Bollywood

ਹਿੰਦੀ ਫਿਲਮ ਅਦਾਕਾਰ ਜੂਨੀਅਰ ਮਹਿਮੂਦ ਦਾ 68 ਸਾਲ ਦੀ ਉਮਰ ’ਚ ਦੇਹਾਂਤ

ਮੁੰਬਈ – ‘ਕਾਰਵਾਂ’, ‘ਹਾਥੀ ਮੇਰੇ ਸਾਥੀ’ ਅਤੇ ‘ਮੇਰਾ ਨਾਮ ਜੋਕਰ’ ਵਰਗੀਆਂ ਫਿਲਮਾਂ ‘ਚ ਆਪਣੀਆਂ ਭੂਮਿਕਾਵਾਂ ਲਈ ਜਾਣੇ ਜਾਂਦੇ ਚਰਿੱਤਰ ਅਭਿਨੇਤਾ ਜੂਨੀਅਰ ਮਹਿਮੂਦ ਦਾ ਅੱਜ ਕੈਂਸਰ ਕਾਰਨ ਦੇਹਾਂਤ ਹੋ ਗਿਆ। ਉਹ 68 ਸਾਲਾਂ ਦੇ ਸਨ। ਜੂਨੀਅਰ ਮਹਿਮੂਦ ਦੇ ਛੋਟੇ ਬੇਟੇ ਹਸਨੈਨ ਸਈਦ ਨੇ ਦੱਸਿਆ, ‘ਮੇਰੇ ਪਿਤਾ ਪੇਟ ਦੇ ਕੈਂਸਰ ਨਾਲ ਜੂਝ ਰਹੇ ਸਨ। ਉਨ੍ਹਾਂ ਦੀ ਹਾਲਤ 17 ਦਿਨਾਂ ਤੋਂ ਨਾਜ਼ੁਕ ਸੀ। ਉਨ੍ਹਾਂ ਦਾ ਮਹੀਨੇ ਵਿਚ 35 ਤੋਂ 40 ਕਿਲੋ ਭਾਰ ਘਟਾ ਗਿਆ ਸੀ। ਜੂਨੀਅਰ ਮਹਿਮੂਦ ਦਾ ਅਸਲੀ ਨਾਂ ਨਈਮ ਸਈਦ ਸੀ। ਉਨ੍ਹਾਂ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਬਾਲ ਕਲਾਕਾਰ ਵਜੋਂ ਮੁਹੱਬਤ ਜ਼ਿੰਦਗੀ ਹੈ (1966) ਅਤੇ ‘ਨੌਨੀਹਾਲ’ (1967) ਨਾਲ ਕੀਤੀ।

Related posts

‘ਲਵਯਾਪਾ’: ਆਮਿਰ ਖਾਨ ਦੇ ਬੇਟੇ ਅਤੇ ਸ੍ਰੀ ਦੇਵੀ ਦੀ ਬੇਟੀ ਦੀ ਫਿਲਮ !

admin

‘ਦਿ ਰੋਸ਼ਨਜ਼’: ਰਿਤਿਕ ਰੋਸ਼ਨ ਦੇ ਪ੍ਰੀਵਾਰ ਦੀ ਕਹਾਣੀ !

admin

ਬਾਲੀਵੁੱਡ ਅਦਾਕਾਰਾ ਪੂਨਮ ਢਿੱਲੋਂ ਦੇ ਘਰ ਚੋਰੀ

admin