ਅਮਰੀਕਾ ’ਚ ਪਹਿਲੀ ਨੈਸ਼ਨਲ ਗਤਕਾ ਚੈਂਪੀਅਨਸ਼ਿਪ ਦਾ ਸਫ਼ਲ ਆਯੋਜਨ

ਨਿਊਯਾਰਕ – ਗੱਤਕਾ ਖੇਡ ਦੀ ਨੈਸ਼ਨਲ ਜੱਥੇਬੰਦੀ ਗੱਤਕਾ ਫੈਡਰੇਸ਼ਨ ਯੂ.ਐਸ.ਏ. ਵੱਲੋਂ ਗੱਤਕਾ ਖੇਡ ਨੂੰ ਅਮਰੀਕਾ ਵਿੱਚ ਪ੍ਰਫੁਲਿੱਤ ਕੀਤਾ ਜਾ ਰਿਹਾ ਹੈ। ਫੈਡਰੇਸ਼ਨ ਵੱਲੋਂ ਅਮਰੀਕਾ ਵਿੱਚ ਪਹਿਲੀ ਵਾਰੀ ਦਿਨ ਸ਼ਨੀਵਾਰ, ਅਕਤੂਬਰ 28 ਨੂੰ “ਦਿ ਸਿੱਖ ਸੈਂਟਰ ਆਫ਼ ਨਿਊਯਾਰਕ ਇੰਕ”, 222-28-95 ਅਵੈਨਿਉ, ਕੁਇਨਜ਼ ਵਿਲੇਜ਼ ਨਿਊਯਾਰਕ ਦੇ ਉਚੇਚੇ ਸਹਿਯੋਗ ਨਾਲ ਪਹਿਲੀ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਯੂ.ਐਸ.ਏ. ਖ਼ਾਲਸਾਈ ਜਾਹੋ-ਜਲਾਲ ਨਾਲ ਕਰਵਾਈ ਗਈ। ਚੈਂਪੀਅਨਸ਼ਿਪ ਵਿੱਚ ਬੀਬੀਆਂ ਅਤੇ ਸਿੰਘਾਂ ਦੇ ਵੱਖ-ਵੱਖ ਉਮਰ ਵਰਗ ਵਿੱਚ ਸੈਂਕੜੇ ਖਿਡਾਰੀਆਂ ਨੇ ਭਾਗ ਲਿਆ।ਜ਼ਿਕਰਯੋਗ ਹੈ ਕਿ ਅਮਰੀਕਾ ਵਿੱਚ ਗੱਤਕਾ ਫੈਡਰੇਸ਼ਨ ਯੂ.ਐਸ.ਏ ਪਿਛਲੇ ਕਾਫੀ ਸਾਲਾਂ ਤੋਂ ਪੱਬਾਂ ਭਾਰ ਹੋ ਕੇ ਵੱਖ-ਵੱਖ ਰਾਜਾਂ ਵਿੱਚ ਗੱਤਕਾ ਖੇਡ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਚਾਰਾਜੋਈ ਕਰ ਰਹੀ ਹੈ। ਅਮਰੀਕਾ ਵਿੱਚ ਇਹ ਕਰਵਾਈ ਗਈ ਇਸ ਪਹਿਲੀ ਨੈਸ਼ਨਲ ਗੱੱਤਕਾ ਚੈਂਪੀਅਨਸ਼ਿਪ ਦੇ ਬਾਰੇ ਵਿਸਤਾਰ ਵਿੱਚ ਗੱਲ ਕਰਦਿਆਂ ਗੱਤਕਾ ਫੈਡਰੇਸ਼ਨ ਯੂ.ਐਸ.ਏ. ਦੇ ਚੈਅਰਮੈਨ ਸ. ਗੁਰਿੰਦਰ ਸਿੰਘ ਖਾਲਸਾ ਅਤੇ ਪ੍ਰਧਾਨ ਸ. ਕੁਲਵਿੰਦਰ ਸਿੰਘ ਕੈਲੀਫੋਰਨੀਆ ਅਤੇ ਉਘੇ ਕਾਰੋਬਾਰੀ ਵਲੋਂ ਸਾਂਝੇ ਤੌਰ ‘’ਤੇ ਜਾਣਕਾਰੀ ਦਿੰਦਿਆ ਆਖਿਆ ਹੈ ਕਿ ਭਾਵੇਂ ਕਿ ਵੱਖ-ਵੱਖ ਜੱਥੇਬੰਦੀਆਂ ਵੱਲੋਂ ਅਤੇ ਫੈਡਰੇਸ਼ਨ ਵਲੋਂ ਗੱਤਕਾ ਪ੍ਰਚਾਰ ਹਿੱਤ ਕਈ ਉਪਰਾਲੇ ਕੀਤੇ ਜਾਂਦੇ ਹਨ ਪਰ ਪਹਿਲੀ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਯੂ.