ਅਮਰੀਕਾ ‘ਚ ਸਟਾਫ ਦੀ ਘਾਟ ਨਾਲ ਜੂਝ ਰਹੇ ਕੋਰੋਨਾ ਮਰੀਜ਼

ਵਾਸ਼ਿੰਗਟਨ – ਕੋਰੋਨਾ ਦੇ ਓਮੀਕ੍ਰੋਨ ਵੈਰੀਐਂਟ ਕਾਰਨ ਆਈ ਮਹਾਮਾਰੀ ਦੀ ਲਹਿਰ ਨਾਲ ਅਮਰੀਕਾ ’ਚ ਸਿਹਤ ਪ੍ਰਬੰਧ ਲਡ਼ਖਡ਼ਾ ਗਏ ਹਨ। ਬੁੱਧਵਾਰ ਨੂੰ ਅਮਰੀਕੀ ਹਸਪਤਾਲਾਂ ’ਚ ਦਾਖ਼ਲ ਮਰੀਜ਼ਾਂ ਦੀ ਗਿਣਤੀ 151261 ਤਕ ਪੁੱਜ ਗਈ ਜੋ ਮਹਾਮਾਰੀ ਸ਼ੁਰੂ ਹੋਣ ਤੋਂ ਬਾਅਦ ਤੋਂ ਹੁਣ ਤਕ ਦੀ ਸਭ ਤੋਂ ਵੱਡੀ ਗਿਣਤੀ ਹੈ। ਵਧਦੇ ਮਰੀਜ਼ਾਂ ਕਾਰਨ ਹਸਪਤਾਲ ’ਚ ਉਨ੍ਹਾਂ ਦੀ ਦੇਖਭਾਲ ਕਰਨ ਵਾਲੇ ਮੁਲਾਜ਼ਮਾਂ ਦੀ ਗਿਣਤੀ ਘੱਟ ਪੈ ਰਹੀ ਹੈ। ਅਮਰੀਕੀ ਸਿਹਤ ਤੇ ਮਨੁੱਖੀ ਸੇਵਾ ਵਿਭਾਗ ਦੇ ਅੰਕਡ਼ਿਆਂ ਦੇ ਹਵਾਲੇ ਤੋਂ ਮੀਡੀਆ ਰਿਪੋਰਟ ’ਚ ਕਿਹਾ ਗਿਆ ਹੈ ਕਿ 19 ਸੂਬਿਆਂ ’ਚ 15 ਫ਼ੀਸਦੀ ਤੋਂ ਘੱਟ ਆਈਸੀਯੂ ਬੈੱਡ ਖ਼ਾਲੀ ਹਨ। ਇਨ੍ਹਾਂ ’ਚੋਂ ਵੀ ਚਾਰ ਸੂਬਿਆਂ ਕੇਂਚੁਕੀ, ਅਲਬਾਮਾ, ਇੰਡੀਆਨਾ ਤੇ ਨਿਊ ਹੈਂਪਸ਼ਾਇਰ ਦੇ ਹਸਪਤਾਲਾਂ ’ਚ ਖ਼ਾਲੀ ਆਈਸੀਯੂ ਬੈੱਡਾਂ ਦੀ ਗਿਣਤੀ 10 ਫ਼ੀਸਦੀ ਤੋਂ ਵੀ ਘੱਟ ਰਹਿ ਗਈ ਹੈ।ਓਮੀਕ੍ਰੋਨ ਕਾਰਨ ਨਵੇਂ ਮਾਮਲਿਆਂ ਦੀ ਸੁਨਾਮੀ ਆਈ ਹੈ। ਹਸਪਤਾਲਾਂ ’ਚ ਕੰਮ ਕਰਨ ਵਾਲਿਆਂ ਦੇ ਕੋਰੋਨਾ ਦੀ ਲਪੇਟ ’ਚ ਆਉਣ ਦਾ ਖ਼ਤਰਾ ਜ਼ਿਆਦਾ ਵੱਧ ਗਿਆ ਹੈ। ਸਟਾਫ ਦੀ ਕਮੀ ਨੂੰ ਦਰ ਕਰਨ ਲਈ ਵਾਸ਼ਿੰਗਟਨ ਦੇ ਮੇਅਰ ਨੇ ਵੀਰਵਾਰ ਨੂੰ ਕਿਹਾ ਕਿ ਉਹ ਚਾਹੁੰਦੇ ਹਨ ਕਿ ਹਸਪਤਾਲ ਆਮ ਆਪ੍ਰੇਸ਼ਨਾਂ ਨੂੰ ਫਿਲਹਾਲ ਰੋਕ ਦੇਣ।

Related posts

ਭਾਰਤ-ਅਮਰੀਕਾ ਗਲੋਬਲ ਡਰੱਗ ਨੈੱਟਵਰਕਾਂ ਵਿਰੁੱਧ ਕਾਰਵਾਈ ਲਈ ਵਚਨਬੱਧ

2026 ਵਿੱਚ ਡੁਬਈ ਆ ਰਹੇ ਸਭ ਤੋਂ ਰੋਮਾਂਚਕ ਨਵੇਂ ਹੋਟਲ !

ਜਦੋਂ, ਜਹਾਜ਼ ਵਿੱਚ ਫੈਲੀ ਬਦਬੂ ਨੇ ਏਅਰਲਾਈਨ ਨੂੰ ਵਖ਼ਤ ਪਾਈ ਰੱਖਿਆ !