ਅਮਰੀਕਾ ’ਤੇ ਵਧ ਰਿਹੈ ਕਰਜ਼ੇ ਦਾ ਬੋਝ 34000 ਅਰਬ ਡਾਲਰ ਦੇ ਰਿਕਾਰਡ ਪੱਧਰ ’ਤੇ ਪੁੱਜਾ ਕੁੱਲ ਰਾਸ਼ਟਰੀ ਕਰਜ਼ਾ

ਵਾਸ਼ਿੰਗਟਨ – ਅਮਰੀਕਾ ‘’ਚ ਸੰਘੀ ਸਰਕਾਰ ਦਾ ਕੁੱਲ ਰਾਸ਼ਟਰੀ ਕਰਜ਼ਾ 34,000 ਅਰਬ ਡਾਲਰ ਦੇ ਰਿਕਾਰਡ ਉੱਚ ਪੱਧਰ ‘’ਤੇ ਪਹੁੰਚ ਗਿਆ ਹੈ। ਕਰਜ਼ੇ ਦੇ ਇਸ ਪੱਧਰ ਤੋਂ ਪਤਾ ਲੱਗਦਾ ਹੈ ਕਿ ਆਉਣ ਵਾਲੇ ਸਾਲਾਂ ’ਚ ਸਰਕਾਰ ਨੂੰ ਦੇਸ਼ ਦੀ ਬੈਲੇਂਸ ਸ਼ੀਟ ਨੂੰ ਸੁਧਾਰਨ ਲਈ ਸਿਆਸੀ ਅਤੇ ਆਰਥਿਕ ਮੋਰਚੇ ‘’ਤੇ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ। ਅਮਰੀਕੀ ਵਿੱਤ ਵਿਭਾਗ ਨੇ ਦੇਸ਼ ਦੀ ਵਿੱਤੀ ਸਥਿਤੀ ‘’ਤੇ ਇਕ ਰਿਪੋਰਟ ਜਾਰੀ ਕੀਤੀ ਹੈ। ਇਹ ਸਿਆਸੀ ਤੌਰ ‘’ਤੇ ਵੰਡੇ ਦੇਸ਼ ਲਈ ਤਣਾਅ ਪੈਦਾ ਕਰਨ ਵਾਲਾ ਹੈ।ਰਿਪੋਰਟ ਮੁਤਾਬਕ ਬਿਨਾ ਸਾਲਾਨਾ ਬਜਟ ਦੇ ਸਰਕਾਰ ਦੇ ਕੰਮ ਦਾ ਕੁਝ ਹਿੱਸਾ ਠੱਪ ਹੋ ਸਕਦਾ ਹੈ। ਰਿਪਬਲਿਕਨ ਸੰਸਦ ਮੈਂਬਰਾਂ ਅਤੇ ਵ੍ਹਾਈਟ ਹਾਊਸ ਨੇ ਪਿਛਲੇ ਸਾਲ ਜੂਨ ‘’ਚ ਦੇਸ਼ ਦੇ ਕਰਜ਼ੇ ਦੀ ਸੀਮਾ ਨੂੰ ਅਸਥਾਈ ਤੌਰ ‘’ਤੇ ਚੁੱਕਣ ਲਈ ਸਹਿਮਤੀ ਦਿੱਤੀ ਸੀ, ਜਿਸ ਨਾਲ ਇਤਿਹਾਸਕ ਚੂਕ ਜਾਂ ਡਿਫਾਲਟ ਦਾ ਜੋਖਮ ਟਲ ਗਿਆ ਸੀ। ਇਹ ਸਮਝੌਤਾ ਜਨਵਰੀ 2025 ਤੱਕ ਚੱਲੇਗਾ।ਅਮਰੀਕਾ ਦਾ ਰਾਸ਼ਟਰੀ ਕਰਜ਼ਾ ਬਹੁਤ ਤੇਜ਼ੀ ਨਾਲ ਵਧਿਆ ਹੈ। ਕਾਂਗਰਸ ਦੇ ਬਜਟ ਦਫ਼ਤਰ ਨੇ ਜਨਵਰੀ 2020 ਵਿੱਚ ਵਿੱਤੀ ਸਾਲ 2028-29 ਵਿੱਚ ਕੁੱਲ ਸੰਘੀ ਕਰਜ਼ਾ 34,000 ਅਰਬ ਡਾਲਰ ਤੱਕ ਪਹੁੰਚਣ ਦਾ ਅਨੁਮਾਨ ਲਗਾਇਆ ਸੀ ਪਰ 2020 ਵਿੱਚ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਦੇ ਕਾਰਨ ਕਰਜ਼ਾ ਉਮੀਦ ਨਾਲੋਂ ਕਈ ਸਾਲ ਪਹਿਲਾਂ ਇਸ ਪੱਧਰ ‘’ਤੇ ਪਹੁੰਚ ਗਿਆ ਹੈ।ਰਾਸ਼ਟਰੀ ਕਰਜ਼ਾ ਵਰਤਮਾਨ ਵਿੱਚ ਅਮਰੀਕੀ ਅਰਥਚਾਰੇ ‘’ਤੇ ਬੋਝ ਨਹੀਂ ਜਾਪਦਾ, ਕਿਉਂਕਿ ਨਿਵੇਸ਼ਕ ਫੈਡਰਲ ਸਰਕਾਰ ਨੂੰ ਉਧਾਰ ਦੇਣ ਲਈ ਤਿਆਰ ਹਨ। ਇਹ ਕਰਜ਼ਾ ਸਰਕਾਰ ਨੂੰ ਟੈਕਸ ਵਧਾਏ ਬਿਨਾਂ ਪ੍ਰੋਗਰਾਮਾਂ ‘’ਤੇ ਖ਼ਰਚ ਕਰਨਾ ਜਾਰੀ ਰੱਖਣ ਦੀ ਇਜਾਜ਼ਤ ਦਿੰਦਾ ਹੈ। ਹਾਲਾਂਕਿ, ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਇਹ ਕਰਜ਼ਾ ਮਾਰਗ ਆਉਣ ਵਾਲੇ ਦਹਾਕਿਆਂ ਵਿੱਚ ਰਾਸ਼ਟਰੀ ਸੁਰੱਖਿਆ, ਸਮਾਜਿਕ ਸੁਰੱਖਿਆ ਅਤੇ ਸਿਹਤ ਵਰਗੇ ਕਈ ਵੱਡੇ ਪ੍ਰੋਗਰਾਮਾਂ ਨੂੰ ਖਤਰੇ ਵਿੱਚ ਪਾ ਸਕਦਾ ਹੈ।

Related posts

ਈਰਾਨ-ਅਮਰੀਕਾ ਦੀ ਜੇਨੇਵਾ ‘ਚ ਦੂਜੇ ਦੌਰ ਦੀ ਗੱਲਬਾਤ ਬੇ-ਸਿੱਟਾ ਰਹੀ !

ਡੁਬਈ ਵਿੱਚ ਦੁਨੀਆਂ ਦੀ ਪਹਿਲੀ ‘ਗੋਲਡ ਸਟ੍ਰੀਟ’ ਸ਼ੁਰੂ ਹੋਵੇਗੀ !

ਸਪੇਸ ਐਕਸ ਯੋਜਨਾ : ਚੰਦ ਅਤੇ ਮੰਗਲ ਗ੍ਰਹਿਆਂ ਉਪਰ ਕਿਹੋ ਜਿਹੇ ਹੋਣਗੇ ਸ਼ਹਿਰ ?