇ ਸਹਾਇਤਾ ਪ੍ਰਦਾਨ ਕਰਨ ਲਈ 13 ਕਰੋੜ 40 ਲੱਖ ਡਾਲਰ (134 ਮਿਲੀਅਨ ਡਾਲਰ) ਦੀ ਮਾਨਵਤਾਵਾਦੀ ਅਪੀਲ ਸ਼ੁਰੂ ਕੀਤੀ ਹੈ। ਮੀਡੀਆ ਰਿਪੋਰਟਾਂ ‘ਚ ਇਹ ਜਾਣਕਾਰੀ ਦਿੱਤੀ ਗਈ। ਢਾਕਾ ਟਿ੍ਰਬਿਊਨ ਦੀ ਰਿਪੋਰਟ ਮੁਤਾਬਕ ਸੰਯੁਕਤ ਰਾਸ਼ਟਰ ਨੇ ਐਤਵਾਰ ਨੂੰ ਇਹ ਅਪੀਲ ਸ਼ੁਰੂ ਕੀਤੀ ਕਿ ਸਥਿਤੀ ਗੰਭੀਰ ਹੈ ਅਤੇ ਇਸ ‘ਤੇ ਤੁਰੰਤ ਧਿਆਨ ਦੇਣ ਦੀ ਲੋੜ ਹੈ।ਬੰਗਲਾਦੇਸ਼ ਮਈ ਤੋਂ ਲੈ ਕੇ ਹੁਣ ਤੱਕ ਚਾਰ ਜਲਵਾਯੂ-ਸੰਬੰਧੀ ਆਫ਼ਤਾਂ ਤੋਂ ਗੰਭੀਰ ਰੂਪ ਵਿੱਚ ਪ੍ਰਭਾਵਿਤ ਹੋਇਆ ਹੈ, ਜਿਸ ਵਿੱਚ ਚੱਕਰਵਾਤ ਰੇਮਾਲ, ਹਾਓਰ ਅਤੇ ਯਮੁਨਾ ਵਿੱਚ ਨਦੀ ਦੇ ਹੜ੍ਹ ਅਤੇ ਪੂਰਬੀ ਖੇਤਰਾਂ ਵਿੱਚ ਬੇਮਿਸਾਲ ਹੜ੍ਹ ਸ਼ਾਮਲ ਹਨ। ਸੰਯੁਕਤ ਰਾਸ਼ਟਰ ਦੀ ਰਿਪੋਰਟ ਅਨੁਸਾਰ ਵਿਨਾਸ਼ਕਾਰੀ ਘਟਨਾਵਾਂ ਨੇ ਬੰਗਲਾਦੇਸ਼ ਦੇ 45 ਪ੍ਰਤੀਸ਼ਤ ਵਿੱਚ 18.4 ਮਿਲੀਅਨ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ, ਜਿਸ ਨਾਲ ਰੋਜ਼ੀ-ਰੋਟੀ ਅਤੇ ਬੁਨਿਆਦੀ ਢਾਂਚੇ ਨੂੰ ਕਾਫੀ ਨੁਕਸਾਨ ਹੋਇਆ ਹੈ। ਇੱਕ ਮਾਨਵਤਾਵਾਦੀ ਅਪੀਲ ਪਹਿਲੀ ਵਾਰ ਜੂਨ ਵਿੱਚ ਚੱਕਰਵਾਤ ਰੇਮਾਲ ਲਈ ਸ਼ੁਰੂ ਕੀਤੀ ਗਈ ਸੀ ਅਤੇ ਇਹ ਸਕੀਮ ਦਾ ਤੀਜਾ ਸੰਸਕਰਣ ਹੈ, ਜਿਸਦਾ ਵਿਸਤਾਰ ਸਾਰੇ ਚਾਰ ਸੰਕਟਕਾਲਾਂ ਨੂੰ ਕਵਰ ਕਰਨ ਲਈ ਕੀਤਾ ਗਿਆ ਹੈ।

Related posts

ਅਰਥ ਸ਼ਾਸਤਰ ਦਾ ਨੋਬਲ ਡੇਰੋਨ ਏਸੇਮੋਗਲੂ, ਸਾਈਮਨ ਜੌਹਨਸਨ ਅਤੇ ਜੇਮਸ ਏ.ਰੌਬਿਨਸਨ ਨੂੰ ਦਿੱਤਾ

editor

ਅਮਰੀਕਾ ਟਰੰਪ ਦੀ ਰੈਲੀ ਨਜ਼ਦੀਕ ਹਥਿਆਰਬੰਦ ਵਿਅਕਤੀ ਗਿ੍ਰਫ਼ਤਾਰ

editor

ਟਰੰਪ ਦੀ ਅਮਰੀਕੀ ਫੌਜਾਂ ਨੂੰ ਵਿਦੇਸ਼ਾਂ ਤੋਂ ਬੁਲਾ ਕੇ ਦੇਸ਼ ’ਚ ਤਾਇਨਾਤ ਕਰਨ ਦੀ ਯੋਜਨਾ

editor