ਅਗਲੇ 25 ਸਾਲਾਂ ’ਚ 35 ਟ੍ਰਿਲੀਅਨ ਡਾਲਰ ਦੀ ਹੋ ਜਾਵੇਗਾ ਭਾਰਤੀ ਅਰਥਚਾਰਾ -ਪੀਯੂਸ਼ ਗੋਇਲ

ਪਣਜੀ – ਕੇਂਦਰੀ ਵਣਜ ਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਅਗਲੇ 25 ਸਾਲਾਂ ਦੌਰਾਨ ਭਾਰਤੀ ਅਰਥਚਾਰੇ ਦਾ ਆਕਾਰ ਵੱਧ ਕੇ 35 ਟ੍ਰਿਲੀਅਨ ਡਾਲਰ ਹੋ ਜਾਵੇਗਾ। ਹਾਲੇ ਇਸਦਾ ਆਕਾਰ 3.5 ਟ੍ਰਿਲੀਅਨ ਡਾਲਰ ਹੈ। ਇਮੈਜਿੰਗ ਗੋਆ ਗਲੋਬਲ ਬਿਜ਼ਨੈੱਸ ਸਮਿਟ 2024 ਦੇ ਉਦਘਾਟਨ ਸੈਸ਼ਨ ’ਚ ਸੰਬੋਧਨ ਕਰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ 21ਵੀਂ ਸਦੀ ਭਾਰਤ ਦੀ ਹੈ ਤੇ ਭਾਰਤ ਤਿੰਨ ਸਾਲਾਂ ’ਚ ਤੀਜਾ ਸਭ ਤੋਂ ਵੱਡਾ ਅਰਥਚਾਰਾ ਬਣਨ ਦੀ ਰਾਹ ’ਤੇ ਹੈ।ਗੋਇਲ ਨੇ ਕਿਹਾ, ‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਹੀ ਕਿਹਾ ਹੈ ਕਿ 21ਵੀਂ ਸਦੀ ਭਾਰਤ ਦੀ ਸਦੀ ਹੈ। ਅੱਜ ਅਸੀਂ ਜੋ ਕਰ ਰਹੇ ਹਾਂ, ਉਹ ਸਭ ਤੋਂ ਚੰਗਾ ਤੇ ਸਭ ਤੋਂ ਵੱਡਾ ਹੈ।’ ਉਨ੍ਹਾਂ ਕਿਹਾ ਕਿ ਅਸੀਂ 2047 ਤੱਕ ਭਾਰਤ ਨੂੰ ਇਕ ਵਿਕਸਤ ਤੇ ਖੁਸ਼ਹਾਲ ਰਾਸ਼ਟਰ ਬਣਾਉਣ ਦੇ ਲਈ ਇਕ ਕੇਂਦਰਤ ਨਜ਼ਰੀਏ ਨਾਲ ਕੰਮ ਕਰ ਰਹੇ ਹਾਂ। ਭਾਰਤ ਦੀ ਵਿਕਾਸ ਕਹਾਈ ਅਗਲੇ 25 ਸਾਲਾਂ ’ਚ ਅਰਥਚਾਰੇ ਨੂੰ 3.5 ਟ੍ਰਿਲੀਅਨ ਡਾਲਰ ਤੋਂ 35 ਟ੍ਰਿਲੀਅਨ ਡਾਲਰ ਤੱਕ ਲਿਜਾਵੇਗੀ। ਇਹ 10 ਗੁਣਾ ਦਾ ਵਾਧਾ ਭਾਰਤ ਦੀ ਮਜ਼ਬੂਤ ਆਰਥਿਕ ਬੁਨਿਆਦ ਕਾਰਨ ਹੈ। ਅਸੀਂ ਸਭ ਤੋਂ ਤੇਜ਼ੀ ਨਾਲ ਵਧਣ ਵਾਲਾ ਅਰਥਚਾਰਾ ਹਾਂ। ਘੱਟ ਮਹਿੰਗਾਈ ਦਰ, ਮਜ਼ਬੂਤ ਵਿਦੇਸ਼ੀ ਮੁਦਰਾ ਭੰਡਾਰ ਤੇ ਨਿਵੇਸ਼ਕਾਂ ਲਈ ਅਨੁਕੂਲ ਮਾਹੌਲ ਪਿਛਲੇ ਦਹਾਕੇ ਦੇ ਮੁਕਾਬਲੇ 10 ਸਾਲਾਂ ’ਚ ਭਾਰਤ ’ਚ ਦੁੱਗਣਾ ਪ੍ਰਤੱਖ ਵਿਦੇਸ਼ ਨਿਵੇਸ਼ (ਐੱਫਡੀਆਈ) ਲਿਆਇਆ ਹੈ। ਆਲਮੀ ਸਪਲਾਈ ਚੇਨ ’ਚ ਭਾਰਤ ਨੂੰ ਇਕ ਭਰੋਸੇਮੰਦ ਭਾਈਵਾਲ ਦੇ ਤੌਰ ’ਤੇ ਦੇਖਿਆ ਜਾਂਦਾ ਹੈ।

Related posts

ਟਰੰਪ ਇਕੱਲਾ ਫਸਿਆ : ਆਸਟ੍ਰੇਲੀਆ ਸਮੇਤ ‘ਨਾਟੋ’ ਵਲੋਂ ਇਰਾਨ ਵਿਰੁੱਧ ਅਮਰੀਕਾ ਦਾ ਸਾਥ ਦੇਣ ਤੋਂ ਨਾਂਹ !

‘ਜੇ ਦੁਨੀਆਂ ਚੁੱਪ ਰਹੀ ਤਾਂ ਈਰਾਨ ਅਜਿਹੇ ਹਮਲਿਆਂ ਦਾ ਸ੍ਹਾਮਣਾ ਕਰਨ ਵਾਲਾ ਆਖਰੀ ਦੇਸ਼ ਨਹੀਂ ਹੋਵੇਗਾ’

ਭਾਰਤੀ ਡਾਕ ਅੱਜ 17 ਮਾਰਚ ਤੋਂ ਨਵੀਂ ਐਕਸਪ੍ਰੈਸ ਡਿਲੀਵਰੀ ਸੇਵਾ ਸ਼ੁਰੂ ਕਰ ਰਿਹਾ