ਅਮਰੀਕਾ ’ਚ ਹਥਿਆਰ ਚੁੱਕਣ ਨੂੰ ਕਿਉਂ ਮਜਬੂਰ ਹੋ ਰਹੀਆਂ ਹਨ ਸਿਆਹਫਾਮ ਔਰਤਾਂ

ਵਾਸ਼ਿੰਗਟਨ – ਅਮਰੀਕਾ ’ਚ ਸਿਆਹਫਾਮ ਲੋਕਾਂ ਨੂੰ ਆਪਣੀ ਸੁਰੱਖਿਆ ਦੀ ਚਿੰਤਾ ਵੱਧ ਸਤਾਉਣ ਲੱਗੀ ਹੈ। ਇਹੀ ਵਜ੍ਹਾ ਹੈ ਕਿ ਸਿਆਹਫਾਮ ਲੋਕਾਂ ’ਚ ਹਥਿਆਰ ਖਰੀਦਣ ਨੂੰ ਲੈ ਕੇ ਇਕ ਹੋੜ ਜਿਹੀ ਲੱਗ ਗਈ ਹੈ। ਇਸ ’ਚ ਪੁਰਸ਼ਾਂ ਦੀ ਤੁਲਨਾ ’ਚ ਔਰਤਾਂ ਜ਼ਿਆਦਾ ਅੱਗੇ ਹਨ ਕਿ ਅਮਰੀਕਾ ’ਚ ਪਿਛਲੇ ਸਾਲ ਕਰੀਬ 85 ਲੱਖ ਲੋਕਾਂ ਨੇ ਪਹਿਲੀ ਵਾਰ ਬੰਦੂਕ ਖਰੀਦੀ ਸੀ। ਇਨ੍ਹਾਂ ਹਥਿਆਰਾਂ ਨੂੰ ਬਣਾਉਣ ਵਾਲੇ ਉਦਯੋਗਾਂ ਦੇ ਸੰਗਠਨਾਂ ਦਾ ਕਹਿਣਾ ਹੈ ਕਿ 2020 ਦੇ 6 ਮਹੀਨਿਆਂ ’ਚ ਸਿਆਹਫਾਮ ਦੁਆਰਾ ਕੀਤੀ ਗਈ ਹਥਿਆਰਾਂ ਦੀ ਖਰੀਦ ’ਚ ਕਰੀਬ 58-60 ਫ਼ੀਸਦੀ ਦੀ ਤੇਜ਼ੀ ਆਈ ਹੈ। ਇਹ ਅੰਕੜੇ ਕਾਫੀ ਹੈਰਾਨ ਕਰਨ ਵਾਲੇ ਹਨ। ਦੱਸਣਯੋਗ ਹੈ ਕਿ ਪਿਛਲੇ ਸਾਲ ਅਮਰੀਕਾ ’ਚ  ਕਾਫੀ ਸੁਣਨ ’ਚ ਆਇਆ ਸੀ। ਇਸ ਦੀ ਵਜ੍ਹਾ ਨਾਲ ਦੋ ਸਿਆਹਫਾਮ ਨਾਗਰਿਕਾਂ ਦੀ ਪੁਲਿਸ ਦੁਆਰਾ ਹੱਤਿਆ ਵੀ ਕੀਤੀ ਗਈ ਸੀ। ਇਸ ਤੋਂ ਬਾਅਦ ਕਾਫੀ ਗਿਣਤੀ ’ਚ ਲੋਕਾਂ ਨੇ ਵਿਰੋਧ ਪ੍ਰਦਰਸ਼ਨ ਲਗਪਗ ਪੂਰੇ ਅਮਰੀਕਾ ’ਚ ਹੀ ਦਿਖਾਈ ਦਿੱਤੇ ਸਨ। ਇਸ ਤੋਂ ਬਾਅਦ ਹੀ ਇੱਥੇ ਦੇ ਸਿਆਹਫਾਮ ਨਾਗਰਿਕਾਂ ’ਚ ਆਪਣੀ ਸੁਰੱਖਿਆ ਨੂੰ ਲੈ ਕੇ ਇਕ ਡਰ ਵੀ ਪੈਦਾ ਹੋਇਆ ਸੀ। ਹਥਿਆਰਾਂ ਦੀ ਖਰੀਦ ’ਚ ਸਿਆਹਫਾਮ ਲੋਕਾਂ ਦੇ ਅੱਗੇ ਰਹਿਣ ਦੇ ਸਵਾਲ ’ਚ ਬਲੂਮਬਰਗ ਸਕੂਲ ਆਫ ਪਬਲਿਕ ਹੈਲਥ ਦੇ ਪ੍ਰੋਫੈਸਰ ਤੇ  ਕਹਿੰਦੇ ਹਨ ਕਿ ਅਜਿਹਾ ਉਦੋਂ ਹੁੰਦਾ ਹੈ ਜਦੋਂ ਲੋਕਾਂ ਦਾ ਪੁਲਿਸ ਤੋਂ ਭਰੋਸਾ ਘੱਟ ਹੋਣ ਲਗਦਾ ਹੈ। ਅਜਿਹੇ ਹਾਲਾਤ ’ਚ ਲੋਕ ਆਪਣੀ ਸੁਰੱਖਿਆ ਲਈ ਹੱਥਿਆਰਾਂ ਦੀ ਵੱਧ ਖਰੀਦ ਕਰਦੇ ਹਨ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਸਿਆਹਫਾਮ ਦੇ ਖ਼ਿਲਾਫ਼ ਨਫ਼ਰਤ ਫੈਲਾਉਣ ਵਾਲੇ ਸੰਗਠਨ ਵੀ ਇਸ ਲਈ ਜ਼ਿੰਮੇਵਾਰ ਹਨ।

Related posts

ਫਰਾਂਸ ‘ਚ ਮਰੀਜ਼ ਦਾ ਇਲਾਜ਼ ਰੋਕਣ ਦੀ ਕੋਸ਼ਿਸ਼ ਕਰਨ ਵਾਲਾ ਹਸਪਤਾਲ ਦੋਸ਼ੀ ਕਰਾਰ

ਅਮਰੀਕਾ ਵਲੋਂ ਭਾਰਤ-ਫਰਾਂਸ ਸੋਲਰ ਗੱਠਜੋੜ ਸਮੇਤ 66 ਅੰਤਰਰਾਸ਼ਟਰੀ ਸੰਗਠਨਾਂ ਤੋਂ ਕੀਤੀ ਤੌਬਾ

ਬਰਤਾਨੀਆਂ ‘ਚ ਗੈਰਕਾਨੂੰਨੀ ਪ੍ਰਵਾਸੀਆਂ ‘ਤੇ ਸਖਤੀ : ਮੋਬਾਇਲ ਫੋਨ ਜ਼ਬਤ ਕੀਤਾ ਜਾ ਸਕਦਾ