ਨਵੀਂ ਦਿੱਲੀ – ਦਿੱਲੀ ਪੁਲਿਸ ਨੇ 500 ਕਰੋੜ ਰੁਪਏ ਦੇ ਫਰਾਡ ਐਪ ਆਧਾਰਿਤ ਘੁਟਾਲੇ ਵਿੱਚ ਯੂਟਿਊਬਰ ਐਲਵੀਸ਼ ਯਾਦਵ ਅਤੇ ਕਾਮੇਡੀਅਨ ਭਾਰਤੀ ਸਿੰਘ ਅਤੇ ਤਿੰਨ ਹੋਰਾਂ ਨੂੰ ਸੰਮਨ ਜਾਰੀ ਕੀਤਾ ਹੈ। ਪੁਲਿਸ ਨੂੰ 500 ਤੋਂ ਵੱਧ ਸ਼ਿਕਾਇਤਾਂ ਮਿਲੀਆਂ ਹਨ ਜਿਸ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਕਈ ਸੋਸ਼ਲ ਮੀਡੀਆ ਇੰਫਲੁਐਂਸਰ ਅਤੇ ਯੂਟਿਊਬਰ ਨੇ ਆਪਣੇ ਪੇਜਾਂ ‘ਤੇ 892OX ਮੋਬਾਈਲ ਐਪਲੀਕੇਸ਼ਨ ਦਾ ਪ੍ਰਚਾਰ ਕੀਤਾ ਅਤੇ ਲੋਕਾਂ ਨੂੰ ਐਪ ਰਾਹੀਂ ਨਿਵੇਸ਼ ਕਰਨ ਦਾ ਲਾਲਚ ਦਿੱਤਾ। ਪੁਲਸ ਨੇ ਦੱਸਿਆ ਕਿ ਇਸ ਘੁਟਾਲੇ ਦੇ ਮੁੱਖ ਦੋਸ਼ੀ ਸ਼ਿਵਰਾਮ (30) ਵਾਸੀ ਚੇਨਈ ਨੂੰ ਗਿ੍ਰਫਤਾਰ ਕਰ ਲਿਆ ਗਿਆ ਹੈ। ਸ਼ਿਕਾਇਤ ਦੇ ਅਨੁਸਾਰ, ਸੌਰਵ ਜੋਸ਼ੀ, ਅਭਿਸ਼ੇਕ ਮਲਹਾਨ, ਪੂਰਵ ਝਾਅ, ਐਲਵੀਸ਼ ਯਾਦਵ, ਭਾਰਤੀ ਸਿੰਘ, ਹਰਸ਼ ਲਿੰਬਾਚੀਆ, ਲਕਸ਼ੈ ਚੌਧਰੀ, ਆਦਰਸ਼ ਸਿੰਘ, ਅਮਿਤ ਅਤੇ ਦਿਲਰਾਜ ਸਿੰਘ ਰਾਵਤ ਸਮੇਤ ਸੋਸ਼ਲ ਮੀਡੀਆ ਇੰਫਲੂਐਂਸਰ ਅਤੇ ਯੂਟਿਊਬਰ ਨੇ ਐਪਲੀਕੇਸ਼ਨ ਦਾ ਪ੍ਰਚਾਰ ਕੀਤਾ ਅਤੇ ਲੋਕਾਂ ਨੂੰ ਇਸ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕੀਤਾ। ਐਪ ਤੋਂ ਨਿਵੇਸ਼ ਕਰਨ ਲਈ ਲੁਭਾਇਆ। ਡਿਪਟੀ ਕਮਿਸ਼ਨਰ ਆਫ਼ ਪੁਲਸ ਹੇਮੰਤ ਤਿਵਾਰੀ ਨੇ ਕਿਹਾ, 892OX ਇੱਕ ਮੋਬਾਈਲ ਐਪਲੀਕੇਸ਼ਨ ਹੈ, ਜੋ ਇੱਕ ਯੋਜਨਾਬੱਧ ਘੁਟਾਲੇ ਦਾ ਹਿੱਸਾ ਸੀ। ਡੀਸੀਪੀ ਨੇ ਦੱਸਿਆ ਕਿ ਇਸ ਐਪਲੀਕੇਸ਼ਨ ਰਾਹੀਂ ਮੁਲਜ਼ਮਾਂ ਨੇ ਰੋਜ਼ਾਨਾ ਇੱਕ ਤੋਂ ਪੰਜ ਫ਼ੀਸਦੀ ਦੀ ਗਾਰੰਟੀਸ਼ੁਦਾ ਰਿਟਰਨ ਦਾ ਵਾਅਦਾ ਕੀਤਾ ਸੀ, ਜੋ ਇੱਕ ਮਹੀਨੇ ਵਿੱਚ 30 ਤੋਂ 90 ਫ਼ੀਸਦੀ ਦੇ ਬਰਾਬਰ ਹੈ। ਇਸ ਐਪ ਨੂੰ ਫਰਵਰੀ 2024 ਵਿੱਚ ਲਾਂਚ ਕੀਤਾ ਗਿਆ ਸੀ। ਇਸ ਐਪ ਵਿੱਚ 30,000 ਤੋਂ ਵੱਧ ਲੋਕਾਂ ਨੇ ਨਿਵੇਸ਼ ਕੀਤਾ ਸੀ। ਨਿਵੇਸ਼ਕਾਂ ਨੂੰ ਪਹਿਲੇ ਪੰਜ ਮਹੀਨਿਆਂ ਵਿੱਚ ਚੰਗਾ ਰਿਟਰਨ ਮਿਲਿਆ। ਹਾਲਾਂਕਿ, ਜੁਲਾਈ ਤੋਂ ਬਾਅਦ ਐਪ ਨੇ ਤਕਨੀਕੀ ਖਾਮੀਆਂ, ਕਾਨੂੰਨੀ ਸਮੱਸਿਆਵਾਂ, ਜੀ.ਐੱਸ.ਟੀ. ਮੁੱਦਿਆਂ ਆਦਿ ਦਾ ਹਵਾਲਾ ਦਿੰਦੇ ਹੋਏ ਭੁਗਤਾਨ ਬੰਦ ਕਰ ਦਿੱਤਾ। ਡੀਸੀਪੀ ਤਿਵਾਰੀ ਨੇ ਕਿਹਾ, ‘ਕਥਿਤ ਕੰਪਨੀਆਂ ਉਤਰ ਪ੍ਰਦੇਸ਼ ਦੇ ਨੋਇਡਾ ਵਿੱਚ ਆਪਣੇ ਦਫ਼ਤਰ ਬੰਦ ਕਰਨ ਤੋਂ ਬਾਅਦ ਗਾਇਬ ਹੋ ਗਈਆਂ।ਪੁਲਿਸ ਨੇ ਦੱਸਿਆ ਕਿ ਮਾਸਟਰਮਾਈਂਡ ਸ਼ਿਵਰਾਮ ਨੂੰ ਗਿ੍ਰਫਤਾਰ ਕਰ ਲਿਆ ਗਿਆ ਹੈ ਅਤੇ ਉਸ ਦੇ ਚਾਰ ਵੱਖ-ਵੱਖ ਬੈਂਕ ਖਾਤਿਆਂ ਤੋਂ 18 ਕਰੋੜ ਰੁਪਏ ਜ਼ਬਤ ਕੀਤੇ ਗਏ ਹਨ। ਜਾਂਚ ਦੌਰਾਨ, ਸਾਈਬਰ ਉੱਤਰ-ਪੂਰਬੀ ਜ਼ਿਲ੍ਹੇ ਦੇ 9 ਲੋਕਾਂ ਦੁਆਰਾ ਐਪਲੀਕੇਸ਼ਨ ਦੇ ਵਿਰੁੱਧ ਵੀ ਕਈ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਹਨ, ਜਿਨ੍ਹਾਂ ਨਾਲ ਇਸੇ ਤਰ੍ਹਾਂ ਧੋਖਾਧੜੀ ਕੀਤੀ ਗਈ ਸੀ।