ਅਫਗਾਨਿਸਤਾਨ ‘ਤੇ ਬਦਲੇ ਬ੍ਰਿਟੇਨ ਦੇ ਸੁਰ, ਬੋਰਿਸ ਜੌਨਸਨ ਬੋਲੇ- ਜ਼ਰੂਰੀ ਹੋਇਆ ਤਾਂ ਤਾਲਿਬਾਨ ਨਾਲ ਕੰਮ ਕਰਨ ਨੂੰ ਤਿਆਰ

ਲੰਡਨ – ਅਫ਼ਗਾਨਿਸਤਾਨ ਸੰਕਟ ਵਿਚਕਾਰ ਬ੍ਰਿਟੇਨ ਨੇ ਤਾਲਿਬਾਨ ਨੂੰ ਲੈ ਕੇ ਆਪਣੇ ਰੁਖ਼ ‘ਚ ਬਦਲਾਅ ਕੀਤਾ ਹੈ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਤਾਲਿਬਾਨ ਨੂੰ ਲੈ ਕੇ ਇਕ ਵੱਡਾ ਬਿਆਨ ਦਿੱਤਾ ਹੈ। ਬ੍ਰਿਟਿਸ਼ ਪੀਐੱਮ ਬੋਰਿਸ ਜੌਨਸਨ ਨੇ ਕਿਹਾ ਕਿ ਜੇ ਜ਼ਰੂਰੀ ਹੋਇਆ ਤਾਂ ਬ੍ਰਿਟੇਨ, ਤਾਲਿਬਾਨ ਨਾਲ ਕੰਮ ਕਰਨ ਨੂੰ ਤਿਆਰ ਹਨ। ਬੋਰਿਸ ਜੌਨਸਨ ਨੇ ਪੱਤਰਕਾਰਾਂ ਨੂੰ ਕਿਹਾ ਕਿ ਮੈਂ ਲੋਕਾਂ ਨੂੰ ਯਕੀਨ ਦਿਵਾਉਣਾ ਚਾਹੁੰਦਾ ਹਾਂ ਕਿ ਅਫ਼ਗਾਨਿਸਤਾਨ ਲਈ ਹੱਲ ਖੋਜਣ ਦੇ ਸਾਡੇ ਸਿਆਸੀ ਤੇ ਰਾਜਨੀਤਕ ਕੰਮ ਕਰ ਰਹੇ ਹਨ। ਬੋਰਿਸ ਜੌਨਸਨ ਨੇ ਕਿਹਾ ਕਿ ਕਾਬੁਲ ਹਵਾਈ ਅੱਡੇ ‘ਤੇ ਸਥਿਤੀ ਥੋੜ੍ਹੀ ਬਿਹਤਰ ਹੋ ਰਹੀ ਹੈ, ਜਿੱਥੇ ਹਜ਼ਾਰਾਂ ਹਤਾਸ਼ ਅਫਗਾਨ ਦੇਸ਼ ਤੋਂ ਪਲਾਇਨ ਦੀ ਮੰਗ ਕਰ ਰਹੇ ਹਨ। ਬ੍ਰਿਟਿਸ਼ ਸਰਕਾਰ ਨੇ ਕਿਹਾ ਕਿ ਉਸ ਨੇ ਕਰੀਬ 1615 ਲੋਕਾਂ ਨੂੰ ਬਾਹਰ ਕੱਢਿਆ ਹੈ।
ਉਨ੍ਹਾਂ ਕਿਹਾ ਕਿ ਲੋੜ ਪੈਣ ‘ਤੇ ਬ੍ਰਿਟੇਨ ਤਾਲਿਬਾਨ ਨਾਲ ਵੀ ਕੰਮ ਕਰਨ ਨੂੰ ਤਿਆਰ ਹਨ। ਅਫਗਾਨਿਸਤਾਨ ਮਸਲੇ ਦਾ ਕੋਈ ਸਥਾਈ ਹੱਲ ਨਿਕਲੇ, ਇਸ ਲਈ ਹਰ ਪੱਧਰ ‘ਤੇ ਸਾਡੀ ਕੋਸ਼ਿਸ਼ ਜਾਰੀ ਰਹੇਗੀ। ਅਫਗਾਨਿਸਤਾਨ ਨੂੰ ਮਜ਼ਬੂਤ ਬਣਾਉਣਾ ਸਾਡੀ ਵਚਨਬੱਧਤਾ ਹੈ।
ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਕਿਹਾ ਕਿ ਬ੍ਰਿਟੇਨ ਨੇ ਵੀਰਵਾਰ ਤੋਂ ਬ੍ਰਿਟੇਨ ਨਾਲ ਕੰਮ ਕਰਨ ਵਾਲੇ ਬ੍ਰਿਟਿਸ਼ ਨਾਗਰਿਕਾਂ ਤੇ ਅਫਗਾਨਾਂ ਸਮੇਤ ਲਗਪਗ 2000 ਲੋਕਾਂ ਨੂੰ ਕੱਢਿਆ ਹੈ। ਇਸ ਹਫ਼ਤੇ ਦੀ ਸ਼ੁਰੂਆਤ ‘ਚ ਬ੍ਰਿਟੇਨ ਦੇ ਗ੍ਰਹਿ ਮੰਤਰਾਲੇ ਨੇ ਇਕ ਬੀਸਪੋਕ ਪੁਨਰਵਾਸ ਯੋਜਨਾ ਦੀ ਸ਼ੁਰੂਆਤ ਕੀਤੀ, ਜਿਸ ‘ਚ 20,000 ਅਫਗਾਨ ਲੋਕਾਂ ਨੂੰ ਸ਼ਰਨ ਦੇਣ ਦੀ ਤਿਆਰੀ ਹੈ, ਜਿਸ ‘ਚ ਕੁਝ 5,000 ਲੋਕ ਅਗਲੇ ਸਾਲ ਦੀ ਸ਼ੁਰੂਆਤ ‘ਚ ਆਉਣਗੇ।

Related posts

ਕੀ ਜੇਲ੍ਹ ਵਿੱਚ ਹੀ ਮਾਰ-ਮੁਕਾ ਦਿੱਤਾ ਹੈ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ?

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਾ ਭਾਰਤ ਦੌਰਾ 4 ਦਸੰਬਰ ਤੋਂ

ਲਾਹੌਰ ਦੁਨੀਆਂ ਦੇ ਸਭ ਤੋਂ ਪ੍ਰਦੂਸ਼ਤ ਸ਼ਹਿਰਾਂ ਦੀ ਸੂਚੀ ਵਿੱਚ ਸਿਖਰਾਂ ਨੂੰ ਛੋਹਣ ਲੱਗਾ !