ਮੁੰਬਈ – ਸਲਮਾਨ ਖ਼ਾਨ ਇਨ੍ਹੀਂ ਦਿਨੀਂ ਆਪਣੀ ਅਗਲੀ ਐਕਸ਼ਨ ਡਰਾਮਾ ਫਿਲਮ ਸਿਕੰਦਰ ਦੀ ਤਿਆਰੀ ਕਰ ਰਹੇ ਹਨ। ਫਿਲਮ ਦਾ ਐਲਾਨ ਇਸ ਸਾਲ ਈਦ ਦੇ ਮੌਕੇ ‘ਤੇ ਕੀਤਾ ਗਿਆ ਸੀ ਅਤੇ ਇਹ ਫਿਲਮ ਅਗਲੇ ਸਾਲ ਈਦ ਦੇ ਮੌਕੇ ‘ਤੇ ਰਿਲੀਜ਼ ਹੋਵੇਗੀ। ਫਿਲਮ ‘ਚ ਰਸ਼ਮਿਕਾ ਮੰਡਾਨਾ ਮੁੱਖ ਅਦਾਕਾਰਾ ਦੇ ਰੂਪ ‘ਚ ਨਜ਼ਰ ਆਵੇਗੀ।ਹਾਲ ਹੀ ‘ਚ ਇਕ ਵੀਡੀਓ ਵਾਇਰਲ ਹੋ ਰਿਹਾ ਸੀ, ਜਿਸ ‘ਚ ਸਲਮਾਨ ਖ਼ਾਨ ਇਕ ਈਵੈਂਟ ਦੌਰਾਨ ਸੋਫੇ ਤੋਂ ਉੱਠਣ ਲਈ ਸੰਘਰਸ਼ ਕਰ ਰਹੇ ਸਨ। ਇਸ ਤੋਂ ਬਾਅਦ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਕਈ ਸਵਾਲ ਉੱਠਣੇ ਸ਼ੁਰੂ ਹੋ ਗਏ। ਇਸ ਦੇ ਨਾਲ ਹੀ ਖਬਰਾਂ ਇਹ ਵੀ ਆ ਰਹੀਆਂ ਸਨ ਕਿ ਇਸ ਕਾਰਨ ਸਿਕੰਦਰ ਦੀ ਸ਼ੂਟਿੰਗ ਵੀ ਪ੍ਰਭਾਵਿਤ ਹੋ ਸਕਦੀ ਹੈ। ਤੁਹਾਨੂੰ ਦੱਸ ਦੇਈਏ ਕਿ ਸਲਮਾਨ ਖ਼ਾਨ ਦੀ ਪਸਲੀ ‘ਚ ਸੱਟ ਲੱਗੀ ਹੈ, ਜਿਸ ਕਾਰਨ ਉਨ੍ਹਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂਕਿ ਇਸ ਸਭ ਦੇ ਬਾਵਜੂਦ ਅਦਾਕਾਰ ਨੇ ਸੈੱਟ ‘ਤੇ ਵਾਪਸ ਆ ਕੇ ਸ਼ੂਟਿੰਗ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਦਰਅਸਲ ਇਕ ਰਿਪੋਰਟ ਦੇ ਮੁਤਾਬਕ ਫਿਲਮ ਦੀ ਟੀਮ ਨੇ ਧਾਰਾਵੀ ਅਤੇ ਮਾਟੁੰਗਾ ‘ਚ ਦੋ ਸੈੱਟ ਲਗਾਏ ਹਨ, ਜਿਨ੍ਹਾਂ ਦੀ ਕੀਮਤ ਲਗਭਗ 15 ਕਰੋੜ ਰੁਪਏ ਹੈ। ਨਿਰਮਾਣ ਦੇ ਅਗਲੇ ਪੜਾਅ ‘ਚ ਕਰੂ ਸ਼ੂਟ ਨੂੰ ਹੈਦਰਾਬਾਦ ਦੇ ਇੱਕ ਪੈਲੇਸ ‘ਚ ਸ਼ਿਫਟ ਕਰੇਗਾ। ਪਹਿਲਾ ਸ਼ਡਿਊਲ 45 ਦਿਨਾਂ ਤੱਕ ਚੱਲੇਗਾ। ਇਸ ਕਾਰਨ ਸਮਰਪਿਤ ਅਦਾਕਾਰ ਸਲਮਾਨ ਖ਼ਾਨ ਸੱਟ ਲੱਗਣ ਦੇ ਬਾਵਜੂਦ ਵਾਧੂ ਸਾਵਧਾਨੀ ਨਾਲ ਸੈੱਟ ‘ਤੇ ਵਾਪਸ ਆਏ ਹਨ।ਸਿਕੰਦਰ ਦਾ ਨਿਰਦੇਸ਼ਨ ਏ.ਆਰ ਮੁਰੁਗਦੋਸ ਕਰ ਰਹੇ ਹਨ। ਇਹ ਉਸ ਦੀ 2016 ਦੀ ਫਿਲਮ ਅਕੀਰਾ ਤੋਂ ਬਾਅਦ ਹਿੰਦੀ ਇੰਡਸਟਰੀ ‘ਚ ਵਾਪਸੀ ਹੈ। ਇਸ ਤੋਂ ਇਲਾਵਾ ‘ਕਿੱਕ’, ‘ਜੁੜਵਾ’ ਅਤੇ ‘ਮੁਝਸੇ ਸ਼ਾਦੀ ਕਰੋਗੀ’ ਤੋਂ ਬਾਅਦ ਸਾਜਿਦ ਨਾਡਿਆਡਵਾਲਾ ਨਾਲ ਸਲਮਾਨ ਦੀ ਇਹ ਚੌਥੀ ਫਿਲਮ ਹੈ।