ਐਸ.ਏ ਆਪਣੇ ਆਪ ਵਿੱਚ ਨਿਵੇਕਲੀ ਹੋ ਕਿ ਨਿਬੜੀ ਹੈ।ਸਿੰਗਲ ਸੋਟੀ ਸਿੰਘਾਂ ਦੇ 21 ਸਾਲ ਵਰਗ ਦੇ ਮੁਕਾਬਲਿਆਂ ਦੌਰਾਨ ਅਮਿ੍ਰੰਤਨੀਰ ਸਿੰਘ-ਸ਼ਹੀਦ ਬਾਬਾ ਅਜੀਤ ਸਿੰਘ ਗੱਤਕਾ ਅਖਾੜਾ ਨਿਊਜਰਸੀ ਪਹਿਲੇ, ਦਸਮੇਸ਼ ਸਿੰਘ ਪੰਥ ਖਾਲਸਾ ਗੱਤਕਾ ਅਖਾੜਾ ਦੂਜੇ ਤੇ ਸਵਰਜੋਤ ਸਿੰਘ- ਕੈਨਸਸ ਗੱਤਕਾ ਐਸੋਸੀਏਸ਼ਨ ਨੇ ਤੀਜੇ ਸਥਾਨ ਲਈ ਜਿੱਤ ਦਰਜ ਕਰਵਾਈ ਗਈ।ਬੀਬੀਆਂ ਦੇ 21 ਸਾਲ ਵਰਗ ਦੇ ਸਿੰਗਲ ਸੋਟੀ ਦੇ ਮੁਕਾਬਲਿਆ ਦੌਰਾਨ ਗੁਰਵਿੰਦਰ ਕੌਰ-ਕੈਨਸਸ ਗੱਤਕਾ ਐਸੋਸੀਏਸ਼ਨ ਪਹਿਲੇ, ਗੁਰਬਾਣੀ ਕੌਰ ਨਿਊਜਰਸੀ ਗੱਤਕਾ ਐਸੋਸੀਏਸ਼ਨ ਅਤੇ ਤੀਜੇ ਨੰਬਰ ਦੀ ਜੇਤੂ ਸਿਮਰਨ ਕੌਰ-ਨਿਉਯਾਰਕ ਗੱਤਕਾ ਅੇਸੋਸੀਏਸ਼ਨ ਰਹੀ। ਉਮਰ ਵਰਗ 17 ਸਾਲ ਸਿੰਘਾਂ ਦੇ ਮੁਕਾਬਲਿਆਂ ਦੌਰਾਨ ਪਹਿਲਾ ਸਥਾਨ ਵੰਸ਼ਦੀਪ ਸਿੰਘ-ਅਕਾਲ ਗੱਤਕਾ ਗੁਰਮਤਿ ਗਰੁੱਪ ਨਿਉਯਾਰਕ, ਦੂਜਾ ਹਰਪ੍ਰੀਤ ਸਿੰਘ -ਅਕਾਲ ਗੱਤਕਾ ਗੁਰਮਤਿ ਗਰੁੱਪ ਨਿਊਯਾਰਕ ਅਤੇ ਤੀਜੇ ਸਥਾਨ ਲਈ ਅਰਮਾਨਜੋਤ ਸਿੰਘ- ਕੈਨਸਸ ਗੱਤਕਾ ਅੇਸੋਸੀਏਸ਼ਨ ਨੇ ਜਿੱਤ ਦਰਜ ਕਰਵਾਈ।

Related posts

ਡੰਕੀ ਰੂਟ : ਮਨੁੱਖੀ ਤਸਕਰਾਂ ਦੁਆਰਾ ਨੌਜਵਾਨਾਂ ਦੇ ਗੈਰ-ਕਾਨੂੰਨੀ ਪ੍ਰਵਾਸ ਲਈ ਵਰਤੇ ਜਾਂਦੇ ਅਣ-ਅਧਿਕਾਰਤ ਖਤਰਨਾਕ ਰਸਤੇ !

ਈਰਾਨ-ਅਮਰੀਕਾ ਦੀ ਜੇਨੇਵਾ ‘ਚ ਦੂਜੇ ਦੌਰ ਦੀ ਗੱਲਬਾਤ ਬੇ-ਸਿੱਟਾ ਰਹੀ !

ਡੁਬਈ ਵਿੱਚ ਦੁਨੀਆਂ ਦੀ ਪਹਿਲੀ ‘ਗੋਲਡ ਸਟ੍ਰੀਟ’ ਸ਼ੁਰੂ ਹੋਵੇਗੀ !