ਚੰਡੀਗੜ – ਭਾਜਪਾ ਨੇ ਬੁੱਧਵਾਰ ਨੂੰ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਵਿਚ 67 ਨਾਵਾਂ ਦਾ ਐਲਾਨ ਕੀਤਾ ਗਿਆ ਹੈ। ਸੂਬੇ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਲਾਡਵਾ ਤੋਂ ਉਮੀਦਵਾਰ ਬਣਾਇਆ ਗਿਆ ਹੈ, ਜਦੋਂਕਿ ਅਨਿਲ ਵਿਜ ਨੂੰ ਅੰਬਾਲਾ ਸੀਟ ਤੋਂ ਉਮੀਦਵਾਰ ਬਣਾਇਆ ਗਿਆ ਹੈ। ਇਸ ਸੂਚੀ ਅਨੁਸਾਰ ਸਿਰਫ਼ ਇੱਕ ਸਿੱਖ ਉਮੀਦਵਾਰ ਸ੍ਰ. ਕਮਲਜੀਤ ਸਿੰਘ ਅਜਰਾਣਾ ਨੂੰ ਪਿਹੋਵਾ ਤੋਂ ਚੋਣ ਮੈਦਾਨ ’ਚ ਉਤਾਰਿਆ ਗਿਆ ਹੈ। ਦੱਸ ਦਈਏ ਕਿ ਹਰਿਆਣਾ ਵਿਧਾਨ ਸਭਾ ਦੀਆਂ 90 ਸੀਟਾਂ ਲਈ ਇੱਕ ਪੜਾਅ ਵਿੱਚ 5 ਅਕਤੂਬਰ ਨੂੰ ਵੋਟਿੰਗ ਹੋਵੇਗੀ ਅਤੇ ਚੋਣ ਨਤੀਜੇ 8 ਅਕਤੂਬਰ ਨੂੰ ਗਿਣਤੀ ਤੋਂ ਬਾਅਦ ਆਉਣਗੇ।
ਅੱਜ ਭਾਜਪਾ ਹਾਈਕਮਾਨ ਵੱਲੋਂ ਹਰਿਆਣਾ ਚੋਣਾਂ ਲਈ ਜਾਰੀ ਪਾਰਟੀ ਉਮੀਦਵਾਰਾਂ ਦੀ ਸੂਚੀ ਵਿੱਚ ਕਾਲਕਾ ਤੋਂ ਸ਼ਕਤੀ ਰਾਣੀ ਸ਼ਰਮਾ, ਪੰਚਕੂਲਾ ਤੋਂ ਗਿਆਨ ਚੰਦ ਗੁਪਤਾ, ਅੰਬਾਲਾ ਸ਼ਹਿਰ ਤੋਂ ਅਸੀਮ ਗੋਇਲ, ਮੁਲਾਣਾ (ਐਸ.ਸੀ.)ਤੋਂ ਸੰਤੋਸ਼ ਸਰਵਣ, ਸਢੌਰਾ (ਐਸ.ਸੀ.) ਤੋਂ ਬਲਵੰਤ ਸਿੰਘ, ਜਗਾਧਰੀ ਤੋਂ ਕੰਵਰਪਾਲ ਗੁਰਜਰ, ਯਮੁਨਾਨਗਰ ਤੋਂ ਘਨਸ਼ਿਆਮ ਦਾਸ ਅਰੋੜਾ, ਰਾਦੌਰ ਤੋਂ ਸ਼ਿਆਮ ਸਿੰਘ ਰਾਣਾ, ਸ਼ਾਹਬਾਦ (ਐੱਸ. ਸੀ.) ਤੋਂ ਸੁਭਾਸ਼ ਕਲਸਾਣਾ, ਥਾਨੇਸਰ ਤੋਂ ਸੁਭਾਸ਼ ਸੁਧਾ, ਗੁਹਲਾ (ਐਸ.ਸੀ.) ਤੋਂ ਕੁਲਵੰਤ ਬਾਜ਼ੀਗਰ, ਕਲਾਇਤ ਤੋਂ ਕਮਲੇਸ਼ ਢਾਂਡਾ, ਕੈਥਲ ਤੋਂ ਲੀਲਾ ਰਾਮ ਗੁਰਜਰ, ਨੀਲੋਖੇੜੀ (ਐਸ.ਸੀ.)ਤੋਂ ਭਗਵਾਨ ਦਾਸ ਕਬੀਰਪੰਥੀ, ਇੰਦਰੀ ਤੋਂ ਰਾਮ ਕੁਮਾਰ ਕਸ਼ਯਪ, ਕਰਨਾਲ ਤੋਂ ਜਗਮੋਹਨ ਆਨੰਦ, ਘੜੂੰਆ ਤੋਂ ਹਰਵਿੰਦਰ ਕਲਿਆਣ, ਪਾਣੀਪਤ ਦਿਹਾਤੀ ਤੋਂ ਮਹੀਪਾਲ ਢਾਂਡਾ, ਪਾਣੀਪਤ ਸ਼ਹਿਰ ਤੋਂ ਪ੍ਰਮੋਦ ਕੁਮਾਰ ਵਿਜ, ਇਸਰਾਨਾ (ਐਸ.ਸੀ.) ਤੋਂ ਕ੍ਰਿਸ਼ਨ ਲਾਲ ਪੰਵਾਰ, ਸਮਾਲਖ ਤੋਂ ਮਨਮੋਹਨ ਭਦਾਨਾ, ਖਰਖੌਦਾ (ਐਸ.ਸੀ.) ਤੋਂ ਪਵਨ ਖਰਖੌਦਾ, ਸੋਨੀਪਤ ਤੋਂ ਨਿਖਿਲ ਮਦਾਨ, ਗੋਹਾਣਾ ਤੋਂ ਡਾ. ਅਰਵਿੰਦ ਸ਼ਰਮਾ, ਸਫੀਦੋਂ ਤੋਂ ਰਾਮ ਕੁਮਾਰ ਗੌਤਮ, ਜੀਂਦ ਤੋਂ ਡਾ ਕ੍ਰਿਸ਼ਨ ਲਾਲ ਮਿੱਢਾ, ਉਚਾਨਾ ਕਲਾਂ ਤੋਂ ਦੇਵੇਂਦਰ ਅੱਤਰੀ, ਟੋਹਾਣਾ ਤੋਂ ਦਵਿੰਦਰ ਸਿੰਘ ਬਬਲੀ, ਫਤਿਹਾਬਾਦ ਤੋਂ ਦੂਦਾ ਰਾਮ ਬਿਸ਼ਨੋਈ, ਰਤੀਆ (ਐਸ.ਸੀ.) ਤੋਂ ਸੁਨੀਤਾ ਦੁੱਗਲ, ਕਾਲਾਂਵਾਲੀ (ਐਸ.ਸੀ.) ਤੋਂ ਰਜਿੰਦਰ ਦੇਸੂਜੋਧਾ, ਰਾਣੀਆ ਤੋਂ ਸ਼ੀਸ਼ਪਾਲ ਕੰਬੋਜ, ਆਦਮਪੁਰ ਤੋਂ ਭਵਿਆ ਬਿਸ਼ਨੋਈ, ਉਕਲਾਨਾ (ਐਸ.ਸੀ.) ਤੋਂ ਅਨੂਪ ਧਾਨਕ, ਨਾਰਨੌਂਦ ਤੋਂ ਕੈਪਟਨ ਅਭਿਮੰਨਿਊ, ਹਾਂਸੀ ਤੋਂ ਸ਼ਵਿਨੋਦ ਭਯਾਨਾ, ਬਰਵਾਲਾ ਤੋਂ ਰਣਵੀਸ ਗੰਗਵਾ, ਹਿਸਾਰ ਤੋਂ ਡਾ.ਕਮਲ ਗੁਪਤਾ, ਨਲਵਾ ਤੋਂ ਰਣਧੀਰ ਪਨਿਹਾਰ, ਲੋਹਾਰੁ ਤੋਂ ਜੇਪੀ ਦਲਾਲ, ਬਦਰਾ ਤੋਂ ਉਮੇਦ ਪਟੁਵਾਸ, ਦਾਦਰੀ ਤੋਂ ਸੁਨੀਲ ਸਾਂਗਵਾਨ, ਭਿਵਾਨੀ ਤੋਂ ਘਨਸ਼ਿਆਮ ਸਰਾਫ, ਤੋਸ਼ਮ ਤੋਂ ਸ਼ਰੂਤੀ ਚੌਧਰੀ, ਬਵਾਨੀ ਖੇੜਾ ਤੋਂ ਕਪੂਰ ਵਾਲਮੀਕਿ, ਮਹਿਮਦ ਤੋਂ ਦੀਪਕ ਹੁੱਡਾ, ਗੜ੍ਹੀ ਸਾਂਪਲਾ-ਕਿਲੋਈ ਤੋਂ ਮੰਜੂ ਹੁੱਡਾ, ਕਲਾਨੌਰ ਤੋਂ ਰੇਣੂ ਡਾਬਲਾ, ਬਹਾਦਰਗੜ੍ਹ ਤੋਂ ਦਿਨੇਸ਼ ਕੌਸ਼ਿਕ, ਬਦਲੀ ਤੋਂ ਓਮਪਕਾਸ਼ ਧਨਖੜ, ਝੱਜਰ ਤੋਂ ਕੈਪਟਨ ਬਿਰਧਨਾ, ਬੇਰੀ ਤੋਂ ਸੰਜੇ ਕਾਬਲਾਨਾ,ਅਟੇਲੀ ਤੋਂ ਕੁਮਾਰੀ ਆਰਤੀ ਸਿੰਘ ਰਵੀ, ਨੰਗਲ ਚੌਧਰੀ ਤੋਂ ਡਾ: ਅਭੈ ਸਿੰਘ ਯਾਦਵ, ਕੋਸਲੀ ਤੋਂ ਅਨਿਲ ਦਹਿਨਾ, ਰੇਵਾੜੀ ਤੋਂ ਲਕਸ਼ਮਣ ਸਿੰਘ ਯਾਦਵ, ਬਾਦਸ਼ਾਹਪੁਰ ਤੋਂ ਰਾਓ ਨਰਬੀਰ ਸਿੰਘ, ਗੁੜਗਾਓਂ ਤੋਂ ਮੁਕੇਸ਼ ਸ਼ਰਮਾ, ਸੋਹਣਾਤੋਂ ਤੇਜਪਾਲ ਤੰਵਰ, ਪਲਵਲ ਤੋਂ ਗੌਰਵ ਗੌਤਮ, ਪਿ੍ਰਥਲਾ ਤੋਂ ਟੇਕਚੰਦ ਸ਼ਰਮਾ, ਬੱਲਭਗੜ੍ਹ ਤੋਂ ਮੂਲਚੰਦਰ ਸ਼ਰਮਾ, ਫਰੀਦਾਬਾਦ ਤੋਂ ਵਿਪੁਲ ਗੋਇਲ, ਤਿਗਾਂਵ ਤੋਂ ਰਾਜੇਸ਼ ਨਗਰ ਨੂੰ ਟਿਕਟ ਦਿੱਤੀ ਗਈ ਹੈ। ਹਰਿਆਣਾ ਵਿਧਾਨ ਸਭਾ ਦਾ ਕਾਰਜਕਾਲ 3 ਨਵੰਬਰ, 2024 ਨੂੰ ਖਤਮ ਹੋਣ ਜਾ ਰਿਹਾ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ਅਕਤੂਬਰ, 2019 ਵਿੱਚ ਹੋਈਆਂ ਸਨ। ਚੋਣਾਂ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਅਤੇ ਜਨਨਾਇਕ ਜਨਤਾ ਪਾਰਟੀ ਦੇ ਗਠਜੋੜ ਨੇ ਰਾਜ ਵਿੱਚ ਸਰਕਾਰ ਬਣਾਈ। ਭਾਜਪਾ ਕੋਲ 40, ਕਾਂਗਰਸ ਕੋਲ 31 ਅਤੇ ਆਜ਼ਾਦ/ਹੋਰਾਂ ਕੋਲ 19 ਸੀਟਾਂ ਹਨ। ਪਹਿਲਾਂ ਚੋਣਾਂ 1 ਅਕਤੂਬਰ ਨੂੰ ਹੋਣੀਆਂ ਸਨ ਅਤੇ ਨਤੀਜੇ 4 ਅਕਤੂਬਰ ਨੂੰ ਐਲਾਨੇ ਜਾਣੇ ਸਨ ਪਰ ਤਿਉਹਾਰਾਂ ਦੇ ਮੱਦੇਨਜ਼ਰ ਚੋਣ ਕਮਿਸ਼ਨ ਨੇ ਤਾਰੀਖ ਬਦਲ ਦਿੱਤੀ।