ਅਫਗਾਨਿਸਤਾਨ ’ਚ ਤੇਜ਼ੀ ਨਾਲ ਬਦਲੇ ਹਾਲਾਤ, ਤਾਲਿਬਾਨ ਵਿਰੋਧੀ ਲੜਾਕਿਆਂ ਨੇ ਤਿੰਨ ਜ਼ਿਲ੍ਹਿਆਂ ਨੂੰ ਕਰਾਇਆ ਆਜ਼ਾਦ

ਕਾਬੁਲ – ਅਫਗਾਨਿਸਤਾਨ ਵਿਚ ਤਾਲਿਬਾਨ ਵਿਰੋਧੀ ਤਾਕਤਾਂ ਨੂੰ ਵੱਡੀ ਸ਼ੁਰੂਆਤੀ ਬੜ੍ਹਤ ਹਾਸਲ ਹੋਈ ਹੈ। ਖ਼ਬਰ ਏਜੰਸੀ ਰਾਇਟਰ ਦੀ ਰਿਪੋਰਟ ਮੁਤਾਬਕ ਉੱਤਰੀ ਅਫਗਾਨਿਸਤਾਨ ਵਿਚ ਤਾਲਿਬਾਨ ਦਾ ਵਿਰੋਧ ਕਰਨ ਵਾਲੀਆਂ ਤਾਕਤਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪੰਜਸ਼ੀਰ ਘਾਟੀ ਦੇ ਕਰੀਬ ਤਿੰਨ ਜ਼ਿਲ੍ਹਿਆਂ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ। ਇਨ੍ਹਾਂ ਇਲਾਕਿਆਂ ਵਿਚ ਸਰਕਾਰੀ ਬਲ ਦੇ ਜਵਾਨ ਹੋਰ ਮਿਲਿਸ਼ੀਆ ਸਮੂਹਾਂ ਦੇ ਲੜਾਕਿਆਂ ਨਾਲ ਇਕਜੁਟ ਹੋਣਾ ਸ਼ੁਰੂ ਹੋ ਗਏ ਹਨ। ਸਰਕਾਰੀ ਬਲ ਦੇ ਜਵਾਨਾਂ ਦੀ ਮਿਲਿਸ਼ੀਆ ਸਮੂਹਾਂ ਨਾਲ ਹੋਈ ਇਹ ਲਾਮਬੰਦੀ ਤਾਲਿਬਾਨ ਲਈ ਵੱਡਾ ਖ਼ਤਰਾ ਮੰਨੀ ਜਾ ਰਹੀ ਹੈ।
ਤਾਲਿਬਾਨ ਦਾ ਵਿਰੋਧ ਕਰਨ ਦੀ ਕਸਮ ਖਾਣ ਵਾਲੇ ਰੱਖਿਆ ਮੰਤਰੀ ਜਨਰਲ ਬਿਸਮਿੱਲਾਹ ਮੁਹੰਮਦੀ ਨੇ ਟਵੀਟ ਕਰ ਕੇ ਕਿਹਾ ਹੈ ਕਿ ਪੰਜਸ਼ੀਰ ਦੇ ਉੱਤਰ ਵਿਚ ਬਗਲਾਨ ਪ੍ਰਾਂਤ ਦੇ ਦੇਹ ਸਾਲੇਹ, ਬਾਨੋ ਤੇ ਪੁਲ-ਹੇਸਰ ਜ਼ਿਲ੍ਹਿਆਂ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਗਿਆ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਤਾਲਿਬਾਨ ਵੱਲੋਂ ਇਸ ਤਾਜ਼ਾ ਘਟਨਾਕ੍ਰਮ ’ਤੇ ਕੋਈ ਬਿਆਨ ਨਹੀਂ ਆਇਆ ਹੈ। ਟੋਲੋ ਨਿਊਜ਼ ਨੇ ਇਕ ਸਥਾਨਕ ਪੁਲਿਸ ਕਮਾਂਡਰ ਦੇ ਹਵਾਲੇ ਨਾਲ ਕਿਹਾ ਹੈ ਕਿ ਬਗਲਾਨ ਵਿਚ ਬਾਨੋ ਜ਼ਿਲ੍ਹਾ ਸਥਾਨਕ ਮਿਲਿਸ਼ੀਆ ਬਲਾਂ ਦੇ ਕੰਟਰੋਲ ਵਿਚ ਹੈ ਤੇ ਲੜਾਈ ਵਿਚ ਵੱਡੀ ਗਿਣਤੀ ਵਿਚ ਮੌਤਾਂ ਹੋਈਆਂ ਹਨ।

Related posts

ਕੀ ਜੇਲ੍ਹ ਵਿੱਚ ਹੀ ਮਾਰ-ਮੁਕਾ ਦਿੱਤਾ ਹੈ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ?

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਾ ਭਾਰਤ ਦੌਰਾ 4 ਦਸੰਬਰ ਤੋਂ

ਲਾਹੌਰ ਦੁਨੀਆਂ ਦੇ ਸਭ ਤੋਂ ਪ੍ਰਦੂਸ਼ਤ ਸ਼ਹਿਰਾਂ ਦੀ ਸੂਚੀ ਵਿੱਚ ਸਿਖਰਾਂ ਨੂੰ ਛੋਹਣ ਲੱਗਾ !