ਮੁੰਬਈ ਦੇ ਬ੍ਰੇਬੋਰਨ ਸਟੇਡੀਅਮ ਵਿੱਚ ਖੇਡੇ ਗਏ ਮਹਿਲਾ ਪ੍ਰੀਮੀਅਰ ਲੀਗ (ੱਫ਼) 2025 ਦੇ ਫਾਈਨਲ ਮੈਚ ਵਿੱਚ, ਮੁੰਬਈ ਇੰਡੀਅਨਜ਼ ਮਹਿਲਾ ਟੀਮ ਨੇ ਦਿੱਲੀ ਕੈਪੀਟਲਜ਼ ਮਹਿਲਾ ਟੀਮ ਨੂੰ 8 ਦੌੜਾਂ ਨਾਲ ਹਰਾ ਕੇ ਖਿਤਾਬ ਜਿੱਤ ਲਿਆ ਹੇ। ਦਿੱਲੀ ਕੈਪੀਟਲਜ਼ ਦੀ ਟੀਮ ਨੇ ਟਾਸ ਜਿੱਤ ਕੇ ਮੁੰਬਈ ਇੰਡੀਅਨਜ਼ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਲਈ ਕਿਹਾ। ਮੁੰਬਈ ਇੰਡੀਅਨਜ਼ ਦੀ ਸ਼ੁਰੂਆਤ ਵੀ ਚੰਗੀ ਨਹੀਂ ਰਹੀ ਕਿਉਂਕਿ ਯਾਸਤਿਕਾ ਭਾਟੀਆ (8) ਅਤੇ ਹੇਲੀ ਮੈਥਿਊਜ਼ (3) ਜਲਦੀ ਹੀ ਡਿੱਗ ਗਈਆਂ। ਪਰ ਫਿਰ ਨੈਟ ਸਾਈਵਰ-ਬਰੰਟ (30 ਦੌੜਾਂ, 28 ਗੇਂਦਾਂ, 4 ਚੌਕੇ) ਅਤੇ ਕਪਤਾਨ ਹਰਮਨਪ੍ਰੀਤ ਕੌਰ ਨੇ ਪਾਰੀ ਨੂੰ ਸੰਭਾਲਿਆ। ਹਰਮਨਪ੍ਰੀਤ ਨੇ 44 ਗੇਂਦਾਂ ਵਿੱਚ 66 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ, ਜਿਸ ਵਿੱਚ 9 ਚੌਕੇ ਅਤੇ 2 ਛੱਕੇ ਸ਼ਾਮਲ ਸਨ। ਉਸਦੇ 150 ਦੇ ਸਟ੍ਰਾਈਕ ਰੇਟ ਨੇ ਟੀਮ ਨੂੰ ਇੱਕ ਮਜ਼ਬੂਤ ਸਕੋਰ ਤੱਕ ਪਹੁੰਚਾਇਆ। ਇਸ ਦੇ ਜਵਾਬ ਵਿੱਚ ਦਿੱਲੀ 20 ਓਵਰਾਂ ਵਿੱਚ 9 ਵਿਕਟਾਂ ਦੇ ਨੁਕਸਾਨ ‘ਤੇ ਸਿਰਫ਼ 141 ਦੌੜਾਂ ਹੀ ਬਣਾ ਸਕੀ। ਇਸ ਦਿਲਚਸਪ ਮੈਚ ਵਿੱਚ, ਮੁੰਬਈ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ‘ਪਲੇਅਰ ਆਫ਼ ਦ ਮੈਚ’ ਦਾ ਪੁਰਸਕਾਰ ਜਿੱਤਿਆ, ਜਦੋਂ ਕਿ ਨੈਟ ਸਾਈਵਰ-ਬਰੰਟ ਨੂੰ ‘ਪਲੇਅਰ ਆਫ਼ ਦ ਸੀਰੀਜ਼’ ਚੁਣਿਆ ਗਿਆ।